ਪੰਜਾਬੀ ਨੌਜਵਾਨ ਦੀ ਹੋਈ ਕੈਨੇਡਾ ਵਿਚ ਮੌਤ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੇ ਸ਼ਹਿਰ ਜਗਰਾਓਂ ਦੇ ਵਸਨੀਕ ਤੇ ਕੈਨੇਡਾ (Canada) ਵਿਖੇ ਰਹਿ ਰਹੇ ਨੌਜਵਾਨ ਤੇਜਿੰਦਰ ਸਿੰਘ ਉਰਫ਼ ਕਿੰਦਾ ਧਾਲੀਵਾਲ (Kinda Dhaliwal) ਦੀ ਅਚਾਨਕ ਹੀ ਮੌਤ (Death) ਹੋ ਗਈ ਹੈ । ਦੱਸਣਯੋਗ ਹੈ ਕਿ ਮ੍ਰਿਤਕ ਦੋ ਮਹੀਨੇ ਪਹਿਲਾਂ ਹੀ ਭੈਣ ਨੂੰ ਮਿਲਣ ਵਿਦੇਸ਼ ਵਿਚ ਗਿਆ ਸੀ ।

ਜਿਸ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਖੇ ਤਬੀਅਤ ਵਿਗੜਨ (Feeling unwell) ਤੋਂ ਬਾਅਦ ਅਚਾਨਕ ਹੀ ਮੌਤ ਹੋ ਗਈ ਹੈ ਕੈਨੇਡਾ ਵਿਖੇ ਆਪਣੀ ਭੈਣ ਦੇ ਬੱਚਿਆਂ ਨਾਲ ਖੇਡਣ ਜਾ ਰਿਹਾ ਸੀ । ਪ੍ਰਾਪਤ ਜਾਣਕਾਰੀ ਅਨੁਸਾਰ ਕਿੰਦਾ ਜੋ ਕਿ ਵਿਆਹਿਆ ਹੋਇਆ ਸੀ ਆਪਣੇ ਪਿੱਛੇ ਪਤਨੀ ਤੇ ਬੱਚਿਆਂ ਸਮੇਤ ਬਜ਼ੁਰਗ ਮਾਤਾ ਨੂੰ ਛੱਡ ਗਿਆ ਹੈ ।

By Rajeev Sharma

Leave a Reply

Your email address will not be published. Required fields are marked *