ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਦੀ ਅਗਵਾਈ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ ਜੋਨ ਬਾਬਾ ਬਕਾਲਾ ਦੀ ਔਰਤਾਂ ਦੀ ਜੋਨ ਪੱਧਰੀ ਚੋਣ ਪਿੰਡ ਕਲੇਰ ਘੁਮਾਣ ਅਤੇ ਤਰਸਿਕਾ ਤੇ ਟਾਂਗਰਾ ਜ਼ੋਨਾ ਦੀ ਚੋਣ ਤਰਸਿੱਕਾ ਦੇ ਗੁਰਦੁਆਰਾ ਡੇਰਾ ਭਗਤਾਂ ਵਿੱਚ ਪਿੰਡਾਂ ਤੋਂ ਕਿਸਾਨ ਮਜ਼ਦੂਰ ਔਰਤਾਂ ਦੇ ਇੱਕਠ ਕਰਕੇ ਜੋਨ ਪੱਧਰੀ ਕਮੇਟੀਆਂ ਦਾ ਗਠਨ ਕੀਤਾ ਗਿਆ।
ਇਸ ਮੌਕੇ ਕਿਸਾਨ ਆਗੂ ਕੰਵਰਦਲੀਪ ਸੈਦੋਲੇਹਲ, ਜਿਲ੍ਹਾ ਆਗੂ ਸੁਖਦੇਵ ਸਿੰਘ ਚਾਟੀਵਿੰਡ ਅਤੇ ਬਲਵਿੰਦਰ ਸਿੰਘ ਰੋਮਾਣਾਚੱਕ ਨੇ ਕਿਹਾ ਕਿ ਜਥੇਬੰਦੀ ਵੱਲੋਂ ਔਰਤਾਂ ਦੇ ਆਗੂ ਸਫ਼ਾ ਵਿੱਚ ਅੱਗੇ ਵਧਣ ਦੀ ਲੋੜ ਦੇ ਮੱਦੇ ਨਜ਼ਰ ਇਹ ਉਪਰਾਲਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਕਿਸਾਨਾਂ ਮਜਦੂਰਾਂ ਦੀਆਂ ਹੱਕੀ ਮੰਗਾਂ ਦੇ ਸੰਘਰਸ਼ ਦੀ ਲੜਾਈ ਲਈ ਔਰਤ ਵਰਗ ਦੀ ਹਮੇਸ਼ਾ ਅਹਿਮ ਭੂਮਿਕਾ ਰਹੀ ਹੈ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਸਰਕਾਰ ਬਿਜਲੀ ਅਦਾਰੇ ਦੇ ਸੰਪੂਰਨ ਨਿੱਜੀਕਰਨ ਕਰਨ ਦੇ ਰਸਤੇ ਚੱਲ ਰਹੀ ਹੈ ਅਤੇ ਇਸੇ ਕਵਾਇਦ ਤਹਿਤ ਪਿੰਡਾਂ ਵਿਚ ਸਮਾਰਟ ਮੀਟਰਾਂ ਦੇ ਨਾਮ ਤੇ ਪ੍ਰੀਪੇਡ ਮੀਟਰ ਲਗਾਏ ਜਾ ਰਹੇ ਹਨ, ਜਥੇਬੰਦੀ ਵੱਲੋਂ ਇਸ ਨੀਤੀ ਦਾ ਵਿਰੋਧ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਕਿਸੇ ਵੀ ਕੀਮਤ ਤੇ ਪਿੰਡਾਂ ਵਿੱਚ ਪ੍ਰੀਪੇਡ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ।

ਉਹਨਾਂ ਕਿਹਾ ਕਿ ਸਿੱਖਿਆ ਕ੍ਰਾਂਤੀ ਜਾਂ ਯੁੱਧ ਨਸ਼ਿਆਂ ਵਿਰੁੱਧ ਮਾਤਰ ਨਾਰਿਆਂ ਤੋਂ ਸਿਵਾਏ ਕੁਝ ਵੀ ਨਹੀਂ ਸਰਕਾਰ ਇਸ ਨੂੰ ਸਿਰਫ ਲੋਕਾਂ ਦਾ ਸਹੀ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਪ੍ਰਯੋਗ ਕਰ ਰਹੀ ਹੈ। ਉਹਨਾਂ ਕਿਹਾ ਕਿ ਲੋਕ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਦੇ ਇਸ਼ਾਰੇ ਤੇ ਕਿਸਾਨ ਅੰਦੋਲਨ ਨਾਲ ਕੀਤੇ ਧੋਖੇ ਨਾਲ ਵਾਰ ਕਾਰਨ ਬਹੁਤ ਖ਼ਫ਼ਾ ਹਨ ਅਤੇ ਲਗਾਤਾਰ ਪਿੰਡਾਂ ਵਿੱਚ ਪਹੁੰਚ ਰਹੇ ਆਮ ਆਦਮੀ ਪਾਰਟੀ ਅਤੇ ਭਾਜਪਾ ਦੇ ਲੀਡਰਾਂ ਨੂੰ ਘੇਰ ਕੇ ਸਵਾਲ ਕਰ ਰਹੇ ਹਨ। ਉਹਨਾਂ ਕਿਹਾ 12 ਅਪ੍ਰੈਲ ਨੂੰ ਜੋਨ ਮਹਿਤਾ ਵਿੱਚ ਔਰਤਾਂ ਦੇ ਜੋਨ ਪੱਧਰੀ ਸੰਗਠਨ ਦੀ ਚੋਣ ਕੀਤੀ ਜਾਵੇਗੀ। ਇਸ ਮੌਕੇ ਜੋਨ ਤਰਸਿੱਕਾ ਵਿੱਚ ਕੁਲਵਿੰਦਰ ਕੌਰ ਕੋਟਖਹਿਰਾ, ਬਲਜੀਤ ਕੌਰ ਚਾਟੀਵਿੰਡ, ਪਰਮਜੀਤ ਕੌਰ ਸਾਧਪੁਰ, ਰਜਿੰਦਰ ਕੌਰ ਬੁਲਾਰਾ, ਜਸਬੀਰ ਕੌਰ ਬੁਲਾਰਾ, ਹਰਪ੍ਰੀਤ ਕੌਰ ਤਰਸਿੱਕਾ, ਮਨਜੀਤ ਕੌਰ ਤਾਹਰਪੁਰ, ਨਿੰਦਰ ਕੌਰ ਭੱਟੀਕੇ, ਬਲਬੀਰ ਕੌਰ ਭੀਲੋਵਾਲ, ਗੁਰਮੀਤ ਕੌਰ ਚੁਗਾਵਾਂ, ਦਲਜੀਤ ਕੌਰ ਸੈਦੋ ਲੇਹਲ ਲ, ਕੰਵਲਜੀਤ ਕੌਰ ਤਾਹਰਪੁਰ ਦੀ ਚੋਣ ਬਤੌਰ ਜੋਨ ਕੋਰ ਕਮੇਟੀ ਅਹੁਦੇਦਾਰ ਅਤੇ ਮੈਬਰ ਕੀਤੀ ਗਈ। ਇਸ ਮੌਕੇ ਡੇਰਾ ਭਗਤਾਂ ਦੇ ਮੁੱਖ ਸੇਵਾਦਾਰ ਬਾਬਾ ਗੁਰਦੇਵ ਸਿੰਘ ਜੀ ਵੱਲੋਂ ਜਥੇਬੰਦੀ ਦੇ ਆਗੂਆਂ ਨੂੰ ਸਰੋਪਾ ਦੇ ਕੇ ਸਨਮਾਨਤ ਕੀਤਾ ਗਿਆ।
ਇਸੇ ਤਰ੍ਹਾਂ ਜੋਨ ਟਾਂਗਰਾ ਵਿੱਚ ਸਰਬਜੀਤ ਕੌਰ ਧਾਰੜ, ਬਲਜੀਤ ਕੌਰ ਮੁੱਛਲ, ਪਰਮਜੀਤ ਕੌਰ ਮਾਲੋਵਾਲ, ਸਵਿੰਦਰ ਕੌਰ ਰਮਾਣਾ ਚੱਕ, ਪਵਿੱਤਰਜੀਤ ਕੌਰ ਡੇਹਰੀਵਾਲ, ਸਿਮਰਜੀਤ ਕੌਰ ਧੂਲਕਾ, ਰਣਜੀਤ ਕੌਰ ਬਾਲੀਆ, ਦਲਬੀਰ ਕੌਰ ਭੰਗਵਾਂ, ਹਰਜੀਤ ਕੌਰ ਗਹਿਰੀ ਮੰਡੀ, ਗੁਰਿੰਦਰ ਕੌਰ ਗਹਿਰੀ ਮੰਡੀ, ਗਿਆਨ ਕੌਰ ਰੁਮਾਣਾਚੱਕ, ਗੁਰਦੀਪ ਕੌਰ ਮਾਲੋਵਾਲ, ਕੁਲਵਿੰਦਰ ਕੌਰ ਮਾਲੋਵਾਲ, ਮਨਦੀਪ ਕੌਰ ਧਾਰੜ, ਸੁਰਜੀਤ ਕੌਰ ਮੁੱਛਲ, ਗੁਰਮੀਤ ਕੌਰ ਮੁੱਛਲ, ਹਰਜੀਤ ਕੌਰ ਬਾਲੀਆ ਦੀ ਚੋਣ ਜੋਨ ਕੋਰ ਕਮੇਟੀ ਵਿੱਚ ਬਤੌਰ ਅਹੁਦੇਦਾਰ ਅਤੇ ਮੈਂਬਰ ਕੀਤੀ ਗਈ। ਇਸ ਮੌਕੇ ਜਿਲ੍ਹਾ ਖਜਾਨਚੀ ਕੰਧਾਰ ਸਿੰਘ ਭੋਏਵਾਲ ਦੱਸਿਆ ਕਿ ਇਸੇ ਤਰ੍ਹਾਂ ਆਉਂਦੇ ਦਿਨਾਂ ਵਿੱਚ ਪੂਰੇ ਜਿਲ੍ਹੇ ਅੰਦਰ ਸਾਰੇ ਜੋਨਾਂ ਵਿੱਚ ਔਰਤਾਂ ਦੀਆਂ ਟੀਮਾਂ ਚੁਣੀਆ ਜਾਣਗੀਆਂ। ਇਸ ਮੌਕੇ ਚਰਨ ਸਿੰਘ ਕਲੇਰ ਘੁਮਾਣ, ਲਖਵਿੰਦਰ ਸਿੰਘ ਮੱਧ, ਰਣਜੀਤ ਸਿੰਘ ਚਾਟੀਵਿੰਡ, ਗੁਰਭੇਜ ਸਿੰਘ ਭੀਲੋਵਾਲ, ਅਮਰਿੰਦਰ ਸਿੰਘ ਮਾਲੋਵਾਲ ਅਤੇ ਬਲਦੇਵ ਸਿੰਘ ਭੰਗੂ ਤੋਂ ਇਲਾਵਾ ਸੈਕੜੇ ਬੀਬੀਆਂ ਸਮੇਤ ਕਿਸਾਨ ਮਜ਼ਦੂਰ ਆਗੂ ਹਾਜ਼ਿਰ ਰਹੇ।
