ਪ੍ਰੀਸ਼ਦ ਵੱਲੋਂ ਵੰਡੇ ਜਾਣਗੇ 2100 ਤੁਲਸੀ ਦੇ ਪੋਦੇ: ਸੋਮਨਾਥ ਸ਼ਰਮਾ

ਪ੍ਰੀਸ਼ਦ ਵੱਲੋਂ ਵੰਡੇ ਜਾਣਗੇ 2100 ਤੁਲਸੀ ਦੇ ਪੋਦੇ: ਸੋਮਨਾਥ ਸ਼ਰਮਾ

ਡੇਰਾਬੱਸੀ 12 ਜੁਲਾਈ (ਨੈਸ਼ਨਲ ਟਾਈਮਜ਼): ਭਾਰਤ ਵਿਕਾਸ ਪ੍ਰੀਸ਼ਦ ਡੇਰਾਬੱਸੀ ਵੱਲੋਂ ਸ਼ਨੀਵਾਰ ਨੂੰ ਹਨੂੰਮਾਨ ਮੰਦਰ ਸ਼ਕਤੀ ਨਗਰ ਡੇਰਾਬੱਸੀ ਵਿਖੇ 101 ਤੁਲਸੀ ਦੇ ਪੌਦੇ ਵੰਡੇ ਗਏ। ਤੁਲਸੀ ਦੇ ਪੌਦੇ ਦੇ ਨਾਲ ਨਾਲ ਲੋਕਾਂ ਨੂੰ ਇਸ ਦੇ ਗੁਣਾਂ ਤੌ ਵੀ ਜਾਣੂੰ ਕਰਵਾਇਆ ਗਿਆ।

ਪ੍ਰੀਸ਼ਦ ਦੇ ਸਾਬਕਾ ਪ੍ਰਧਾਨ ਪਰਮਜੀਤ ਰੰਮੀ ਸੈਣੀ ਅਤੇ ਜਰਨਲ ਸਕੱਤਰ ਹਤਿੰਦਰ ਮੋਹਨ ਸ਼ਰਮਾ ਨੇ ਕਿਹਾ ਕਿ ਜਿਥੇ ਤੁਲਸੀ ਦਾ ਪੌਦਾ ਹਵਾ ਨੂੰ ਸ਼ੁਧ ਕਰਦਾ ਹੈ, ਉਥੇ ਇਸਦਾ ਹਿੰਦੂ ਧਰਮ ਵਿੱਚ ਬਹੁਤ ਮੱਹਤਵ ਹੈ। ਘਰ ਵਿੱਚ ਤੁਲਸੀ ਦੇ ਪੌਦੇ ਤੋਂ ਬਿਨਾ ਹਿੰਦੂ ਘਰ ਅਧੂਰਾ ਮੰਨਿਆ ਜਾਂਦਾ ਹੈ। ਤੁਲਸੀ ਤੋਂ ਬਿਨਾ ਭਗਵਾਨ ਵਿਸ਼ਨੂੰ ਅਤੇ ਕ੍ਰਿਸ਼ਨ ਦੀ ਪੂਜਾ ਅਧੂਰੀ ਹੈ। । ਭਗਵਾਨ ਹਨੁਮਾਨ ਜੀ ਨੂੰ ਤੁਲਸੀ ਦਾ ਭੋਗ ਲਗਾਇਆ ਜਾਂਦਾ ਹੈ । ਤੁਲਸੀ ਦੇ ਪੌਦੇ ਤੋਂ ਕਈ ਪ੍ਰਕਾਰ ਦੀਆਂ ਦਵਾਈਆਂ ਵੀ ਬਣਾਈਆਂ ਜਾਂਦੀਆਂ ਹਨ। ਸਾਨੂੰ ਘਰ ਵਿੱਚ ਇੱਕ ਤੁਲਸੀ ਦਾ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ । ਪ੍ਰੀਸ਼ਦ ਵੱਲੋਂ ਮੰਦਰ ਵਿੱਚ ਕੀਰਤਨ ਤੋਂ ਬਾਅਦ ਸ਼ਰਧਾਲੂਆਂ ਨੂੰ ਪ੍ਰਸ਼ਾਦ ਦੇ ਤੌਰ ਤੇ ਤੁਲਸੀ ਦੇ ਪੌਦੇ ਵੰਡੇ ਗਏl

ਭਾਰਤ ਵਿਕਾਸ ਪ੍ਰੀਸ਼ਦ ਦੇ ਸਟੇਟ ਰੀਜਨਲ ਜੁਆਇੰਟ ਸੈਕਟਰੀ ਸੋਮਨਾਥ ਸ਼ਰਮਾ ਨੇ ਦੱਸਿਆ ਹੈ ਕੀ ਇਸ ਵਾਰ ਡੇਰਾਬੱਸੀ ਬ੍ਰਾਂਚ ਵੱਲੋਂ 2100 ਤੁਲਸੀ ਦੇ ਪੌਦੇ ਵੰਡਣ ਦਾ ਟੀਚਾ ਰੱਖਿਆ ਗਿਆ ਹੈ। ਜਿਸ ਨੂੰ ਆਉਣ ਵਾਲੇ ਕੁਝ ਦਿਨਾਂ ਵਿੱਚ ਪੂਰਾ ਕਰ ਲਿਆ ਜਾਵੇਗਾ।
ਇਸ ਮੌਕੇ ਪ੍ਰੀਸ਼ਦ ਦੇ ਪ੍ਰਧਾਨ ਸੁਰਿੰਦਰ ਅਰੋੜਾ, ਜਰਨਲ ਸਕੱਤਰ ਹਤਿੰਦਰ ਮੋਹਨ ਸ਼ਰਮਾ, ਖਜਾਨਚੀ ਵਿਸ਼ਾਲ ਸ਼ਰਮਾ, ਪ੍ਰੋਜੈਕਟ ਚੇਅਰਮੈਨ ਨਰੇਸ਼ ਮਲਹੋਤਰਾ ਕ੍ਰਿਸ਼ਨ ਲਾਲ ਉਪਨੇਜਾ, ਰਜਨੀਸ਼ ਸ਼ਰਮਾ ਤੋਂ ਇਲਾਵਾ ਮੰਦਰ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *