ਕੈਲਗਰੀ ‘ਚ RWCA ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਧੂਮਧਾਮ ਨਾਲ ਮਨਾਇਆ ਗਿਆ

ਕੈਲਗਰੀ (ਰਾਜੀਵ ਸ਼ਰਮਾ) : ਰਾਇਲ ਵੁਮੈਨ ਕਲਚਰਲ ਐਸੋਸੀਏਸ਼ਨ (RWCA) ਵੱਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਵਿਸ਼ੇਸ਼ ਉਤਸ਼ਾਹ ਅਤੇ ਜੋਸ਼ ਨਾਲ ਮਨਾਇਆ ਗਿਆ। RWCA ਦੀ ਸੰਸਥਾਪਕ ਅਤੇ ਪ੍ਰਧਾਨ ਗੁਰਮੀਤ ਸਰਪਾਲ ਜੀ ਅਤੇ ਸੰਚਾਲਕ ਪ੍ਰਭਜੋਤ ਖੁਰਮੀ ਦੀ ਅਗਵਾਈ ਹੇਠ ਇਸ ਪ੍ਰੋਗਰਾਮ ਨੂੰ ਔਰਤਾਂ ਦੀ ਆਤਮ-ਨਿਰਭਰਤਾ, ਉੱਚ ਵਿਚਾਰਧਾਰਾ ਅਤੇ ਵਿਸ਼ਵਾਸ ਨੂੰ ਮਜ਼ਬੂਤ ਬਣਾਉਣ ਦੇ ਉਦੇਸ਼ ਨਾਲ ਆਯੋਜਿਤ ਕੀਤਾ ਗਿਆ।

“RWCA ਸੰਸਥਾਪਕ ਗੁਰਮੀਤ ਸਰਪਾਲ ਜੀ” ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ “ਇਕ ਔਰਤ ਘਰ ਅਤੇ ਸਮਾਜ ਦੀ ਮੁਹਰੀ ਇਕਾਈ ਹੁੰਦੀ ਹੈ। ਜੇਕਰ ਸਮਾਜ ਉਸ ਨੂੰ ਯੋਗ ਸਨਮਾਨ ਦੇਵੇ ਅਤੇ ਉਸ ਦੀਆਂ ਭਾਵਨਾਵਾਂ ਦੀ ਆਦਰ ਕਰੇ, ਤਾਂ ਘਰ-ਪਰਿਵਾਰ ਅਤੇ ਸਮਾਜ ਵਿਚ ਸੁਖ-ਸ਼ਾਂਤੀ ਬਣੀ ਰਹਿੰਦੀ ਹੈ।”l “ਪ੍ਰਭਜੋਤ ਖੁਰਮੀ” ਨੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੂੰ RWCA ਦੇ ਮੂਲ ਭਾਵਨਾ ਅਤੇ ਨਿਯਮਾਂ ਬਾਰੇ ਜਾਣੂੰ ਕਰਵਾਇਆ, ਤਾਂ ਜੋ ਉਹ ਐਸੋਸੀਏਸ਼ਨ ਨਾਲ ਜੁੜ ਕੇ ਇਸਦੇ ਉਦੇਸ਼ਾਂ ਵੱਲ ਪ੍ਰਭਾਵਸ਼ਾਲੀ ਢੰਗ ਨਾਲ ਅੱਗੇ ਵਧ ਸਕਣ।

ਇਸ ਸਮਾਗਮ ਦੌਰਾਨ Dewangi ਨੇ RWCA ਦੀ ਸੰਸਥਾਪਕ ਗੁਰਮੀਤ ਸਰਪਾਲ ਜੀ ਦੀ ਸਮਾਜਿਕ ਸੇਵਾਵਾਂ ਨੂੰ ਸਨਮਾਨਿਤ ਕਰਨ ਲਈ ਉਨ੍ਹਾਂ ਨੂੰ ਵਿਸ਼ੇਸ਼ ਤੌਰ ‘ਤੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਸਨਮਾਨ ਦਿੱਤਾ। RWCA Pamir Canadian ਦੇ ਨਾਲ ਮਿਲ ਕੇ ਅੰਤਰਰਾਸ਼ਟਰੀ ਮਹਿਲਾ ਦਿਵਸ ਦੀਆਂ ਗਤੀਵਿਧੀਆਂ ਵਿੱਚ ਹਿੱਸਾ ਲੈਣ ਅਤੇ ਸਮਾਜਿਕ ਭਲਾਈ ਲਈ ਨਵੇਂ ਉਪਰਾਲੇ ਸ਼ੁਰੂ ਕਰਨ ਦੀ ਪ੍ਰਕਿਰਿਆ ਜਾਰੀ ਰੱਖਣ ਲਈ ਬਹੁਤ ਉਤਸ਼ਾਹਿਤ ਹੈ।

RWCA Pamir Canadian ਨਾਲ ਮਿਲ ਕੇ ਗੁਰਮੀਤ ਸਰਪਾਲ ਜੀ ਨੂੰ ਉਨ੍ਹਾਂ ਦੀ ਬੇਮਿਸਾਲ ਪ੍ਰਾਪਤੀਆਂ ਲਈ ਵਿਸ਼ਵ ਪੱਧਰੀ ਮੰਚ ਤੇ ਮਾਣ ਦਿਵਾਉਣ ਲਈ ਉਮੀਦਵਾਰ ਵਜੋਂ ਅੱਗੇ ਵਧਾ ਰਹੀ ਹੈ। ਬਜ਼ੁਰਗ ਮਹਿਲਾਵਾਂ ਨੇ ਵੀ ਪੂਰੇ ਉਤਸ਼ਾਹ ਨਾਲ ਭੰਗੜਾ ਪਾ ਕੇ ਸਮਾਗਮ ਦੀ ਰੌਣਕ ਵਧਾਈ। RWCA ਵੱਲੋਂ ਪਹੁੰਚਣ ਵਾਲੀਆਂ ਮਹਿਮਾਨ ਮਹਿਲਾਵਾਂ ਲਈ ਚਾਹ-ਪਾਣੀ ਅਤੇ ਹੋਰ ਵਿਸ਼ੇਸ਼ ਪ੍ਰਬੰਧ ਵੀ ਕੀਤੇ ਗਏ।

By Rajeev Sharma

Leave a Reply

Your email address will not be published. Required fields are marked *