ਨੈਸ਼ਨਲ ਟਾਈਮਜ਼ ਬਿਊਰੋ :- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 24 ਅਗਸਤ ਦਿਨ ਐਤਵਾਰ ਨੂੰ ਸਮਰਾਲਾ ਅਨਾਜ ਮੰਡੀ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਮਹਾਂ ਪੰਚਾਇਤ ਕੀਤੀ ਜਾਵੇਗੀ ਜਿਸ ਵਿੱਚ ਐਸਕੇਐਮ ਦੀਆਂ ਸਾਰੀਆਂ ਅੱਜ ਜਥੇਬੰਦੀਆਂ ਵੱਲੋਂ ਵੱਡਾ ਇਕੱਠ ਕੀਤਾ ਜਾਵੇਗਾ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦੀ ਅਗਵਾਈ ਹੇਠ ਵੱਡਾ ਇਕੱਠ ਕੀਤਾ ਜਾਵੇਗਾ ਜਿਸ ਦੇ ਚਲਦੇ ਭਾਰਤੀ ਕਿਸਾਨ ਯੂਨੀਅਨ ਬਲਾਕ ਡੇਰਾ ਬਸੀ ਜਿਲਾ ਮੋਹਾਲੀ ਵੱਲੋਂ ਵੱਡਾ ਇਕੱਠ ਲੈ ਕੇ ਸਮਰਾਲਾ ਮਹਾ ਪੰਚਾਇਤ ਵਿੱਚ ਜਾਵੇਗਾ। ਇਸਦੇ ਇਸ ਦੇ ਸੰਬੰਧ ਵਿੱਚ ਪ੍ਰਧਾਨ ਲਖਵਿੰਦਰ ਸਿੰਘ ਹੈਪੀ ਮਲਕਪੁਰ ਵੱਲੋਂ ਅੱਜ ਲਾਲੜੂ ਸਰਕਲ ਦੇ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਕਿਸਾਨਾਂ ਨੂੰ ਸਮਰਾਲਾ ਮਹਾਂ ਪੰਚਾਇਤ ਵਿੱਚ ਜਾਣ ਲਈ ਅਪੀਲ ਕੀਤੀ ਗਈ। ਸੋ ਆਪ ਸਭ ਜਥੇਬੰਦੀ ਦੇ ਆਗੂ ਸਾਹਿਬਾਨ ਤੇ ਇਲਾਕੇ ਦੇ ਕਿਸਾਨ ਵੀਰ 24 ਅਗਸਤ ਨੂੰ ਸਵੇਰੇ 8 ਵਜੇ ਆਈ ਟੀ ਆਈ ਚੋਂਕ ਲਾਲੜੂ ਮੰਡੀ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਮਹਾਂ ਪੰਚਾਇਤ ਵਿੱਚ ਜਾਣ ਲਈ 3 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਹੈ ਇਕ ਬੱਸ ਹੰਡੇਸਰੇ ਤੋਂ ਚੱਲੇਗੀ ਦੂਜੀ ਬੱਸ ਪਿੰਡ ਮਲਕਪੁਰ ਤੋਂ ਤੇ ਤੀਜੀ ਬੱਸ ਲਾਲੜੂ ਆਈ ਟੀ ਆਈ ਚੋਂਕ ਤੋਂ ਚੱਲੇਗੀ। ਸੋ ਆਪ ਸਭ ਨੂੰ ਸਮੇਂ ਸਿਰ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਮੀਟਿੰਗ ਵਿੱਚ ਦੇਵ ਸਿੰਘ ਮਲਕਪੁਰ, ਸੰਜੀਵ ਕੁਮਾਰ, ਸੰਜੇ ਨੰਬਰਦਾਰ, ਕੁਲਵੰਤ ਸਿੰਘ, ਗੁਲਜ਼ਾਰ ਸਿੰਘ, ਜਵਾਲਾ ਸਿੰਘ ਖੇੜੀ ਜੱਟਾਂ, ਧਰਵਿੰਦਰ ਸਿੰਘ ਜੋਲਾ,ਜੀਵਨ ਸਿੰਘ, ਅਜੈਬ ਸਿੰਘ , ਮਹਿੰਦਰ ਸਿੰਘ, ਰਾਮ ਕਰਨ, ਜਗਦੇਵ ਸਿੰਘ ,ਮਲਕੀਤ ਸਿੰਘ, ਹਰਮੇਸ਼ ਸ਼ਰਮਾ, ਗੁਲਜ਼ਾਰ ਸਿੰਘ, ਬਲਬੀਰ ਸਿੰਘ,ਜੰਗ ਸਿੰਘ ਹਾਜ਼ਰ ਸਨ
24 ਅਗਸਤ ਨੂੰ ਸਮਰਾਲਾ ਵਿੱਚ ਕੇਂਦਰ ਤੇ ਪੰਜਾਬ ਸਰਕਾਰ ਵਿਰੁੱਧ ਮਹਾਂ ਪੰਚਾਇਤ, ਲਾਲੜੂ ਤੋਂ ਤਿੰਨ ਬੱਸਾਂ ਰਵਾਨਾ ਹੋਣਗੀਆਂ
