ਥਾਣਾ ਗੇਟ ਹਕੀਮਾਂ ਵੱਲੋਂ ਗੋਲੀ ਚਲਾਉਣ ਵਾਲਾ ਕਾਕਾ ਬਈਆ 24 ਘੰਟਿਆਂ ਵਿੱਚ ਤਿੰਨ ਸਾਥੀਆਂ ਸਮੇਤ ਕਾਬੂ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾਂ ਹਦਾਇਤਾਂ ਅਧੀਨ ਇੱਕ ਗੰਭੀਰ ਫਾਇਰਿੰਗ ਮਾਮਲੇ ਵਿੱਚ ਮੁੱਖ ਦੋਸ਼ੀ ਕਾਕਾ ਬਈਆ ਤੇ ਉਸਦੇ ਤਿੰਨ ਸਾਥੀਆਂ ਨੂੰ 24 ਘੰਟਿਆਂ ਅੰਦਰ ਗ੍ਰਿਫ਼ਤਾਰ ਕਰ ਲਿਆ ਗਿਆ। ਇਹ ਕਾਰਵਾਈ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਸਖ਼ਤ ਨਿਗਰਾਨੀ ਵਿੱਚ ਕੀਤੀ ਗਈ।

ਮਾਮਲਾ 10 ਅਪ੍ਰੈਲ 2025 ਨੂੰ ਦਰਜ ਹੋਇਆ ਸੀ, ਜਦੋਂ ਇੱਕ ਵਿਅਕਤੀ ਸੰਦੀਪ ਸਿੰਘ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਹ ਆਪਣੀ ਪਤਨੀ ਨਾਲ ਘਰ ਵਾਪਸ ਆ ਰਿਹਾ ਸੀ ਤਾਂ ਗਲੀ ਵਿੱਚ ਕਾਕਾ ਬਈਆ ਅਤੇ ਵਿਕਾਸ ਮੈਡੀ ਪਿਸਟੋਲ ਫੜੇ ਹੋਏ ਉਨ੍ਹਾਂ ਦੇ ਸਾਹਮਣੇ ਆ ਗਏ। ਉਨ੍ਹਾਂ ਨਾਲ ਹੋਰ ਤਿੰਨ-ਚਾਰ ਵਿਅਕਤੀ ਵੀ ਸਨ। ਕਾਕਾ ਬਈਆ ਨੇ ਉਸ ਦੇ ਪੈਰ ਵਿੱਚ ਗੋਲੀ ਮਾਰੀ ਜਦਕਿ ਹੋਰਾਂ ਨੇ ਸਿਰ ‘ਤੇ ਹਮਲਾ ਕੀਤਾ।

ਇਸ ਸਬੰਧੀ ਥਾਣਾ ਗੇਟ ਹਕੀਮਾਂ ਵਿੱਚ ਮੁਕੱਦਮਾਂ ਨੰਬਰ 73 ਤਹਿਤ ਧਾਰਾਵਾਂ 115(2), 118(1), 304, 109 ਬੀਐਨਐਸ ਅਤੇ 25 ਆਰਮਜ਼ ਐਕਟ ਅਧੀਨ ਕੇਸ ਦਰਜ ਕੀਤਾ ਗਿਆ। ਇਸ ਮਾਮਲੇ ਦੀ ਜਾਂਚ ਇੰਸਪੈਕਟਰ ਮਨਜੀਤ ਕੌਰ ਦੀ ਅਗਵਾਈ ਹੇਠ ਕੀਤੀ ਗਈ ਜੋ ਏਸੀਪੀ ਜਸਪਾਲ ਸਿੰਘ ਦੀ ਨਿਗਰਾਨੀ ਹੇਠ ਚੱਲੀ।

ਗ੍ਰਿਫ਼ਤਾਰ ਦੋਸ਼ੀਆਂ ਵਿੱਚ ਵਿਸ਼ਾਲ ਉਰਫ ਕਾਕਾ ਬਈਆ ਪੁੱਤਰ ਦਇਆ ਰਾਮ, ਨਿਵਾਸੀ ਬੰਗਲਾ ਬਸਤੀ, ਉਮਰ 21 ਸਾਲ; ਵਿਕਾਸ ਸਿੰਘ ਉਰਫ ਮੈਡੀ, ਨਿਵਾਸੀ ਪੱਟੀ, ਤਰਨਤਾਰਨ, ਉਮਰ 25 ਸਾਲ; ਸਾਹਿਲ ਕੁਮਾਰ ਉਰਫ ਸਾਹਿਲ, ਨਿਵਾਸੀ ਹਿੰਦੁਸਤਾਨ ਬਸਤੀ, ਉਮਰ 22 ਸਾਲ ਅਤੇ ਰਾਹੁਲ ਪੁੱਤਰ ਅਮਰਜੀਤ, ਨਿਵਾਸੀ ਗੁਰੂ ਬਜ਼ਾਰ, ਉਮਰ 18 ਸਾਲ ਸ਼ਾਮਲ ਹਨ।

ਇਨ੍ਹਾਂ ਵਿੱਚੋਂ ਵਿਸ਼ਾਲ ਅਤੇ ਵਿਕਾਸ ਉੱਤੇ ਪਹਿਲਾਂ ਵੀ ਕੇਸ ਦਰਜ ਹਨ। ਗ੍ਰਿਫ਼ਤਾਰੀ ਦੌਰਾਨ ਇਕ ਪਿਸਟਲ ਅਤੇ ਮੈਗਜ਼ੀਨ ਵੀ ਬਰਾਮਦ ਕੀਤੀ ਗਈ।

ਇਹ ਕਾਰਵਾਈ ਡੀਸੀਪੀ ਆਲਮ ਵਿਜੈ ਸਿੰਘ, ਏਡੀਸੀਪੀ ਹਰਪਾਲ ਸਿੰਘ ਅਤੇ ਏਸੀਪੀ ਸੈਂਟਰਲ ਜਸਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਹੇਠ ਕੀਤੀ ਗਈ। ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਕਿ ਇਸ ਗੰਭੀਰ ਮਾਮਲੇ ਵਿੱਚ ਫ਼ੌਰੀ ਕਾਰਵਾਈ ਕਰਕੇ ਮੁੱਖ ਦੋਸ਼ੀਆਂ ਨੂੰ ਕਾਬੂ ਕਰਨਾ ਕਾਨੂੰਨ ਵਿਵਸਥਾ ਲਈ ਇੱਕ ਵੱਡੀ ਸਫਲਤਾ ਹੈ।

By Gurpreet Singh

Leave a Reply

Your email address will not be published. Required fields are marked *