ਅੰਮ੍ਰਿਤਸਰ ਧਮਾਕਾ ਈਮੇਲ ਮਾਮਲਾ: ਸਾਫਟਵੇਅਰ ਇੰਜੀਨੀਅਰ ਸ਼ੁਭਮ ਦੂਬੇ ਪੁਲਿਸ ਜਾਂਚ ‘ਚ ਸ਼ਾਮਿਲ

ਅੰਮ੍ਰਿਤਸਰ, 18 ਜੁਲਾਈ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਰਡੀਐਕਸ ਧਮਾਕੇ ਕਰਨ ਸੰਬੰਧੀ ਈਮੇਲ ਭੇਜਣ ਵਾਲਾ ਸ਼ੁਭਮ ਦੂਬੇ ਸਾਫਟਵੇਅਰ ਇੰਜੀਨੀਅਰ ਹੈ। ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਸ਼ੁਭਮ ਦੂਬੇ ਨੂੰ ਜਾਂਚ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ।

ਪੁਲਿਸ ਕਮਿਸ਼ਨਰ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਭੁੱਲਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਧਮਕੀ ਭਰੀਆਂ ਈਮੇਲ ਭੇਜਣ ਵਾਲੇ ਸ਼ੁਭਮ ਦੂਬੇ ਨੂੰ ਜਾਂਚ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਭਾਵੇਂ ਸ਼ੁਭਮ ਦੂਬੇ ਦੀ ਅਧਿਕਾਰਤ ਗ੍ਰਿਫ਼ਤਾਰੀ ਨਹੀਂ ਹੋਈ ਪਰ ਉਸ ਨੂੰ ਨੋਟਿਸ ‘ਤੇ ਇਸ ਇਨਵੈਸਟੀਗੇਸ਼ਨ ਵਿੱਚ ਸ਼ਾਮਿਲ ਕੀਤਾ ਗਿਆ ਹੈ।

ਸੀਪੀ ਨੇ ਕਿਹਾ ਕਿ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਸ ਦੇ ਨਾਲ ਹੋਰ ਕਿੰਨੇ ਕੁ ਸਾਥੀ ਹਨ। ਇਸ ਤੋਂ ਇਲਾਵਾ ਸੀਪੀ ਨੇ ਕਿਹਾ ਕਿ ਇਹ ਵੱਖ-ਵੱਖ ਕੰਪਨੀਆਂ ਵਿੱਚ ਬਤੌਰ ਸਾਫਟਵੇਅਰ ਇੰਜੀਨੀਅਰ ਕੰਮ ਕਰ ਚੁੱਕਾ ਹੈ ਅਤੇ ਇਸ ਸਮੇਂ ਕੋਈ ਵੀ ਨੌਕਰੀ ਨਹੀਂ ਕਰ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਇੰਟਰਨੈਟ ਸੁਵਿਧਾਵਾਂ ਦਾ ਨਜਾਇਜ਼ ਫਾਇਦਾ ਚੁੱਕਦਿਆਂ ਹੋਇਆ ਇਸ ਵੱਲੋਂ ਈਮੇਲ ਕੀਤੀਆਂ ਗਈਆਂ ਹਨ। ਅਗਲੀ ਇਨਵੈਸਟੀਗੇਸ਼ਨ ਕਰਨ ਤੋਂ ਬਾਅਦ ਹੀ ਜਾਣਕਾਰੀ ਸਾਂਝੀ ਕੀਤੀ ਜਾ ਸਕਦੀ ਹੈ।

By Gurpreet Singh

Leave a Reply

Your email address will not be published. Required fields are marked *