ਨੈਸ਼ਨਲ ਟਾਈਮਜ਼ ਬਿਊਰੋ :- ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ 8 ਦੌੜਾਂ ਨਾਲ ਹਰਾਕੇ 3 ਸਾਲਾਂ ਵਿੱਚ ਦੂਜੀ ਵਾਰ ਮਹਿਲਾ ਪ੍ਰੀਮੀਅਰ ਲੀਗ (WPL) ਦਾ ਖਿਤਾਬ ਜਿੱਤਿਆ। ਬ੍ਰੇਬੋਰਨ ਸਟੇਡੀਅਮ ‘ਚ ਹੋਏ ਫਾਈਨਲ ‘ਚ ਮੁੰਬਈ ਨੇ 7 ਵਿਕਟਾਂ ‘ਤੇ 149 ਦੌੜਾਂ ਬਣਾਈਆਂ, ਜਦੋਂ ਕਿ ਦਿੱਲੀ 141 ‘ਤੇ ਆਊਟ ਹੋ ਗਈ।
ਮੁੰਬਈ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ 66 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਨੈਟਲੀ ਸਾਇਵਰ-ਬਰੰਟ ਨੇ 3 ਵਿਕਟਾਂ ਲਈਆਂ ਅਤੇ 30 ਦੌੜਾਂ ਬਣਾਈਆਂ। ਦਿੱਲੀ ਵੱਲੋਂ ਮੈਰੀਜ਼ਾਨ ਕੈਪ ਨੇ 40 ਦੌੜਾਂ ਬਣਾਈਆਂ, ਪਰ ਟੀਮ ਜਿੱਤ ਹਾਸਲ ਨਾ ਕਰ ਸਕੀ।
ਮੁੰਬਈ ਨੇ 2023 ਵਿੱਚ ਵੀ ਦਿੱਲੀ ਨੂੰ ਹਰਾਕੇ WPL ਖਿਤਾਬ ਜਿੱਤਿਆ ਸੀ। ਦਿੱਲੀ ਲਗਾਤਾਰ ਤੀਜੀ ਵਾਰ ਉਪ ਜੇਤੂ ਰਹੀ।
