ਅੱਜ ਦੇ ਬੁੱਧੀਜੀਵੀ ਨੂੰ ਸਮੇਂ ਦੇ ਪ੍ਰਸ਼ਨਾਂ ਦੇ ਰੂਬਰੂ ਹੋਣ ਦੀ ਜਰੂਰਤ ਹੈ-ਪ੍ਰਮੋਦ ਗੌਰੀ
ਔਰਤਾਂ ਨੂੰ ਆਤਮ ਨਿਰਭਰ ਹੋਣ ਲਈ ਵੱਡੇ ਸੁਪਨੇ ਵੇਖਣੇ ਜ਼ਰੂਰੀ-ਸ਼ਿਵਜੀਤ ਭਾਰਤੀ
ਡੇਰਾਬੱਸੀ, 20 ਅਪ੍ਰੈਲ, ਨੈਸ਼ਨਲ ਟਾਈਮਜ਼ ਬਿਊਰੋ :- ਡਾ. ਬੀ.ਆਰ. ਅੰਬੇਡਕਰ ਐਜੂਕੇਸ਼ਨਲ ਸੁਸਾਇਟੀ, ਡੇਰਾਬੱਸੀ ਵੱਲੋਂ ਅੱਜ ਸਥਾਨਕ ਅੰੰਬੇਡਕਰ ਭਵਨ ਵਿਖੇ ਭਾਰਤ ਰਤਨ ਡਾ. ਬੀ.ਆਰ. ਅੰਬੇਡਕਰ ਅਤੇ ਮਹਾਤਮਾ ਜੋਤੀਬਾ ਰਾਓ ਫੂਲੇ ਦਾ ਜਨਮ ਦਿਨ ਸਾਂਝੇ ਤੌਰ ’ਤੇ ਮਨਾਇਆ ਗਿਆ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਦੀ ਪ੍ਰਧਾਨਗੀ ਅਤੇ ਸੁਸਾਇਟੀ ਦੇ ਪ੍ਰਧਾਨ ਭਾਗ ਸਿੰਘ ਘੋੜੇਵਾਲ ਦੀ ਅਗਵਾਈ ਹੇਠ ਆਯੋਜਿਤ ਇਸ ਸਮਾਗਮ ਦੌਰਾਨ ਸ੍ਰੀ ਪ੍ਰਮੋਦ ਗੌਰੀ ( ਰਿਟਾ. ਪ੍ਰੋਫੈਸਰ, ਰਾਜਨੀਤੀ ਸ਼ਾਸ਼ਤਰ, ਸਰਕਾਰੀ ਕਾਲਜ ਰੋਹਤਕ ) ਸੂਬਾ ਪ੍ਰਧਾਨ , ਹਰਿਆਣਾ ਗਿਆਨ ਵਿਗਿਆਨ ਸਮਿਤੀ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਸ੍ਰੀਮਤੀ ਸ਼ਿਵਜੀਤ ਭਾਰਤੀ ( ਐੱਚ.ਸੀ.ਐੱਸ ) ਸੰਯੁਕਤ ਡਾਇਰੈਕਟਰ, ਸਮਾਜਿਕ ਨਿਆਂ ਅਤੇ ਸ਼ਸਕਤੀਕਰਨ ਵਿਭਾਗ ਅਤੇ ਡਿਪਟੀ ਸੈਕਟਰੀ, ਸਟੇਟ ਵਿਜ਼ੀਲੈਂਸ ਬਿਊਰੋ, ਹਰਿਆਣਾ ਸਰਕਾਰ ਅਤੇ ਸ੍ਰੀ ਸਿਦੇਸ਼ ਸਿੰਘ ( ਐੱਚ.ਸੀ.ਐੱਸ ) ਏ.ਈ. ਓ, ਹਰਿਆਣਾ ਕੌਸ਼ਲ ਰੋਜ਼ਗਾਰ ਨਿਗਮ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਇਸ ਅਵਸਰ ’ਤੇ ਉੱਘੇ ਸਮਾਜ ਸੇਵੀ ਨਰੇਸ਼ ਉਪਨੇਜਾ ਵੀ ਹਾਜ਼ਰ ਸਨ।
ਪ੍ਰੋ. ਪ੍ਰਮੋਦ ਗੌਰੀ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ,‘ ਜੋਤੀਬਾ ਰਾਓ ਫੂਲੇ ਨੂੰ ਸਮਾਜ ਦੀ ਡੂੰਘੀ ਸਮਝ ਸੀ ਤੇ ਉਨਾਂ ਦੀ ਵੱਡੀ ਲੜਾਈ ਹਾਸ਼ੀਆਗ੍ਰਸਤ ਸਮਾਜ ਨੂੰ ਸਿੱਖਿਆ ਦੇਣ ਦੀ ਸੀ। ਡਾ. ਅੰਬੇਡਕਰ ਬਾਰੇ ਬੋਲਦਿਆਂ ਉਨਾਂ ਕਿਹਾ ਕਿ ਅੱਜ ਦੇ ਬੁੱਧੀਜੀਵੀ ਨੂੰ ਸਮੇਂ ਦੇ ਪ੍ਰਸ਼ਨਾਂ ਦੇ ਰੂਬਰੂ ਹੋਣ ਦੀ ਜਰੂਰਤ ਹੈ ਅਤੇ ਇਹ ਸਮਾਂ ਕਿਸਾਨ ਤੇ ਮਜ਼ਦੂਰ ਨਾਲ ਖੜਨ ਦਾ ਸਮਾਂ ਹੈ।
ਸ਼ਿਵਜੀਤ ਭਾਰਤੀ ਨੇ ਉਕਤ ਦੋਵੇਂ ਸ਼ਖ਼ਸ਼ੀਅਤਾਂ ਨੂੰ ਨਮਨ ਕਰਦਿਆਂ ਕਿਹਾ ਕਿ,‘ ਸਿੱਖਿਆ ਹੀ ਜ਼ਿੰਦਗੀ ਬਦਲਦੀ ਹੈ ਅਤੇ ਔਰਤ ਨੂੰ ਆਤਮ ਨਿਰਭਰ ਹੋਣ ਲਈ ਵੱਡੇ ਸੁਪਨੇ ਵੇਖਣੇ ਜ਼ਰੂਰੀ ਹਨ। ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਹਰੇਕ ਮਨੁੱਖ ਨੂੰ ਭਾਰਤੀ ਸੰਵਿਧਾਨ ਬਰਾਬਰਤਾ ਦਾ ਹੱਕ ਦਿੰਦਾ ਹੈ। ਇਨਾਂ ਤੋਂ ਇਲਾਵਾ ਗੁਰਮਾਨ ਸੈਣੀ, ਕਰਮ ਸਿੰਘ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ, ਐਡਵੋਕੇਟ ਅੰਜਨਾ, ਮੈਡਮ ਸੀਮਾ ਸ਼ਰਮਾ, ਜਤਿੰਦਰ ਕੁਮਾਰ ਪਵਾਰ, ਜੈਲਦਾਰ ਸਿੰਘ ਹਸਮੁੱਖ ਨੇ ਵੀ ਸੰਬੋਧਨ ਕੀਤਾ। ਸਟੇਜ ਦੀ ਕਾਰਵਾਈ ਲੈਕਚਰਾਰ ਜੈ ਪਾਲ ਅਤੇ ਐਡਵੋਕੇਟ ਅਨਮੋਲ ਸਿੰਘ ਨੇ ਬਾਖ਼ੂਬੀ ਨਿਭਾਈ।

ਸੁਸਾਇਟੀ ਮੈਂਬਰ ਗੁਰਜਿੰਦਰ ਸਿੰਘ ਬੜਾਣਾ ਦੇ ਉਪਰਾਲੇ ਸਦਕਾ ਜਸਵੀਰ ਬੇਗਮਪੁਰੀ ਵੱਲੋਂ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ ਗਈ ਜਿਸ ਨੂੰ ਭਰਪੂਰ ਹੁੰਗਾਰਾ ਮਿਲਿਆ ਅਤੇ ਬੱਚਿਆਂ ਨੇ ਡਾ. ਅੰਬੇਡਕਰ , ਜੋਤੀਬਾ ਰਾਓ ਫੂਲੇ ਅਤੇ ਸਵਿੱਤਰੀ ਬਾਈ ਫੂਲੇ ਦੇ ਜੀਵਨ ਸਬੰਧੀ ਚਾਨਣਾ ਪਾਇਆ।
ਸਮਾਗਮ ’ਚ ਸਭਾ ਦੇ ਸਾਬਕਾ ਪ੍ਰਧਾਨ ਭਾਗ ਸਿੰਘ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਬਿਕਰਮਜੀਤ ਸਿੰਘ ਦੱਪਰ, ਸਾਬਕਾ ਪ੍ਰਧਾਨ ਜਸਪਾਲ ਸਿੰਘ ਦੱਪਰ, ਬਸੰਤ ਸਿੰਘ ਸਰਪੰਚ, ਦਿਲਬਾਗ ਸੈਣੀ, ਲੈਕਚਰਾਰ ਭਜਨਬੀਰ ਸਿੰਘ, ਅਮਿਤ ਬਾਵਾ, ਪ੍ਰੈੱਸ ਕਲੱਬ ਡੇਰਾਬੱਸੀ ਤੋਂ ਰਣਬੀਰ ਸਿੰਘ ਪੜੀ, ਗੁਰਜੀਤ ਈਸਾਪੁਰ, ਰਵਿੰਦਰ ਵੈਸ਼ਨਵ, ਸੁਖਵਿੰਦਰ ਸਿੰਘ,ਇਕਬਾਲ ਸਿੰਘ ਸੈਣੀ, ਦਯਾਨੰਦ ਬਬਲੀ, ਦਿਨੇਸ਼ ਵੈਸ਼ਨਵ, ਸੁਸਾਇਟੀ ਦੇ ਕੈਸ਼ੀਅਰ ਸੁਰਜੀਤ ਕੁਮਾਰ, ਸੀਨੀਅਰ ਉਪ ਪ੍ਰਧਾਨ ਕਰਮ ਸਿੰਘ, ਉਪ ਪ੍ਰਧਾਨ ਸੁਰਿੰਦਰ ਸਿੰਘ, ਪ੍ਰਚਾਰ ਸਕੱਤਰ ਪ੍ਰੋ. ਰਵਿੰਦਰ ਸਿੰਘ, ਕੌਂਸਲਰ ਦਵਿੰਦਰ ਸਿੰਘ, ਜਸਪ੍ਰੀਤ ਸਿੰਘ ਲੱਕੀ, ਬੰਟੀ ਰਾਣਾ, ਚਮਨ ਸੈਣੀ, ਮਲਕੀਤ ਕੌਰ, ਦਵਿੰਦਰ ਕੌਰ ਸੰਧੂ, ਅਮਿਤ ਬਾਵਾ, ਜਗੀਰ ਸਿੰਘ, ਲਾਭ ਸਿੰਘ, ਉਜ਼ਾਗਰ ਸਿੰਘ, ਡਾ. ਬਾਰ. ਅੰਬੇਡਕਰ ਸੇਵਾ ਸੁਸਾਇਟੀ ਲਾਲੜੂ ਦੇ ਪ੍ਰਧਾਨ ਤੇ ਅਹੁਦੇਦਾਰ, ਸ਼ਿਵਚਰਨ ਸੈਣੀ, ਐਮ.ਆਰ. ਗੁਲਾਟੀ, ਬਰਖਾ ਰਾਮ, ਉਪੇਸ਼ ਬਾਂਸਲ, ਲੈਕਚਰਾਰ ਗੁਰਪਾਲ ਸਿੰਘ, ਮਾਸਟਰ ਮਨੂੰ ਦੇਵ, ਜਗਦੇਵ ਸਿੰਘ ਸੈਣੀ, �ਿਸ਼ਨ ਲਾਲ ਸੈਣੀ, ਸੁਨੀਲ ਸੈਣੀ, ਹਰਦੀਪ ਕੌਰ ਸਹਾਇਕ ਡਾਇਰੈਕਟਰ ਮੱਛੀ ਪਾਲਣ ਵਿਭਾਗ, ਜਸਬੀਰ ਕੌਰ, ਰੇਖਾ ਰਾਣੀ, ਕਮਲਦੀਪ ਕੌਰ , ਲਾਭ ਸਿੰਘ, ਜਗਤਾਰ ਸਿੰਘ ਹਾਜ਼ਰ ਸਨ।
