ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਜਿਲਾ ਮੋਹਾਲੀ (Mohali) ਅਧੀਨ ਪੈਂਦੇ ਸੋਹਾਣਾ ਥਾਣੇ ਦੀ ਪੁਲਸ ਨੇ ਉਨ੍ਹਾਂ ਸਮੁੱਚੇ ਵਿਅਕਤੀਆਂ ਨੂੰ ਹਰਿਆਣਾ ਨੇੜੇ ਜਾ ਕੇ ਗ੍ਰਿਫ਼ਤਾਰ ਕਰ ਲਿਆ ਜਿਨ੍ਹਾਂ ਵਲੋਂ ਨਿਹੰਗ ਬਾਣੇ ਵਿਚ ਆ ਕੇ ਲੁੱਟ ਖੋਹ (Robbery) ਦੀ ਨੀਤ ਨਾਲ ਕਾਰ ਖੋਹ ਕੇ ਇਕ ਲੜਕੇ ਸਮੇਤ ਫਰਾਰ ਹੋ ਗਏ ਸਨ ।
ਕੀ ਹੈ ਸਮੁੱਚਾ ਮਾਮਲਾ
ਜਿ਼ਲਾ ਮੋਹਾਲੀ ਦੇ ਥਾਣਾ ਸੋਹਾਣਾ ਪੁਲਸ (Sohana Police Station) ਨੇ ਚਾਰ ਅਜਿਹੇ ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕੀਤਾ ਹੈ ਜਿਨ੍ਹਾਂ ਵਲੋਂ ਲੁੱਟ ਖੋਹ ਕਰਨ ਤੋ ਇਲਾਵਾ ਇਕ ਲੜਕੇ ਨੂੰ ਵੀ ਕਾਰ ਸਮੇਤ ਲੈ ਕੇ ਫਰਾਰ ਹੋਇਆ ਗਿਆ ਸੀ । ਪੁਲਸ ਨੇ ਉਪਰੋਕਤ ਘਟਨਾਕ੍ਰਮ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਨੂੰ ਫੌਰੀ ਕਾਰਾਈ ਕਰਦਿਆਂ ਹਰਿਆਣਾ ਤੋਂ ਜਾ ਕੇ ਕਾਰ ਸਮੇਤ ਕਾਬੂ ਕੀਤਾ । ਜਿਸਦੀ ਚੁਫੇਰੇਓਂ ਸ਼ਲਾਘਾ ਵੀ ਹੋ ਰਹੀ ਹੈ । ਕਿਉਂਕਿ ਪੰਜਾਬ ਪੁਲਸ ਵਲੋ਼ ਬਹੁਤ ਹੀ ਘੱਟ ਸਮੇਂ ਵਿਚ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਦੀ ਫੜੋ ਫੜੀ ਕਰ ਲਈ ਗਈ ।
