15 ਅਕਤੂਬਰ ਤੋਂ ਬਦਲ ਜਾਣਗੇ UPI ਨਿਯਮ, ਹੁਣ ਆਮ ਲੋਕਾਂ ਦੀ ਜੇਬ ਵੀ ਹੋਵੇਗੀ ਢਿੱਲੀ

ਗੁਰਪ੍ਰੀਤ ਸਿੰਘ :- UPI ਤੋਂ 2,000 ਰੁਪਏ ਤੋਂ ਵੱਧ ਦੇ ਭੁਗਤਾਨ ‘ਤੇ ਹੁਣ 0.4% ਚਾਰਜ ਲੱਗੇਗਾ। ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਨੇ ਮੰਗਲਵਾਰ ਨੂੰ ਇੱਕ ਮਹੱਤਵਪੂਰਨ ਐਲਾਨ ਕੀਤਾ ਹੈ। 15 ਅਕਤੂਬਰ ਤੋਂ ਚੋਣਵੇਂ ਪਰਸਨ-ਟੂ-ਮਰਚੈਂਟ (P2M) UPI ਲੈਣ-ਦੇਣ ‘ਤੇ ਮਰਚੈਂਟ ਡਿਸਕਾਊਂਟ ਰੇਟ (MDR) ਲੱਗੇਗਾ। ਇਹ ਬਦਲਾਅ ਡਿਜੀਟਲ ਭੁਗਤਾਨ ਦੇ ਖੇਤਰ ਵਿੱਚ ਇੱਕ ਨਵਾਂ ਅਧਿਆਏ ਸ਼ੁਰੂ ਕਰੇਗਾ। ਇਹ ਰਕਮ ਵੱਖ-ਵੱਖ ਲੈਣ-ਦੇਣ ‘ਤੇ ਨਿਰਭਰ ਕਰੇਗੀ।

ਮਤਲਬ ਕਿ ਵਧਦੀ ਮਹਿੰਗਾਈ ਦੇ ਵਿਚਕਾਰ, ਹੁਣ UPI ਭੁਗਤਾਨਾਂ ਦਾ ਚਾਰਜ ਲਿਆ ਜਾਵੇਗਾ। ਇਸਦਾ ਮਤਲਬ ਹੈ ਕਿ ਤੁਹਾਡਾ UPI ਹੁਣ ਮੁਫ਼ਤ ਨਹੀਂ ਹੈ। ₹2,000 ਤੋਂ ਵੱਧ ਦੇ ਲੈਣ-ਦੇਣ ਦਾ ਚਾਰਜ ਲਿਆ ਜਾਵੇਗਾ। ਮਹੱਤਵਪੂਰਨ ਗੱਲ ਇਹ ਹੈ ਕਿ ਜੇਕਰ ਔਸਤ ਵਿਅਕਤੀ UPI ਦੀ ਵਰਤੋਂ ਕਰਕੇ ₹2,000 ਤੋਂ ਵੱਧ ਦਾ ਪੈਟਰੋਲ, ਬਿਜਲੀ, ਜਾਂ ਕੋਈ ਹੋਰ ਬਿੱਲ ਅਦਾ ਕਰਦਾ ਹੈ, ਤਾਂ ਹੁਣ ਪ੍ਰਤੀ ਲੈਣ-ਦੇਣ ₹5 ਦਾ ਚਾਰਜ ਲਾਗੂ ਹੋਵੇਗਾ। ਹੁਣ ਤੱਕ, UPI ਚਾਰਜ ਸਿਰਫ਼ ਵੱਡੇ ਦੁਕਾਨਦਾਰਾਂ ਤੱਕ ਸੀਮਤ ਸਨ, ਪਰ ਸਰਕਾਰ ਦੇ ਇਸ ਨਵੇਂ ਫੈਸਲੇ ਨੇ ਹੁਣ ਆਮ ਆਦਮੀ ‘ਤੇ ਵੀ ਬੋਝ ਵਧਾ ਦਿੱਤਾ ਹੈ।

NPCI ਅਨੁਸਾਰ, 2,000 ਰੁਪਏ ਤੋਂ ਵੱਧ ਦੇ ਲੈਣ-ਦੇਣ ‘ਤੇ 0.4 ਫੀਸਦੀ ਦਾ ਚਾਰਜ ਦੇਣਾ ਹੋਵੇਗਾ। 75,000 ਰੁਪਏ ਜਾਂ ਇਸ ਤੋਂ ਵੱਧ ਦੇ ਭੁਗਤਾਨ ‘ਤੇ ਵੱਧ ਤੋਂ ਵੱਧ ਸ਼ੁਲਕ 300 ਰੁਪਏ ਤੈਅ ਕੀਤਾ ਗਿਆ ਹੈ। ਇਹ ਨਵਾਂ ਢਾਂਚਾ UPI ਈਕੋਸਿਸਟਮ ਲਈ ਇੱਕ ਵਧੇਰੇ ਟਿਕਾਊ ਵਪਾਰਕ ਮਾਡਲ ਬਣਾਉਣ ਦੇ ਉਦੇਸ਼ ਨਾਲ਼ ਹੈ। ਇਸ ਤੋਂ ਪ੍ਰਾਪਤ ਆਮਦਨ ਦੀ ਵਰਤੋਂ ਭੁਗਤਾਨ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਲਈ ਕੀਤੀ ਜਾਵੇਗੀ।

ਦੱਸ ਦਈਏ ਕਿ 2,000 ਰੁਪਏ ਤੱਕ ਦਾ ਭੁਗਤਾਨ ਕਰਨ ‘ਤੇ ਗਾਹਕ ਅਤੇ ਵਪਾਰੀ ਦੋਵਾਂ ਤੋਂ ਕਿਸੇ ਵੀ ਤਰ੍ਹਾਂ ਦੀ ਫੀਸ ਨਹੀਂ ਲਈ ਜਾਵੇਗੀ। ਵਿੱਤ ਮੰਤਰਾਲੇ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਇਹ ਸਥਿਤੀ ਸਾਫ਼ ਕਰ ਦਿੱਤੀ ਸੀ। RuPay ਡੈਬਿਟ ਕਾਰਡ ਤੋਂ ਹੋਣ ਵਾਲੇ ਭੁਗਤਾਨ ਨੂੰ ਵੀ ਇਸ ਛੋਟ ਵਿੱਚ ਸ਼ਾਮਲ ਕੀਤਾ ਗਿਆ ਹੈ।

By Gurpreet Singh

Leave a Reply

Your email address will not be published. Required fields are marked *