ਕੈਨੇਡਾ ਵਿਖੇ ਦਰਿਆ ਵਿਚ ਡੁੱਬ ਕੇ ਹੋਈ ਇਕ ਹੋਰ ਪੰਜਾਬੀ ਨੌਜਵਾਨ ਦੀ ਮੌਤ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬੀਆਂ ਦੀ ਮਨਪਸੰਦ ਧਰਤੀ ਕੈਨੇਡਾ (Canada) ਵਿਖੇ ਇਕ ਹੋਰ ਪੰਜਾਬੀ ਨੌਜਵਾਨ ਦੀ ਕੈਨੇਡਾ ਦੇ ਇਕ ਦਰਿਆ ਵਿਚ ਡੁੱਬਣ ਕਾਰਨ ਮੌ.ਤ (Death due to drowning) ਹੋ ਗਈ ਹੈ । ਦੱਸਣਯੋਗ ਹੈ ਕਿ ਪੰਜਾਬ ਤੋਂ ਕਿੰਨੇ ਹੀ ਨੌਜਵਾਨ ਮੁੰਡੇ ਕੁੜੀਆਂ ਆਪਣੇ ਚੰਗੇ ਭਵਿੱਖ ਦੀ ਉਮੀਦ ਨਾਲ ਕੈਨੇਡਾ ਵਿਖੇ ਜਾਂਦੇ ਹਨ ਅਤੇ ਵੱਖ-ਵੱਖ ਸਮਿਆਂ ਤੇ ਵੱਖ-ਵੱਖ ਤਰੀਕਿਆਂ ਨਾਲ ਹਾਦਸਿਆਂ ਦਾ ਸਿ਼ਕਾਰ ਹੋ ਜਾਂਦੇ ਹਨ, ਜਿਸ ਨਾਲ ਜਿਥੇ ਘਰਾਂ ਦੇ ਚਿਰਾਗ ਬੁੱਝ ਜਾਂਦੇ ਹਨ, ਉਥੇ ਪਿੱਛੇ ਰਹਿ ਜਾਂਦੇ ਪਰਿਵਾਰਕ ਮੈਂਬਰਾਂ ਨੂੰ ਸੰਤਾਪ ਭੋਗਣਾ ਪੈਂਦਾ ਹੈ ।

ਕੌਣ ਹੈ ਮੌਤ ਦੇ ਘਾਟ ਉਤਰਨ ਵਾਲਾ ਨੌਜਵਾਨ

ਕੈਨੇਡਾ ਵਿਖੇ ਗਰਗ ਕੈਮਲੂਪਸ ਨੇੜੇ ਥਾਮਪਸਨ ਦਰਿਆ ਦੇ ਕਿਨਾਰੇ ਬਣੇ ਓਵਰਲੈਂਡਰ ਪਾਰਕ `ਚ ਆਪਣੇ ਸਾਥੀਆਂ ਨਾਲ ਵਾਲੀਬਾਲ ਖੇਡ ਰਿਹਾ ਸੀ ਤੇ ਬਾਲ ਦਰਿਆ ਵਿਚ ਡਿੱਗ ਗਈ, ਜਿਸਨੰ ਲੈਣ ਲਈ ਜਤਿਨ ਗਰਗ (Jatin Garg) ਦਰਿਆ (River) ਵਿਚ ਗਿਆ ਅਤੇ ਡੁੱਬ ਗਿਆ ਤੇ ਮਰ ਗਿਆ।ਪ੍ਰਾਪਤ ਜਾਣਕਾਰੀ ਅਨੁਸਾਰ ਦਰਿਆ ਵਿਚ ਵਗ ਰਹੇ ਪਾਣੀ ਦਾ ਵਹਾਅ ਤੇਜ ਸੀ ਕਿ ਜਤਿਨ ਵੀ ਪਾਣੀ ਵਿਚ ਹੀ ਵਗ ਗਿਆ ।

By Rajeev Sharma

Leave a Reply

Your email address will not be published. Required fields are marked *