ਡਾ. ਚੀਮਾ ਦੀ ਪ੍ਰੈੱਸ ਕਾਨਫਰੰਸ ‘ਤੇ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਦਾ ਪਲਟਵਾਰ, ਦੇਖੋ ਪੂਰਾ ਵੀਡੀਓ

ਅੰਮ੍ਰਿਤਸਰ, 06 ਮਾਰਚ: ਅਕਾਲ ਤਖ਼ਤ ਸਾਹਿਬ ਦੀ ਪੰਜ ਮੈਂਬਰੀ ਭਰਤੀ ਕਮੇਟੀ ਦੇ ਮੈਂਬਰ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਡਾ. ਚੀਮਾ ਦੀ ਪ੍ਰੈੱਸ ਕਾਨਫਰੰਸ ‘ਤੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ “ਹਰ ਸਿੱਖ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਦੁਨੀਆਵੀ ਅਦਾਲਤਾਂ ਤੋਂ ਉੱਪਰ ਹੈ, ਅਤੇ ਜੋ ਅਕਾਲ ਤਖ਼ਤ ਦੇ ਹੁਕਮਾਂ ਨੂੰ ਨਾ ਮੰਨਦੇ, ਉਹ ਭਗੌੜੇ ਹੋ ਚੁੱਕੇ ਹਨ।”

ਅਕਾਲ ਤਖ਼ਤ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਭਗੌੜੇ – ਵਡਾਲਾ
ਵਡਾਲਾ ਨੇ ਦਾਅਵਾ ਕੀਤਾ ਕਿ “ਪੰਜ ਮੈਂਬਰੀ ਭਰਤੀ ਕਮੇਟੀ ਨੂੰ ਵਿਸ਼ਾਲ ਹਮਾਇਤ ਮਿਲ ਰਹੀ ਹੈ, ਜਿਸ ਕਾਰਨ ਕੁਝ ਨੇਤਾਵਾਂ ਘਬਰਾਏ ਹੋਏ ਹਨ।” ਉਨ੍ਹਾਂ ਅਕਾਲ ਤਖ਼ਤ ਸਾਹਿਬ ਦੀ ਮਹੱਤਤਾ ਨੂੰ ਉਜਾਗਰ ਕਰਦੇ ਹੋਏ ਕਿਹਾ ਕਿ ਇਤਿਹਾਸ ਗਵਾਹ ਹੈ ਕਿ “ਅਕਾਲ ਤਖ਼ਤ ਤੋਂ ਆਏ ਹੁਕਮਨਾਂ ਦੀ ਸਿੱਖ ਜਗਤ ਨੇ ਹਮੇਸ਼ਾ ਪਾਲਣਾ ਕੀਤੀ ਹੈ, ਪਰ ਅਜਿਹਾ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਆਗੂ ਇਸ ਹੁਕਮ ਦੀ ਉਲੰਘਣਾ ਕਰ ਰਹੇ ਹਨ।”

“ਕਾਨੂੰਨੀ ਕਾਰਵਾਈ ਦੀ ਗੱਲ ਕਰਣ ਵਾਲੇ ਡਰ ਗਏ ਨੇ”
ਵਡਾਲਾ ਨੇ ਅਕਾਲੀ ਦਲ ਦੇ ਆਗੂਆਂ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ “ਜੇਕਰ ਤੁਸੀਂ ਅਕਾਲ ਤਖ਼ਤ ਦੇ ਸਾਹਮਣੇ ਕਿਸੇ ਵੀ ਦੇਸ਼ ਦਾ ਕਾਨੂੰਨ ਰੱਖਦੇ ਹੋ, ਤਾਂ ਤੁਸੀਂ ਅਕਾਲ ਤਖ਼ਤ ਤੋਂ ਵੇਮੁਖ ਹੋ ਗਏ ਹੋ। ਤੁਸੀਂ ਭਗੌੜੇ ਹੋ।”

ਉਨ੍ਹਾਂ ਡਾ. ਚੀਮਾ ਦੀ ਪ੍ਰੈੱਸ ਕਾਨਫਰੰਸ ਦੀ ਆਲੋਚਨਾ ਕਰਦਿਆਂ ਕਿਹਾ ਕਿ “ਜੇਕਰ ਤੁਹਾਨੂੰ ਆਪਣੀ ਭਰਤੀ ‘ਤੇ ਵਿਸ਼ਵਾਸ ਸੀ, ਤਾਂ ਤੁਹਾਨੂੰ ਇਹ ਸਭ ਦਲੀਲਾਂ ਦੇਣ ਦੀ ਲੋੜ ਨਹੀਂ ਸੀ। ਇਹ ਸਾਫ਼ ਦੱਸਦਾ ਹੈ ਕਿ ਤੁਸੀਂ ਕਿਸੇ ਨਾ ਕਿਸੇ ਡਰ ਕਾਰਨ ਇਹ ਗੱਲਾਂ ਕਰ ਰਹੇ ਹੋ।”

ਧਾਮੀ ਅਤੇ ਬਡੂੰਗਰ ਦੇ ਅਸਤੀਫਿਆਂ ਤੇ ਚੁੱਪੀ
ਵਡਾਲਾ ਨੇ ਇਹ ਵੀ ਪੁੱਛਿਆ ਕਿ “ਜੇਕਰ ਤੁਸੀਂ ਹਰਜਿੰਦਰ ਸਿੰਘ ਧਾਮੀ ਅਤੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਅਸਤੀਫਿਆਂ ‘ਤੇ ਬੋਲ ਰਹੇ ਹੋ, ਤਾਂ ਗਿਆਨੀ ਰਘਬੀਰ ਸਿੰਘ ਬਾਰੇ ਸੋਸ਼ਲ ਮੀਡੀਆ ‘ਤੇ ਚੁੱਪ ਕਿਉਂ ਹੋ?”

ਅਕਾਲ ਤਖ਼ਤ ‘ਤੇ ਵਿਸ਼ਵਾਸ ਤੇ ਨਿਸ਼ਾਨਾ
ਅਕਾਲ ਤਖ਼ਤ ਦੀ ਪੰਜ ਮੈਂਬਰੀ ਕਮੇਟੀ ਨੇ ਹਾਲ ਹੀ ਵਿੱਚ ਅਕਾਲ ਤਖ਼ਤ ਸਾਹਿਬ ‘ਚ ਅਰਦਾਸ ਕਰਕੇ ਛੇਵੇਂ ਪਾਤਸ਼ਾਹ ਦਾ ਸ਼ੁਕਰਾਨਾ ਅਦਾ ਕੀਤਾ ਅਤੇ ਇਹ ਪ੍ਰਾਰਥਨਾ ਕੀਤੀ ਕਿ ਉਹ ਸ਼੍ਰੋਮਣੀ ਕਮੇਟੀ ਦੀ ਭਲਾਈ ਲਈ ਬਿਨ੍ਹਾਂ ਕਿਸੇ ਪੱਖਪਾਤ, ਇਮਾਨਦਾਰੀ ਅਤੇ ਨਿਆਂ ਦੇ ਨਾਲ ਸਿੱਖ ਕੌਮ ਦੇ ਹਿੱਤ ਵਿਚ ਫੈਸਲੇ ਲੈਣ।

By Gurpreet Singh

Leave a Reply

Your email address will not be published. Required fields are marked *