ਮੋਹਾਲੀ/ਚੰਡੀਗੜ੍ਹ, 12 ਮਾਰਚ (ਗੁਰਪ੍ਰੀਤ ਸਿੰਘ): ਪੰਜਾਬੀ ਸੱਭਿਆਚਾਰ ਅਤੇ ਲੋਕ ਕਲਾ ਨੂੰ ਉਤਸ਼ਾਹਿਤ ਕਰਨ ਲਈ ਪੰਜਾਬੀ ਲੋਕ ਕਲਾ ਕੇਂਦਰ, ਰਾਜਪੁਰਾ ਵਲੋਂ ਮਾਈ ਬੰਨੋ ਨੂੰ ਸਮਰਪਿਤ ਸੁਰਿੰਦਰ ਸਿੰਘ ਪੰਜਾਬੀ ਟ੍ਰਿਬਿਊਨ ਅਤੇ ਗਾਇਕ ਅਵਤਾਰ ਤਾਰੀ ਯਾਦਗਾਰੀ 29ਵਾਂ ਖੂਨਦਾਨ ਕੈਂਪ ਅਤੇ ਸੱਭਿਆਚਾਰਕ-ਪੰਜਾਬੀ ਹੁਲਾਰੇ ਮੇਲਾ 13 ਮਾਰਚ 2025 ਨੂੰ ਜਾਂਸਲਾ (ਬਨੂੜ-ਰਾਜਪੁਰਾ ਰੋਡ, ਬੱਸ ਸਟੈਂਡ) ਵਿਖੇ ਕਰਵਾਇਆ ਜਾ ਰਿਹਾ ਹੈ।
ਇਸ ਮੇਲੇ ਵਿਚ ਪੰਜਾਬ ਦੇ ਪ੍ਰਸਿੱਧ ਗਾਇਕ ਮਨਮੋਹਨ ਵਾਰਿਸ, ਰੇਸ਼ਮ ਸਿੰਘ ਅਨਮੋਲ, ਸੱਤਵੀਰ ਸੱਤੀ, ਕੁਲਵੰਤ ਬਿੱਲਾ, ਕੁਲਵੰਤ ਕੌਰ, ਸੁਖਰੀਤ ਬੁੱਟਰ ਤੇ ਹੋਰ ਕਈ ਪੰਜਾਬੀ ਲੋਕ ਗਾਇਕ ਆਪਣੀ ਪੇਸ਼ਕਾਰੀ ਦੇਣਗੇ। ਇਹ ਮੇਲਾ ਪੰਜਾਬੀ ਲੋਕ ਕਲਾ ਕੇਂਦਰ, ਰਾਜਪੁਰਾ ਦੇ ਪ੍ਰਧਾਨ ਰਾਜਿੰਦਰ ਸਿੰਘ ਥੂਹਾ, ਚੇਅਰਮੈਨ ਜਸਵਿੰਦਰ ਸਿੰਘ ਜੱਸੀ, ਸੀਨੀਅਰ ਮੀਤ ਪ੍ਰਧਾਨ ਭਗਵੰਤ ਸਿੰਘ ਬੂਟਾ ਸਿੰਘ ਵਾਲਾ, ਜਨਰਲ ਸਕੱਤਰ ਕੁਲਬੀਰ ਸਿੰਘ ਹਾਸ਼ਮਪੁਰ ਅਤੇ ਕੁਲਦੀਪ ਸਿੰਘ ਮਨੌਲੀ ਦੇ ਨੈਤ੍ਰਤਵ ਹੇਠ ਹੋ ਰਿਹਾ ਹੈ।

ਕਲੱਬ ਦੇ ਪ੍ਰਧਾਨ ਰਜਿੰਦਰ ਸਿੰਘ ਥੂਹਾ ਅਤੇ ਚੇਅਰਮੈਨ ਜਸਵਿੰਦਰ ਜੱਸੀ ਨੇ ਦੱਸਿਆ ਕਿ ਇਸ ਦੌਰਾਨ ਦਲਜੀਤ ਸਿੰਘ ਅਜਨੋਹਾ ਸਮੇਤ ਵੱਖ-ਵੱਖ ਖੇਤਰਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਮੇਲੇ ਨਾਲ ਸੰਬੰਧਿਤ ਪੋਸਟਰ ਰਿਲੀਜ਼ ਦੀ ਰਸਮ ਕੈਬਨਿਟ ਮੰਤਰੀ ਤਰੁਣਪ੍ਰੀਤ ਸਿੰਘ ਸੋਧ ਵਲੋਂ ਨਿਭਾਈ ਗਈ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸੱਭਿਆਚਾਰ ਨੂੰ ਹੋਰ ਵਧਾਵਾ ਦੇਣ ਲਈ ਅਜੇਹੇ ਮੇਲੇ ਬਹੁਤ ਜ਼ਰੂਰੀ ਹਨ। ਪੰਜਾਬੀ ਲੋਕ ਕਲਾ, ਗੀਤ-ਸੰਗੀਤ ਅਤੇ ਸਹਿਯੋਗੀ ਸੰਸਕ੍ਰਿਤਕ ਪਰੰਪਰਾਵਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਮੇਲਾ ਇੱਕ ਵਿਲੱਖਣ ਮੌਕਾ ਹੋਵੇਗਾ।
