ਅਕਾਲੀ ਦਲ ਵਾਰਿਸ ਪੰਜਾਬ ਦੀ ਜ਼ਿਲ੍ਹਾ ਜਥੇਬੰਦੀ ਨੇ ਵਿਚਾਰੇ ਮਸਲੇ

ਨੈਸ਼ਨਲ ਟਾਈਮਜ਼ ਬਿਊਰੋ :- ਅਕਾਲੀ ਦਲ (ਵਾਰਿਸ ਪੰਜਾਬ) ਦੀ ਜ਼ਿਲ੍ਹਾ ਪੱਧਰੀ ਮੀਟਿੰਗ ਸ੍ਰੀ ਫਤਹਿਗੜ੍ਹ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਮੀਟਿੰਗ ਦੀ ਅਗਵਾਈ ਐਡਵੋਕੇਟ ਸੁਤੰਤਰਦੀਪ ਸਿੰਘ ਨੇ ਕੀਤੀ। ਇਸ ਮੌਕੇ ਉਨ੍ਹਾਂ ਨੇ, ਨਸ਼ਿਆਂ ਦੇ ਖਾਤਮੇ, ਪੰਜਾਬ ਦੇ ਪਾਣੀਆਂ ਦੀ ਨਹਿਰੀ ਵੰਡ ਦੀ ਸਮੱਸਿਆ, ਲੈਂਡ ਪੂਲਿੰਗ ਨੀਤੀ ਨੂੰ ਰੱਦ ਕਰਵਾਉਣ, ਅਤੇ ਇਸ ਨੀਤੀ ਨਾਲ ਜੁੜੇ ਮਾਫੀਆ ਨੂੰ ਪੰਜਾਬ ਤੋਂ ਬਾਹਰ ਕੱਢਣ ਦੀ ਵਚਨਬੱਧਤਾ ਜ਼ਾਹਰ ਕੀਤੀ। ਉਨ੍ਹਾਂ ਨੇ ਅਪੀਲ ਕੀਤੀ ਕਿ ਜਥੇਬੰਦੀ ਦੀ ਦੀ ਸੋਚ ਨੂੰ ਹਰ ਘਰ, ਜਵਾਨ, ਕਿਸਾਨ ਅਤੇ ਮਜ਼ਦੂਰ ਤੱਕ ਪਹੁੰਚਾਇਆ ਜਾਵੇ, ਨਾਲ ਹੀ, 2027 ਵਿਚ ਵਾਰਿਸ ਪੰਜਾਬ ਦੀ ਸਰਕਾਰ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਸੱਦਾ ਦਿੱਤਾ।

ਮੀਟਿੰਗ ਦੌਰਾਨ ਜ਼ਿਲ੍ਹਾ ਸ਼ਹਿਰੀ ਕਮੇਟੀ (ਜਸਪਾਲ ਸਿੰਘ, ਬਲਬੀਰ ਸਿੰਘ, ਸਾਧੂ ਸਿੰਘ, ਲਖਵੀਰ ਸਿੰਘ ਸੋਟੀ ਅਤੇ ਨਰਿੰਦਰ ਕੁਮਾਰ, ਮੰਡੀ ਗੋਬਿੰਦਗੜ੍ਹ), ਬਲਾਕ ਕਮੇਟੀਆਂ ਤੇ ਪਿੰਡ ਪੱਧਰ ਦੀਆਂ ਕਮੇਟੀਆਂ ਦਾ ਗਠਨ ਕੀਤਾ ਗਿਆ। ਨਵ-ਨਿਯੁਕਤ ਅਹੁਦੇਦਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ, ਜਿਨ੍ਹਾਂ ਵਿਚ ਮਨਪ੍ਰੀਤ ਸਿੰਘ ਰਾਜੂ, ਹਾਕਮ ਸਿੰਘ ਜੱਲਾ, ਭੁਪਿੰਦਰ ਸਿੰਘ, ਨਵਜੋਤ ਸਿੰਘ ਕਸੁੰਭੜੀ, ਪ੍ਰੀਤਮ ਸਿੰਘ, ਸਿਮਰਨਜੀਤ ਸਿੰਘ ਬਾੜਾ, ਹਰਸ਼ਵੀਰ ਸਿੰਘ ਖੇੜੀ ਨੌਧ ਸਿੰਘ, ਅਵਤਾਰ ਸਿੰਘ ਖਮਾਣੋਂ, ਸਰਜ ਸਿੰਘ ਮੀਰਪੁਰ, ਤਲਵਿੰਦਰ ਸਿੰਘ ਅੱਤੇਵਾਲੀ ਅਤੇ ਆਸ਼ਨਦੀਪ ਸਿੰਘ ਅੱਤੇਵਾਲੀ ਸੁਖਦਰਸ਼ਨ ਸਿੰਘ, ਨਵਦੀਪ ਸਿੰਘ (ਪੰਜ ਮੈਂਬਰੀ ਕਮੇਟੀ, ਸ੍ਰੀ ਫਤਿਹਗੜ੍ਹ ਸਾਹਿਬ) ਅਤੇ ਸੰਦੀਪ ਸਿੰਘ ਰੁਪਾਲੋਂ (ਹਲਕਾ ਪਾਇਲ) ਮੌਜੂਦ ਸਨ।

By Gurpreet Singh

Leave a Reply

Your email address will not be published. Required fields are marked *