ਨਦੀ ’ਚ ਨਹਾਉਂਦੇ ਸਮੇਂ ਵਾਪਰੀ ਘਟਨਾ : ਮਸਤੀ ਕਰਦੇ ਰੁੜ੍ਹੇ 6 ਦੋਸਤ, 4 ਲਾਸ਼ਾਂ ਬਰਾਮਦ

ਨੈਸ਼ਨਲ ਟਾਈਮਜ਼ ਬਿਊਰੋ :- ਰਾਜਸਥਾਨ ਵਿਚ ਜਾਲੋਰ ਦੇ ਸਾਇਲਾ ਥਾਣੇ ਦੇ ਇਲਾਕੇ ਵਿਚਲੇ ਆਸਨਾ ਪਿੰਡ ਵਿਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਮੰਗਲਵਾਰ ਸ਼ਾਮ 4 ਵਜੇ 6 ਨੌਜਵਾਨ ਸੁਕੜੀ ਨਦੀ ਵਿਚ ਅਚਾਨਕ ਰੁੜ੍ਹ ਗਏ। ਇਸ ਘਟਨਾ ਦੇ ਬਾਰੇ ਜਦੋਂ ਮੌਕੇ ‘ਤੇ ਮੌਜੂਦ ਲੋਕਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਇਸ ਦੀ ਸੂਚਨਾ ਪੁਲਸ ਅਤੇ ਪ੍ਰਸ਼ਾਸਨ ਨੂੰ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਉਹਨਾਂ ਨੇ ਕਰੀਬ ਨੌਜਵਾਨਾਂ ਦੀ ਭਾਲ ਕਰਨ ਲਈ ਤਲਾਸ਼ੀ ਮੁਹਿੰਮ ਚਲਾਈ।

ਪੁਲਸ ਅਨੁਸਾਰ ਕਾਫ਼ੀ ਸਮੇਂ ਤੱਕ ਪਾਣੀ ਵਿਚ ਉਹਨਾਂ ਦੀ ਭਾਲ ਕੀਤੀ ਗਈ ਪਰ ਇਸ ਦੌਰਾਨ ਰੁੜ੍ਹੇ ਨੌਜਵਾਨਾਂ ਦਾ ਕੋਈ ਸੁਰਾਗ ਨਹੀਂ ਮਿਲਿਆ। ਇਸ ਤੋਂ ਬਾਅਦ ਬੁੱਧਵਾਰ ਸਵੇਰੇ 7 ਵਜੇ ਦੁਬਾਰਾ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਇਸ ਦੌਰਾਨ ਸਵੇਰੇ 10.30 ਵਜੇ ਇਕ ਨੌਜਵਾਨ ਦੀ ਲਾਸ਼ ਮਿਲੀ। ਅੱਧੇ ਘੰਟੇ ਬਾਅਦ 11 ਵਜੇ 2 ਨੌਜਵਾਨਾਂ ਦੀਆਂ ਲਾਸ਼ਾਂ ਕੱਢੀਆਂ ਗਈਆਂ। ਚੌਥੇ ਨੌਜਵਾਨ ਦੀ ਲਾਸ਼ ਦੁਪਹਿਰ 2 ਵਜੇ ਬਰਾਮਦ ਹੋਈ। ਬਾਕੀ ਦੇ ਬਚੇ 2 ਨੌਜਵਾਨਾਂ ਦੀ ਭਾਲ ਜਾਰੀ ਹੈ।

ਘਟਨਾ ਵਾਲੀ ਥਾਂ ‘ਤੇ ਜਾਲੋਰ ਦੇ ਜ਼ਿਲ੍ਹਾ ਕੁਲੈਕਟਰ ਡਾ. ਪ੍ਰਦੀਪ ਕੇ. ਗਵਾਂਡੇ, ਐੱਸ. ਪੀ ਸ਼ੈਲੇਂਦਰ ਸਿੰਘ ਅਤੇ ਚੀਫ਼ ਵ੍ਹਿਪ ਜੋਗੇਸ਼ਵਰ ਗਰਗ ਸਮੇਤ ਕਈ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ। ਪ੍ਰਸ਼ਾਸਨ ਨੇ ਗੱਡੀਆਂ ਦੀਆਂ ਲਾਈਟਾਂ ਦੀ ਜਗਾ ਕੇ ਰੈਸਕਿਊ ਕਰਨ ਦੀ ਕੋਸ਼ਿਸ਼ ਕੀਤੀ ਪਰ ਭਾਰੀ ਮੀਂਹ ਕਾਰਨ ਉਨ੍ਹਾਂ ਨੂੰ ਰੋਕਣਾ ਪਿਆ। ਟੀਮਾਂ ਪਿੰਡ ਵੱਲ ਵਾਲੇ ਪਾਸੇ ਭਾਲ ਕਰ ਰਹੀਆਂ ਸਨ। ਨੌਜਵਾਨਾਂ ਦੇ ਮੋਬਾਈਲ ਕਾਰ ਵਿਚ ਸਨ ਪਰ ਸਾਰੇ ਸਵਿਚਡ ਆਫ ਮਿਲੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਉਕਤ 6 ਦੋਸਤ ਨਦੀ ਵਿਚ ਨਹਾਉਣ ਲਈ ਗਏ ਸਨ, ਜਿਸ ਦੌਰਾਨ ਉਹ ਪਾਣੀ ਵਿਚ ਰੁੜ੍ਹ ਗਏ।

By Gurpreet Singh

Leave a Reply

Your email address will not be published. Required fields are marked *