ਹਰਿਆਣਾ ਲਈ ਪਾਣੀ ਦਾ ਹੱਕ ਲਵਾਂਗੇ ਪਰ ਕਿਸੇ ਦਾ ਖੋਵਾਂਗੇ ਵੀ ਨਹੀਂ-ਜਗਦੀਸ਼ ਸਿੰਘ ਝੀਂਡਾ

ਨੈਸ਼ਨਲ ਟਾਈਮਜ਼ ਬਿਊਰੋ :- ਜਗਦੀਸ਼ ਸਿੰਘ ਝੀਂਡਾ ਹਰਿਆਣਾ ਕਮੇਟੀ ਦੇ ਪ੍ਰਧਾਨ ਬਣਨ ਮਗਰੋਂ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ। ਇਸ ਮੌਕੇ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਵੀ ਮੌਜੂਦ ਰਹੇ। ਦਾਦੂਵਾਲ ਨੇ ਕਿਹਾ ਕਿ ਹਰਿਆਣਾ ਕਮੇਟੀ ਦਾ ਦੁਬਾਰਾ ਤੋਂ ਗਠਨ ਹੋਇਆ ਹੈ ਅਤੇ ਪ੍ਰਧਾਨ ਜਗਜੀਤ ਸਿੰਘ ਝੀਂਡਾ ਬਣੇ ਹਨ ਅਤੇ ਸਾਰੇ ਹੀ ਮੈਂਬਰਾਂ ਅਤੇ ਪ੍ਰਧਾਨ ਸਾਹਿਬ ਨੂੰ ਮੈਂ ਵਧਾਈ ਦਿੰਦਾ ਹਾਂ, ਅੱਜ ਅਸੀਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਗੁਰੂ ਘਰ ਦਾ ਆਸ਼ੀਰਵਾਦ ਲਿਆ ਹੈ।
ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਹਰਿਆਣੇ ਦਾ ਪਾਣੀ ਅਸੀਂ ਆਪਣਾ ਹੱਕ ਲੈ ਕੇ ਹਟਾਂਗੇ ਪਰ ਕਿਸੇ ਦਾ ਖੋਵਾਂਗੇ ਨਹੀਂ ਸਿਰਫ ਆਪਣਾ ਹੱਕ ਲਵਾਂਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਛੇਤੀ ਹੋਣੀਆਂ ਚਾਹੀਦੀਆਂ ਹਨ 14 ਸਾਲ ਹੋ ਚੁੱਕੇ ਹਨ 14 ਸਾਲਾਂ ਬਾਅਦ ਤਾਂ ਰਾਮ ਚੰਦਰ ਜੀ ਵੀ ਬਨਵਾਸ ਕੱਟ ਕੇ ਵਾਪਸ ਪਰਤ ਆਏ ਸਨ ਅਸੀਂ ਅਪੀਲ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ।

ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਹਰਿਆਣਾ ਕਮੇਟੀ ਦਾ ਪ੍ਰਧਾਨ ਜ਼ਰੂਰ ਬਣਿਆ ਹਾਂ ਪਰ ਮੈਂ ਸਰਕਾਰ ਦੀ ਕੋਈ ਵੀ ਸਿਕਿਓਰਿਟੀ ਨਹੀਂ ਲਵਾਂਗਾ ਮੈਂ ਪਾਇਲਟ ਗੱਡੀ ਵੀ ਨਹੀਂ ਲਵਾਂਗਾ ਸਿਰਫ ਤੇ ਸਿਰਫ ਮੇਰੇ ਸਾਥੀ ਹੀ ਮੇਰੀ ਸੁਰੱਖਿਆ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਹਰਿਆਣਾ ਕਮੇਟੀ ਸਿਰਪਾਓ ਦੇਣ ਉਤੇ ਵੀ ਪਾਬੰਦੀ ਲਗਾਉਣ ਜਾ ਰਹੀ ਹੈ ਕਿਉਂਕਿ ਸਿਰਪਾਓ ਸਿਰਫ ਮਹਾਨ ਸ਼ਖ਼ਸੀਅਤਾਂ ਨੂੰ ਹੀ ਦਿੱਤੇ ਜਾਣਗੇ ਜਿਸ ਨੂੰ ਸਿਰਪਾਓ ਦੀ ਮਾਣ ਮਰਿਆਦਾ ਦਾ ਪਤਾ ਹੋਵੇਗਾ ਕਿਸੇ ਵੀ ਆਮ ਵਿਅਕਤੀ ਨੂੰ ਸਿਰਪਾਓ ਨਹੀਂ ਦਿੱਤਾ ਜਾਵੇਗਾ।

ਦੋ ਤਖਤਾਂ ਦੇ ਪੰਜ ਪਿਆਰਿਆਂ ਦੇ ਆਪਸੀ ਟਕਰਾਅ ਅਤੇ ਆਦੇਸ਼ਾਂ ਨੂੰ ਰੱਦ ਕਰਨ ਦੇ ਮਾਮਲੇ ਉਤੇ ਬੋਲਦੇ ਹੋਏ ਦਾਦੂਵਾਲ ਨੇ ਕਿਹਾ ਕਿ ਕੁਲਦੀਪ ਸਿੰਘ ਗੜਗੱਜ ਦੀ ਜਥੇਦਾਰੀ ਸਮੁੱਚੀ ਕੌਮ ਪ੍ਰਵਾਨ ਨਹੀਂ ਕਰਦੀ ਅਤੇ ਨਾ ਹੀ ਉਨ੍ਹਾਂ ਦੇ ਕੋਈ ਆਦੇਸ਼ਾਂ ਦੀ ਪਾਲਣਾ ਕਰਦਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਕੋਈ ਜਥੇਦਾਰ ਸਮਝ ਰਿਹਾ ਹੈ ਕਿਉਂਕਿ ਉਨ੍ਹਾਂ ਨੇ ਰਾਤ ਦੇ ਹਨੇਰੇ ਦੇ ਵਿੱਚ ਜਥੇਦਾਰ ਲਈ ਹੈ।
ਦਾਦੂਵਾਲ ਨੇ ਕਿਹਾ ਕਿ ਜਿੱਦਾਂ ਦੇ ਆਦੇਸ਼ ਕੁਲਦੀਪ ਸਿੰਘ ਗੜਗੱਜ ਜਾਰੀ ਕਰਨਗੇ ਉਦਾਂ ਦੇ ਹੀ ਆਦੇਸ਼ ਲੋਕ ਨਹੀਂ ਮੰਨਣਗੇ ਇਹ ਸਾਬਤ ਹੋ ਚੁੱਕਾ ਹੈ। ਸਾਬਕਾ ਮਰਹੂਮ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਅਜਾਇਬ ਘਰ ਵਿੱਚ ਤਸਵੀਰ ਲੱਗਣ ਬਾਰੇ ਬੋਲਦੇ ਹੋਏ ਦਾਦੂਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਅਜਿਹੇ ਫੈਸਲੇ ਲੈਣ ਤੋਂ ਪਹਿਲਾਂ ਪੰਥ ਅਤੇ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਨਾਲ ਸਲਾਹ ਕਰਨੀ ਚਾਹੀਦੀ ਹੈ।

ਦੂਜੀ ਗੱਲ ਇਹ ਹੈ ਕਿ ਡਾ. ਮਨਮੋਹਨ ਸਿੰਘ ਨੇ ਦਸਤਾਰ ਦੀ ਸ਼ਾਨ ਉੱਚੀ ਕੀਤੀ ਹੈ ਅਤੇ ਸਿੱਖੀ ਨੂੰ ਵਿਸ਼ਵ ਪੱਧਰ ਤੱਕ ਪਛਾਣ ਦਿੱਤੀ ਹੈ। ਜੇਕਰ ਕੋਈ ਵੀ ਅਜਿਹਾ ਫੈਸਲਾ ਸ਼੍ਰੋਮਣੀ ਕਮੇਟੀ ਨੇ ਲੈਣਾ ਹੈ ਤਾਂ ਉਹ ਪੰਥ ਪ੍ਰਵਾਨ ਸੰਗਤ ਤੋਂ ਇਸ ਦੀ ਪ੍ਰਵਾਨਗੀ ਲੈਣ। ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਉਤੇ ਬੋਲਦੇ ਹੋਏ ਦਾਦੂਵਾਲ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਤੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਾਰਾ ਪੰਥ ਨੂੰ ਇਕੱਠਾ ਹੋ ਕੇ ਇਸ ਬਾਰੇ ਵਿਚਾਰ ਕਰਨਾ ਚਾਹੀਦਾ ਹੈ।

By Gurpreet Singh

Leave a Reply

Your email address will not be published. Required fields are marked *