ਅਬੋਹਰ ਵਿਚ ਕਾਰੋਬਾਰੀ ਸੰਜੈ ਵਰਮਾ ਦੀ ਹੱਤਿਆ ਨੇ ਸਿਰਫ਼ ਇੱਕ ਪਰਿਵਾਰ ਦੀ ਜਿੰਦਗੀ ਉਜਾੜੀ ਨਹੀਂ, ਸਗੋਂ ਪੰਜਾਬ ਦੀ ਕਾਨੂੰਨ ਵਿਵਸਥਾ ਉਤੇ ਵੀ ਵੱਡਾ ਸਵਾਲ ਖੜਾ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਅਬੋਹਰ ਹੀ ਨਹੀਂ, ਸਗੋਂ ਸਾਰੇ ਪੰਜਾਬ ਦੇ ਵਪਾਰੀਆਂ ਵਿੱਚ ਡਰ ਦਾ ਮਾਹੌਲ ਪੈਦਾ ਹੋ ਗਿਆ ਹੈ।
ਲੋਕ ਕਹਿ ਰਹੇ ਹਨ ਕਿ ਜੇਕਰ ਹੁਣ ਕਿਸੇ ਨੂੰ ਫਿਰੌਤੀ ਲਈ ਧਮਕੀ ਆਉਂਦੀ ਹੈ, ਤਾਂ ਉਹ ਪੁਲਿਸ ਕੋਲ ਜਾਣ ਦੀ ਬਜਾਏ ਚੁੱਪਚਾਪ ਪੈਸਾ ਦੇਣ ‘ਤੇ ਮਜਬੂਰ ਹੋਣਗੇ—ਤਾਂ ਜੋ ਉਹ ਆਪਣੇ ਪਰਿਵਾਰ ਦੀ ਜਾਨ ਬਚਾ ਸਕਣ। ਇਹ ਸਿਰਫ਼ ਇੱਕ ਅਪਰਾਧ ਦੀ ਗੱਲ ਨਹੀਂ, ਇਹ ਸਿਸਟਮ ਦੀ ਨਾਕਾਮੀ ਹੈ।
ਸਵਾਲ ਇਹ ਹੈ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਇਸ ਹਾਲਾਤ ਨੂੰ ਗੰਭੀਰਤਾ ਨਾਲ ਲੈ ਰਹੇ ਹਨ? ਜਾਂ ਫਿਰ ਹਾਲੇ ਵੀ ਲੋਕਾਂ ਨੂੰ ਝੂਠੇ ਵਾਅਦੇ ਕਰਕੇ ਵਕਤ ਲੰਘਾਇਆ ਜਾ ਰਿਹਾ ਹੈ?
ਪ੍ਰਸ਼ਾਸਨ ਤੇ ਸਿਆਸਤਦਾਨਾਂ ਲਈ ਇਹ ਸਮਾਂ ਹੈ ਜਵਾਬਦੇਹ ਬਣਨ ਦਾ। ਨਹੀਂ ਤਾਂ ਲੋਕਾਂ ਦਾ ਵਿਸ਼ਵਾਸ ਸਿਰਫ਼ ਕਾਨੂੰਨ ਵਿਵਸਥਾ ‘ਤੇ ਹੀ ਨਹੀਂ, ਸਗੋਂ ਚੋਣਾਂ ਵਿਚ ਦਿੱਤੇ ਆਪਣੇ ਫੈਸਲੇ ਉੱਤੇ ਵੀ ਡੋਲ ਜਾਵੇਗਾ।
