ਕਰਨਲ ਬਾਠ ਕੁੱਟਮਾਰ ਮਾਮਲੇ ‘ਚ CBI ਦੀ ਵੱਡੀ ਕਾਰਵਾਈ, 3 ਇੰਸਪੈਕਟਰਾਂ ਖਿਲਾਫ ਦਰਜ ਕੀਤੀ FIR

ਕਰਨਲ ਬਾਠ ਕੁੱਟਮਾਰ ਮਾਮਲੇ 'ਚ CBI ਦੀ ਵੱਡੀ ਕਾਰਵਾਈ, 3 ਇੰਸਪੈਕਟਰਾਂ ਖਿਲਾਫ ਦਰਜ ਕੀਤੀ FIR

ਪਟਿਆਲਾ (ਨੈਸ਼ਨਲ ਟਾਈਮਜ਼): ਸੀਬੀਆਈ ਨੇ ਪਟਿਆਲਾ ਦੇ ਹਰਭੰਸ ਢਾਬੇ ‘ਤੇ ਫੌਜ ਦੇ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ‘ਤੇ ਹੋਏ ਹਮਲੇ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਮੁਤਾਬਕ, ਸੀਬੀਆਈ ਨੇ ਪਟਿਆਲਾ ਪੁਲਿਸ ਤੋਂ ਮਾਮਲਾ ਆਪਣੇ ਹੱਥ ਵਿੱਚ ਲੈ ਕੇ FIR ਦਰਜ ਕੀਤੀ ਹੈ।

ਇਸ ਮਾਮਲੇ ਵਿੱਚ ਸੀਬੀਆਈ ਨੇ 3 ਇੰਸਪੈਕਟਰਾਂ ਸਮੇਤ 5 ਪੁਲਿਸ ਮੁਲਾਜ਼ਮਾਂ ਦੇ ਨਾਂਅ FIR ਵਿੱਚ ਸ਼ਾਮਲ ਕੀਤੇ ਹਨ।

ਇੰਸਪੈਕਟਰ ਰੋਣੀ ਸਿੰਘ, ਹਰਜਿੰਦਰ ਸਿੰਘ, ਅਤੇ ਹੈਰੀ ਬੋਪਾਰਾਏ ਦੇ ਨਾਂਅ ਦਰਜ ਕੀਤੇ ਗਏ ਹਨ। ਇਸ ਤੋਂ ਇਲਾਵਾ, ਰਾਜਵੀਰ ਸਿੰਘ ਅਤੇ ਸੁਰਜੀਤ ਸਿੰਘ ਦੇ ਨਾਂਅ ਵੀ FIR ਵਿੱਚ ਸ਼ਾਮਲ ਹਨ, ਜਦਕਿ ਇੱਕ ਅਣਪਛਾਤੇ ਵਿਅਕਤੀ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।

ਕੀ ਹੈ ਪੂਰਾ ਮਾਮਲਾ?

13 ਅਤੇ 14 ਮਾਰਚ ਦੀ ਰਾਤ ਨੂੰ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦਾ ਪੁੱਤਰ ਪਟਿਆਲਾ ਦੇ ਰਾਜਿੰਦਰ ਹਸਪਤਾਲ ਨੇੜੇ ਸਥਿਤ ਇੱਕ ਢਾਬੇ ‘ਤੇ ਖਾਣਾ ਖਾ ਰਹੇ ਸਨ। ਇਸ ਦੌਰਾਨ ਪਾਰਕਿੰਗ ਨੂੰ ਲੈ ਕੇ ਹੋਏ ਝਗੜੇ ਕਾਰਨ ਸਥਿਤੀ ਵਿਗੜ ਗਈ। ਕੁਝ ਸਮੇਂ ਬਾਅਦ, 4 ਇੰਸਪੈਕਟਰਾਂ ਸਮੇਤ 12 ਪੁਲਿਸ ਮੁਲਾਜ਼ਮਾਂ ਨੇ ਕਰਨਲ ਬਾਠ ਅਤੇ ਉਨ੍ਹਾਂ ਦੇ ਪੁੱਤਰ ‘ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ ਅਤੇ ਦੋਵਾਂ ਨਾਲ ਕੁੱਟਮਾਰ ਕੀਤੀ।

By Gurpreet Singh

Leave a Reply

Your email address will not be published. Required fields are marked *