ਪੰਜਾਬ ਦੇ ਪਾਣੀਆਂ ’ਤੇ ਪਹਿਰੇਦਾਰੀ ਰਹੇਗੀ ਜਾਰੀ : ਹਰਦੀਪ ਸਿੰਘ ਮੁੰਡੀਆ

ਨੈਸ਼ਨਲ ਟਾਈਮਜ਼ ਬਿਊਰੋ :- ਹਰਦੀਪ ਸਿੰਘ ਮੁੰਡੀਆਂ ਕੈਬਨਿਟ ਮੰਤਰੀ ਮਾਲ ਮੁੜ ਵਸੇਵਾ, ਆਫਤ ਪ੍ਰਬੰਧਨ, ਜਲ ਸਪਲਾਈ ਤੇ ਸੈਨੀਟੇਸ਼ਨ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਪੰਜਾਬ ਨੇ ਨੰਗਲ ਡੈਮ ਵਿਖੇ ਭਰਵੇ ਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਨੰਗਲ ਡੈਮ ਉੱਤੇ ਦਿਨ-ਰਾਤ ਪਾਣੀ ’ਤੇ ਪਹਿਰੇਦਾਰੀ ਜਾਰੀ ਹੈ। ਰੋਜ਼ਾਨਾ ਕੈਬਨਿਟ ਮੰਤਰੀ, ਵਿਧਾਇਕ, ਜ਼ਿਲ੍ਹਾ ਪ੍ਰਧਾਨ, ਚੇਅਰਮੈਨ, ਬਲਾਕ ਪ੍ਰਧਾਨ ਅਤੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋ ਜਾਗਰੂਕ ਨਾਗਰਿਕ ਨੰਗਲ ਡੈਮ ’ਤੇ ਲੱਗੇ ਧਰਨੇ ਵਿਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬੀਆਂ ਦਾ ਕਹਿਣਾ ਹੈ ਕਿ ਪੰਜਾਬ ਕੋਲ ਹਰਿਆਣਾ ਨੂੰ ਵਾਧੂ ਪਾਣੀ ਦੇਣ ਲਈ ਪਾਣੀ ਦੀ ਇੱਕ ਬੂੰਦ ਵੀ ਫਾਲਤੂ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਇਨਸਾਨੀਅਤ ਦੇ ਨਾਤੇ ਹਰਿਆਣਾ ਨੂੰ ਉਸ ਦੇ ਨਿਰਧਾਰਤ ਕੋਟੇ ਤੋਂ ਵੱਧ 4000 ਕਿਊਸਿਕ ਪਾਣੀ ਦੇ ਰਿਹਾ ਹੈ। ਸਮੇਂ-ਸਮੇਂ ’ਤੇ ਪੰਜਾਬ ਸਰਕਾਰ ਨੇ ਹਰਿਆਣਾ ਨੂੰ ਵਾਧੂ ਪਾਣੀ ਸੰਜਮ ਨਾਲ ਵਰਤਣ ਲਈ ਚੇਤੰਨ ਕੀਤਾ ਸੀ, ਪਰ ਹਰਿਆਣਾ ਨੇ ਉਸ ਦੀ ਪ੍ਰਵਾਹ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਨਹਿਰੀ ਪਾਣੀ ਸਿੰਚਾਈ ਲਈ ਨਹੀਂ ਵਰਤਿਆਂ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਨਹਿਰੀ ਪਾਣੀ ਨੂੰ ਸਿੰਚਾਈ ਲਈ ਵਰਤਣ ਦੀ ਯੋਜਨਾ ਹੀ ਨਹੀ ਬਣਾਈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਆਪਣੀਆਂ ਜ਼ਮੀਨਾਂ ਡੈਮਾਂ, ਦਰਿਆਵਾਂ, ਨਹਿਰਾਂ ਲਈ ਦਿੰਦੇ ਰਹੇ ਹਨ, ਉਨ੍ਹਾਂ ਦੀਆਂ ਜ਼ਮੀਨਾਂ ਵਿਚੋਂ ਨਹਿਰਾਂ ਲੰਘਦੀਆਂ ਹਨ ਪਰ ਉਨ੍ਹਾਂ ਕੋਲ ਖੇਤਾਂ ਲਈ ਨਹਿਰੀ ਪਾਣੀ ਨਹੀਂ ਹੈ। ਵਿਧਾਇਕ ਅਮਨਸ਼ੇਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਲੋਕਾਂ ਦਾ ਢਿੱਡ ਭਰਨ ਲਈ ਝੋਨਾ ਲਗਾ ਕੇ ਆਪਣਾ ਪਾਣੀ ਖਤਮ ਕੀਤਾ ਅਤੇ ਜ਼ਮੀਨਾਂ ਖਰਾਬ ਕੀਤੀਆਂ ਜਦੋਂਕਿ ਹੋਰ ਸੂਬਿਆਂ ਨੇ ਫਸਲੀ ਵਿਭਿੰਨਤਾ ਅਪਣਾ ਕੇ ਚੋਖਾ ਮੁਨਾਫਾ ਕਮਾਇਆ। ਪ੍ਰਭਜੋਤ ਕੌਰ ਜ਼ਿਲ੍ਹਾ ਪ੍ਰਧਾਨ ਮੁਹਾਲੀ ਚੇਅਰਮੈਨ ਪਲੈਨਿੰਗ ਬੋਰਡ ਨੇ ਕਿਹਾ ਕਿ ਸਾਡੇ ਸੂਬੇ ਕੋਲ ਹੁਣ ਹੋਰ ਸੂਬਿਆਂ ਨੂੰ ਦੇਣ ਲਈ ਵਾਧੂ ਪਾਣੀ ਨਹੀਂ ਹੈ ਆਪਣੇ ਹਿੱਸੇ ਦਾ ਪਾਣੀ ਹਰਿਆਣਾ ਵਰਤ ਚੁੱਕਾ ਹੈ, ਹਰਿਆਣਾ ਨੂੰ ਮਨੁੱਖਤਾ ਦੇ ਆਧਾਰ ’ਤੇ ਸਾਡੇ ਮੁੱਖ ਮੰਤਰੀ ਪਹਿਲਾ ਹੀ 400 ਕਿਊਸਿਕ ਪਾਣੀ ਆਪਣੇ ਹਿੱਸੇ ਵਿਚੋ ਦੇ ਰਹੇ ਹਨ। ਇਸ ਮੌਕੇ ਵਿਧਾਇਕ ਗੁਰਿੰਦਰ ਸਿੰਘ ਗੈਰੀ ਅਮਲੋਹ ਨੇ ਕਿਹਾ ਕਿ ਅੱਜ ਪੰਜਾਬ ਨੂੰ ਤਰੱਕੀ ਤੇ ਖੁਸ਼ਹਾਲੀ ਵੱਲ ਲੈ ਜਾਣ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਕੋਸ਼ਿਸ਼ ਕਰ ਰਹੀ ਹੈ, ਅਸੀਂ ਪੰਜਾਬ ਵਿਚ ਛੋਟੇ ਵੱਡੇ ਉਦਯੋਗ ਲਗਾਉਣ ਲਈ ਉਦਯੋਗਿਕ ਘਰਾਣਿਆਂ ਨੂੰ ਸੱਦਾ ਦੇ ਰਹੇ ਹਾਂ, ਪਰ ਕੇਂਦਰ ਸਾਡੇ ਸੂਬੇ ਨੂੰ ਹੋਰ ਸੂਬਿਆਂ ਦੀ ਲੜਾਈ ਵੱਲ ਲੈ ਜਾ ਰਿਹਾ ਹੈ, ਜਿਸ ਦਾ ਉਦਯੋਗਿਕ ਇਕਾਇਆਂ ਲਗਾਉਣ ਦੇ ਚਾਹਵਾਨਾਂ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਦੀ ਪਹਿਰੇਦਾਰੀ ਲਗਾਤਾਰ ਜਾਰੀ ਰਹੇਗੀ। ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਹੁੰਮ ਹੁਮਾ ਕੇ ਪਹੁੰਚ ਰਹੇ ਹਨ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਸਾਡੇ ਹੱਕ ਸੁਰੱਖਿਅਤ ਹਨ। ਵਿਧਾਇਕ ਰੁਪਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਡੈਮ ਪੰਜਾਬ ਦੀ ਜ਼ਮੀਨ ’ਤੇ ਬਣਿਆ ਹੈ, ਬੀਬੀਐੱਮਬੀ ਨੇ ਸਾਡੀ ਸੈਂਕੜੇ ਏਕੜ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ, ਤਨਖਾਹਾਂ ਬੀਬੀਐੱਮਬੀ ਨੂੰ 60 ਫ਼ੀਸਦੀ ਪੰਜਾਬ ਸਰਕਾਰ ਦੇ ਰਹੀ ਹੈ, ਜਦੋਂਕਿ ਬੀਬੀਐੱਮਬੀ ਪੰਜਾਬ ਦੇ ਵਿਰੁੱਧ ਡਟ ਕੇ ਲੜਾਈ ਲੜ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ਕੋਲਾ, ਸੋਨਾ, ਤੇਲ, ਪੱਥਰ ਨਿਕਲਦਾ ਹੈ, ਉਹ ਸੂਬੇ ਉਸ ਉਤਪਾਦਨ ਦੀ ਕੀਮਤ ਲੈਦੇ ਹਨ, ਪਰ ਪੰਜਾਬ ਦੇ ਪਾਣੀ ’ਤੇ ਆਪਣਾ ਨਾਜਾਇਜ਼ ਹੱਕ ਜਤਾਉਂਦੇ ਹਨ, ਅਸੀਂ ਹੁਣ ਹੋਰ ਸੂਬਿਆਂ ਨੂੰ ਵਾਧੂ ਪਾਣੀ ਨਹੀਂ ਦੇਣਾ, ਸਗੋਂ ਆਪਣੀਆਂ ਡੈਮਾਂ, ਦਰਿਆਵਾਂ, ਨਹਿਰਾਂ ਨੇੜੇ ਦੀਆਂ ਬੰਜਰ ਜ਼ਮੀਨਾਂ ਨੂੰ ਪਾਣੀ ਦੇ ਕੇ ਖੁਸ਼ਹਾਲ ਤੇ ਆਬਾਦ ਕਰਨਾ ਹੈ। ਇਸ ਮੌਕੇ ਸੂਬੇ ਭਰ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਆਮ ਆਦਮੀ ਪਾਰਟੀ ਦੇ ਵਰਕਰ ਅੱਜ ਦੇ ਧਰਨੇ ਵਿੱਚ ਸ਼ਾਮਲ ਹੋਏ, ਜਿਨ੍ਹਾਂ ਨੇ ਕਿਹਾ ਕਿ ਲਗਾਤਾਰ ਪਾਣੀ ’ਤੇ ਪਹਿਰੇਦਾਰੀ ਜਾਰੀ ਰਹੇਗੀ। ਇਸ ਮੌਕੇ ਡਾ. ਸੰਜੀਵ ਗੌਤਮ ਚੇਅਰਮੈਨ ਗੁਰੂ ਰਵਿਦਾਸ ਆਯੂਵੈਦਿਕ ਯੂਨੀਵਰਸਿਟੀ, ਨਗਰ ਸੁਧਾਰ ਟਰੱਸਟ ਨੰਗਲ ਦੇ ਚੇਅਰਮੈਨ ਰਾਮ ਕੁਮਾਰ ਮੁਕਾਰੀ, ਰਾਕੇਸ਼ ਜਿੰਦਲ ਮੈਂਬਰ ਸਮਾਜਿਕ ਸੁਰੱਖਿਆ ਵਿਭਾਗ, ਸੁਮਿਤ ਅਗਨੀਸੰਦਲ, ਅਸ਼ਰਫ ਕੈਂਥ, ਕਰਨ ਸੈਣੀ, ਨਰਿੰਦਰ ਸਿੰਘ, ਮਨਜੋਤ ਸਿੰਘ, ਰਣਜੀਤ ਸਿੰਘ, ਸੰਨੀ ਕੁਮਾਰ, ਹਰਮਿੰਦਰ ਕੁਮਾਰ, ਇਮਰਾਨ ਖਾਨ, ਰਾਕੇਸ਼ ਜੱਸੀ, ਮੁਕੇਸ਼ ਵਰਮਾ, ਮੁਨੀਸ਼ ਕੁਮਾਰ, ਹਰਦੀਪ ਬੈਂਸ, ਸੁਨੀਤਾ ਗਿੱਲ, ਸਤੀਸ਼ ਚੋਪੜਾ, ਐਡਵੋਕੇਟ ਨਿਸ਼ਾਤ ਗੁਪਤਾ, ਸੁਧੀਰ ਸਿੰਘ, ਗੁਰਜਿੰਦਰ ਸਿੰਘ, ਅਰਵਿੰਦਰ ਕੁਮਾਰ, ਦੀਪਕ ਅਬਰੋਲ, ਮੋਹਿਤ ਦੀਵਾਨ, ਹਰਵਿੰਦਰ ਸਿੰਘ, ਪਾਲ, ਸੁਖਵਿੰਦਰ ਕੌਰ, ਜਗਤਾਰ ਸਿੰਘ, ਮਲਕੀਤ ਸਿੰਘ, ਰਣਜੀਤ ਸਿੰਘ, ਸਿਕੰਦਰ ਸਿੰਘ ਗੈਰੀ, ਤਰਸੇਮ ਸਿੰਘ, ਨਰੇਸ਼ ਸ਼ਰਮਾ, ਪ੍ਰਦੀਪ ਸਿੰਘ, ਜਗਦੇਵ ਸਿੰਘ, ਹਰਪ੍ਰੀਤ ਸਿੰਘ, ਅੰਮ੍ਰਿਤਪਾਲ ਸਿੰਘ, ਹਰਪ੍ਰੀਤ ਸਿੰਘ, ਮਨਿੰਦਰ ਸਿੰਘ ਆਦਿ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *