ਪੰਜਾਬ ਬਜਟ 2025-26 ਦੀਆਂ 10 ਮੁੱਖ ਘੋਸ਼ਣਾਵਾਂ

ਨੈਸ਼ਨਲ ਟਾਈਮਜ਼ ਬਿਊਰੋ :- ਆਓ ਇਸ ਸਾਲ ਦੇ ਬਜਟ ਦੀਆਂ 10 ਮੇਨ ਘੋਸ਼ਣਾਵਾਂ ਜਾਣੀਏ!

ਕੁੱਲ ਬਜਟ – 2,36,080 ਕਰੋੜ ਰੁਪਏ ਦੀ ਤਜਵੀਜ਼।

ਡਰੱਗ ਸੈਂਸਸ – ਪੰਜਾਬ ਵਿੱਚ ਪਹਿਲੀ ਵਾਰ ਨਸ਼ਿਆਂ ਦੀ ਗਿਣਤੀ ਜਾਣਨ ਲਈ ਸਰਵੇਖਣ।

ਖੇਤੀ ਪ੍ਰੋਤਸਾਹਨ – ਝੋਨੇ ਤੋਂ ਮੱਕੀ ਅਤੇ ਹੋਰ ਵਿਕਲਪਿਕ ਫ਼ਸਲਾਂ ਵੱਲ ਜਾਣ ਲਈ 21,000 ਹੈੱਕਟੇਅਰ ਦਾ ਟੀਚਾ।

ਸਬਸਿਡੀ – ਮੱਕੀ ਦੀ ਕਾਸ਼ਤ ਲਈ 17,500 ਰੁਪਏ ਪ੍ਰਤੀ ਹੈਕਟੇਅਰ।

ਸਿਹਤ ਸੇਵਾਵਾਂ – ਆਮ ਆਦਮੀ ਕਲੀਨਿਕਾਂ ਲਈ 268 ਕਰੋੜ ਰੁਪਏ।

ਕਾਨੂੰਨ-ਵਿਵਸਥਾ – ਗੈਂਗਸਟਰਾਂ ਨਾਲ ਨਜਿੱਠਣ ਲਈ ਐਮਰਜੈਂਸੀ ਰਿਸਪਾਂਸ ਵਾਹਨ ਖ਼ਰੀਦੇ ਜਾਣਗੇ।

ਸਿਹਤ ਬੀਮਾ – ਮੁੱਖ ਮੰਤਰੀ ਸਰਬੱਤ ਸਿਹਤ ਬੀਮਾ ਯੋਜਨਾ ਵਿੱਚ 5 ਲੱਖ ਦੀ ਥਾਂ 10 ਲੱਖ ਰੁਪਏ ਦਾ ਕਵਰੇਜ।

ਖੇਤੀਬਾੜੀ – ਖੇਤੀ ਅਤੇ ਸਹਾਇਕ ਖੇਤਰਾਂ ਲਈ 14,524 ਕਰੋੜ ਰੁਪਏ।

ਮਹਿਲਾਵਾਂ ਲਈ ਯੋਜਨਾ – ਮੁਫ਼ਤ ਬੱਸ ਸੇਵਾ ਲਈ 450 ਕਰੋੜ ਰੁਪਏ।

ਰੋਜ਼ਗਾਰ ਅਤੇ ਵਿਕਾਸ – ਨਵੀਆਂ ਸਰਕਾਰੀ ਨੌਕਰੀਆਂ ਅਤੇ ਯੋਜਨਾਵਾਂ ਲਈ ਵੱਧ ਵੰਡ।

By Gurpreet Singh

Leave a Reply

Your email address will not be published. Required fields are marked *