Punjab: ਸੈਲੂਨ ‘ਤੇ ਵਾਲ ਕਟਵਾਉਣ ਗਿਆ ਨੌਜਵਾਨ, ਦੁਕਾਨ ਦੇ ਅੰਦਰਲਾ ਹਾਲ ਵੇਖ ਮਾਰਨ ਲੱਗ ਪਿਆ ਚੀਕਾਂ

ਜਲੰਧਰ- ਜਲੰਧਰ ਦੇ ਹਰਗੋਬਿੰਦ ਨਗਰ ਵਿਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਦੇਰ ਰਾਤ ਸੈਲੂਨ ਅੰਦਰ ਸੈਲੂਨ ਦੇ ਮਾਲਕ ਦੀ ਲਾਸ਼ ਬਰਾਮਦ ਕੀਤੀ ਗਈ।  ਜਾਣਕਾਰੀ ਮੁਤਾਬਕ ਦੇਰ ਸੈਲੂਨ ਅੰਦਰ ਵਾਲ ਕਟਵਾਉਣ ਨੂੰ ਲੈ ਕੇ ਇਕ ਨੌਜਵਾਨ ਦੁਕਾਨ ਦੇ ਅੰਦਰ ਗਿਆ ਤਾਂ ਦੁਕਾਨ ਦੇ ਅੰਦਰਲਾ ਸੀਨ ਵੇਖ ਕੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਨੌਜਵਾਨ ਦੇ ਰੌਲੇ ਨੂੰ ਸੁਣ ਕੇ ਨੇੜੇ ਦੇ ਲੋਕ ਇਕੱਠੇ ਹੋਏ ਅਤੇ ਅੰਦਰ ਜਾ ਕੇ ਸੈਲੂਨ ਮਾਲਕ ਦੀ ਲਟਕਦੀ ਲਾਸ਼ ਨੂੰ ਵੇਖ ਹੈਰਾਨ ਰਹਿ ਗਏ। ਲੋਕਾਂ ਵੱਲੋਂ ਇਸ ਦੀ ਤੁਰੰਤ ਸੂਚਨਾ ਪੁਲਸ ਨੂੰ ਦਿੱਤੀ ਗਈ।  ਥਾਣਾ ਨੰਬਰ 8 ਦੀ ਪੁਲਸ ਨੇ ਦੱਸਿਆ ਕਿ ਜਿਸ ਵਿਅਕਤੀ ਦੀ ਲਾਸ਼ ਦੁਕਾਨ ਦੇ ਅੰਦਰ ਲਟਕ ਰਹੀ ਸੀ, ਉਸ ਦੀ ਪਛਾਣ ਵਿਜੇ ਕੁਮਾਰ ਨਿਵਾਸੀ ਮੋਗਾ ਵਜੋਂ ਹੋਈ ਹੈ, ਜੋ ਇਥੇ ਇਕ ਸੈਲੂਨ ਵਿੱਚ ਕੰਮ ਕਰਦਾ ਸੀ।

By Gurpreet Singh

Leave a Reply

Your email address will not be published. Required fields are marked *