ਨਸ਼ਾ ਤਸਕਰਾਂ ਤੋਂ 60 ਲੱਖ ਦੀ ਡਰੱਗ ਮਨੀ ਬਰਾਮਦ, ਪ੍ਰਾਪਰਟੀ ਵੀ ਜ਼ਬਤ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿੱਚ ਜਿੱਥੇ ਪੁਲਿਸ ਵੱਲੋਂ ਯੁੱਧ ਨਸ਼ੇ ਵਿਰੁੱਧ ਮੁਹਿੰਮ ਜਾਰੀ ਹੈ, ਉੱਥੇ ਬਰਨਾਲਾ ਪੁਲਿਸ ਨੇ ਇੱਕ ਨਸ਼ਾ ਤਸਕਰੀ ਦੇ ਕੇਸ ਵਿੱਚ 60 ਲੱਖ ਤੋਂ ਵੱਧ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਉੱਥੇ ਹੀ ਨਸ਼ਾ ਤਸਕਰਾਂ ਦੀ ਦਿੱਲੀ ਵਿਖੇ ਸਥਿਤ ਪ੍ਰੋਪਰਟੀ ਨੂੰ ਵੀ ਜ਼ਬਤ ਕੀਤਾ ਗਿਆ ਹੈ। ਪੁਲਿਸ ਵੱਲੋਂ ਇਹ ਕਾਰਵਾਈ 2020 ਵਿੱਚ ਦਰਜ਼ ਕੀਤੇ ਇੱਕ ਮਾਮਲੇ ਵਿੱਚ ਕੀਤੀ ਗਈ ਹੈ, ਜਿਸ ਵਿੱਚ ਮੁਲਜ਼ਮ ਰਘੂ ਰਾਜਾ ਅਤੇ ਵਿਕਾਸ ਮੰਗਲਾ ਵਿਰੁੱਧ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਬਰਨਾਲਾ ਪੁਲਿਸ ਨੇ ਇਸ ਮਾਮਲੇ ਦੀ ਤਹਿ ਤੱਕ ਜਾਂਦੇ ਹੋਏ ਮੁਲਜ਼ਮਾਂ ਵੱਲੋਂ ਨਸ਼ਾ ਵੇਚ ਕੇ ਬਣਾਈ ਗਈ ਇਸ ਪ੍ਰੋਪਰਟੀ ਅਤੇ ਪੈਸੇ ਨੂੰ ਬਰਾਮਦ ਕਰਕੇ ਜ਼ਬਤ ਕੀਤਾ ਹੈ

ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾਈ’

ਇਸ ਮੌਕੇ ਡੀਐਸਪੀ ਸਤਬੀਰ ਸਿੰਘ ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਚਲਾਈ ਗਈ ਹੈ। ਐਨਡੀਪੀਐਸ ਐਕਟ ਦੇ ਤਹਿਤ ਸਾਲ 2020 ਵਿੱਚ ਥਾਣਾ ਸਿਟੀ ਬਰਨਾਲਾ ਵਿੱਚ ਮੁਕਦਮਾ ਦਰਜ ਕੀਤਾ ਗਿਆ ਸੀ। ਜਿਸ ਵਿੱਚ ਕਾਫੀ ਮਾਤਰਾ ਵਿੱਚ ਡਰੱਗ ਮਨੀ ਬਰਾਮਦ ਕੀਤੀ ਗਈ। ਇੱਕ ਦੋਸ਼ੀ ਰਘੂ ਰਾਜਾ ਵਾਸੀ ਜੰਡਿਆਲਾ ਜਿਸ ਕੋਲੋਂ ਤਕਰੀਬਨ 48 ਲੱਖ 58 ਹਜ਼ਰ ਅਤੇ ਵਿਕਾਸ ਮੰਗਲਾ ਵਾਸੀ ਮੋਗਾ ਇਸ ਕੋਲੋਂ 11 ਲੱਖ 75 ਹਜਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।

ਥਾਣਾ ਸਿਟੀ ਬਰਨਾਲਾ ਵੱਲੋਂ ਐਨਡੀਪੀਐਸ ਦੇ ਅਧਾਰ ਉੱਪਰ ਪ੍ਰਪੋਜ਼ਲ ਬਣਾ ਕੇ ਪੁਲਿਸ ਫੋਪੀਚਰ ਭੇਜਿਆ ਗਿਆ, ਜੋ ਦਿੱਲੀ ਦੀ ਕੰਪਟੈਂਟ ਅਥੋਰਿਟੀ ਵੱਲੋਂ ਇਸ ਨੂੰ ਕਨਫਰਮੇਸ਼ਨ ਆਰਡਰ ਦਿੱਤੇ ਗਏ। ਜਿਸ ਵਿੱਚ ਕੁੱਲ 60 ਲੱਖ 33000 ਡਰੱਗ ਮਨੀ ਇਸ ਕੇਸ ਵਿੱਚ ਪਾਈ ਗਈ ਹੈ। ਇਸ ਵਿੱਚ 68 ਐਫ਼ ਐਨਡੀਪੀਐਸ ਐਕਟ ਦੇ ਤਹਿਤ ਕਾਰਵਾਈ ਕੀਤੀ ਜਾਦੀ ਹੈ। ਇਸ ਵਿੱਚ ਪ੍ਰੋਸੈਸ ਲੰਬਾ ਹੋਣ ਕਰਕੇ ਕਾਫੀ ਸਮਾਂ ਲੱਗ ਜਾਂਦਾ ਹੈ। ਕੰਟੈਕਟ ਅਥਾਰਟੀ ਪੁਲਿਸ ਵੱਲੋਂ ਭੇਜੀ ਜਾਂਦੀ ਹੈ, ਜਿਸ ਵਿੱਚ ਦੋਸ਼ੀਆਂ ਨੂੰ ਮੌਕਾ ਦਿੱਤਾ ਜਾਂਦਾ ਹੈ ਕਿ ਉਹ ਆਪਣੀ ਡਰੱਗ ਮਨੀ ਜਾਂ ਪ੍ਰੋਪਰਟੀ ਦੇ ਸੋਰਸ ਸੰਬੰਧੀ ਜਸਟੀਫਿਕੇਸ਼ਨ ਦੇ ਸਕਦੇ ਹਨ। ..ਸਤਵੀਰ ਸਿੰਘ ਬੈਂਸ,ਡੀਐੱਸਪੀ

‘ਡਰੱਗ ਮਨੀ ਬਰਾਮਦ’

ਇਸ ਤੋਂ ਪਹਿਲਾਂ ਆਰਜੀ ਆਰਡਰ ਆਉਂਦੇ ਹਨ ਅਤੇ ਬਾਅਦ ਵਿੱਚ ਕਨਫਰਮੇਸ਼ਨ ਆਰਡਰ ਆਉਂਦੇ ਹਨ। ਇਸ ਲਈ ਇਸ ਪ੍ਰੋਸੀਜਰ ਵਿੱਚ ਥੋੜਾ ਲੰਬਾ ਸਮਾਂ ਲੱਗ ਜਾਂਦਾ ਹੈ। ਇਸ ਕੇਸ ਵਿੱਚ 10 ਤੋਂ ਵੱਧ ਵਿਅਕਤੀ ਨਾਮਜ਼ਦ ਹਨ ਪਰ ਇਨ੍ਹਾਂ ਦੋ ਦੋਸ਼ੀਆਂ ਕੋਲੋਂ ਹੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ। ਪੁਲਿਸ ਮੁਤਾਬਿਕ ਪਿੱਛੇ ਕੁਝ ਸਮਾਂ ਪਹਿਲਾਂ ਵੀ ਉਨ੍ਹਾਂ ਵੱਲੋਂ ਡੇਢ ਕਰੋੜ ਦੀ ਪ੍ਰਾਪਰਟੀ ਫਰੀਜ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਡਰੱਗ ਮਨੀ 2020 ਵਿੱਚ ਬਰਾਮਦ ਕੀਤੀ ਗਈ ਹੈ।

By Gurpreet Singh

Leave a Reply

Your email address will not be published. Required fields are marked *