ਡੇਰਾਬੱਸੀ ਹਲਕੇ ‘ਚ ‘ਕਾਲਾ ਅੰਗਰੇਜ’ ਦੀ ਲੜਾਈ ਗਰਮਾਈ, ਗੱਲ ਤੂੰ ਤੜਕ ਤੇ ਪਹੁੰਚੀ

ਡੇਰਾਬੱਸੀ (ਗੁਰਪ੍ਰੀਤ ਸਿੰਘ) : ਵਿਧਾਨਸਭਾ ਹਲਕਾ ਡੇਰਾਬੱਸੀ ‘ਚ ਅੱਜ ਕੱਲ੍ਹ ਕਾਲਾ ਅੰਗਰੇਜ ਦੀ ਲੜਾਈ ਗਰਮਾਈ ਹੋਈ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਅਤੇ ਕਾਂਗਰਸ ਪਾਰਟੀ ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ ਵਿਚਕਾਰ ਸਬਦੀ ਜੰਗ ਨੇ ਹਲਕੇ ਦੀ ਸਿਆਸਤ ਗਰਮਾ ਦਿੱਤੀ ਹੈ। ਬੀਤੇ ਦਿਨੀ ਲਾਲੜੂ ਵਿਖੇ ਹੋਏ ਇਕ ਪ੍ਰੋਗਰਾਮ ਵਿੱਚ ਹਲਕਾ ਵਿਧਾਇਕ ਕੁਲਜੀਤ ਰੰਧਾਵਾ ਨੇ ਦੀਪਇੰਦਰ ਸਿੰਘ ਢਿੱਲੋਂ ਨੂੰ ਕਾਲਾ ਅੰਗਰੇਜ ਕਹਿ ਕੇ ਸੰਬੋਧਨ ਕੀਤਾ। ਗੱਲ ਇੱਥੋਂ ਤੱਕ ਨਹੀਂ ਰੁਕੀ, ਰੰਧਾਵਾ ਨੇ ਇਕ ਖ਼ਬਰ ਦੀ ਖਬਰ ਲਹਿਰਾਉਂਦਿਆਂ ਕਿਹਾ ਕਿ ਇਕ ਕਾਲਾ ਅੰਗਰੇਜ ਫਰੀਦਕੋਟ ਤੋਂ ਫਟਕਾਰਿਆ ਹੋਇਆ, ਡੇਰਾਬੱਸੀ ਹਲਕੇ ਤੋਂ ਸੱਤ ਵਾਰ ਨਕਾਰਿਆ ਹੋਇਆ, ਸਵੇਰ ਤੋਂ ਸ਼ਾਮ ਤੱਕ ਕਰਦਾ ਕੀ ਫਿਰਦਾ ਹੈ, ਵੇਖੋ ਇਸ ਦੀਆਂ ਕਰਤੂਤਾਂ। ਲਾ ਕੇ ਮੁੱਛਾਂ ਨੂੰ ਗਰੀਸ ਹਲਕੇ ਦਾ ਮਾਲਕ ਬਣਨ ਨੂੰ ਫਿਰਦਾ ਹੈ…. ਹਟ…..

 ਵਿਧਾਇਕ ਦੇ ਇਸ ਬਿਆਨ ਤੇ ਪਲਟ ਵਾਰ ਕਰਦਿਆ ਕਾਂਗਰਸੀ ਆਗੂ ਦੀਪਇੰਦਰ ਸਿੰਘ ਢਿੱਲੋਂ ਨੇ ਵੀਡਿਓ ਜਾਰੀ ਬੜੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਐਮਐਲਏ ਕੁਲਜੀਤ ਸਿੰਘ ਰੰਧਾਵਾ ਲਾਲੜੂ ਪ੍ਰੋਗਰਾਮ ਵਿੱਚ ਅਪਸ਼ਬਦ ਬੋਲ ਕੇ ਮਾੜੀ ਸ਼ਬਦਾਵਲੀ ਵਰਤ ਰਿਹਾ ਹੈ। ਕਹਿੰਦਾ ਕਾਲਾ ਅੰਗਰੇਜ ਫਰੀਦਕੋਟ ਤੋਂ ਨਕਾਰਿਆ ਬੋਲ ਰਿਹਾ, ਜਿਹੜੀ ਖਬਰ ਰੰਧਾਵਾ ਲਹਿਰਾ ਰਿਹਾ ਹੈ ਉਹ ਖਬਰ ਬਾਰੇ ਦੱਸਣਾ ਚਾਹੁੰਦਾ ਹਾਂ, ਕਿ ਕੁਝ ਦਿਨ ਪਹਿਲਾਂ ਲਾਲੜੂ ਨਗਰ ਕੌਂਸਲ ਨੇ ਮਤਾ ਪਾ ਕੇ ਜ਼ੀਰਕਪੁਰ ਨਗਰ ਕੌਂਸਲ ਤੋਂ 20 ਕਰੋੜ ਦਾ ਲੋਨ ਮੰਗਿਆ ਸੀ ਜਿਸ ਦਾ ਵਿਰੌਧ ਕੀਤਾ ਗਿਆ। ਢਿੱਲੋਂ ਨੇ ਕਿਹਾ ਇਨ੍ਹਾਂ ਹੰਕਾਰ ਚੰਗਾ ਨਹੀਂ ਹੁੰਦਾ, ਰੱਬ ਤੋਂ ਡਰਨਾ ਚਾਹੀਦਾ ਹੈ। 2027 ਚੋਣਾਂ ਵਿੱਚ ਪਤਾ ਲੱਗ ਜਾਵੇਗਾ ਕਿ ਕਾਲਾ ਅੰਗਰੇਜ ਕੋਣ ਹੈ, ਮੈਂ ਕਿ ਤੂੰ ਹੈ…. 

ਢਿੱਲੋਂ ਨੇ ਚੈਲੰਜ ਕੀਤਾ ਕਿ 2027 ਚੋਣਾਂ ਰੰਧਾਵਾ ਪੰਚ ਵੀ ਨਹੀਂ ਬਣ ਸਕਦਾ ਹੈ। ਜਿਹੜੀ ਸ਼ਬਦਾਵਲੀ ਐਮਐਲਏ ਨੇ ਵਰਤੀ ਹੈ ਉਸ ਤੋਂ ਉਸਦੀ ਪੜ੍ਹਾਈ ਲਿਖਾਈ, ਉਸਦਾ ਪਿਛੋਕੜ, ਮਾਨਸਕਿਤਾ ਝਲਕ ਰਹੀ ਹੈ। ਢਿੱਲੋਂ ਨੇ ਅੱਗੇ ਕਿਹਾ ਕਿ ਗੱਲ ਸੋਚ ਸਮਝ ਕੇ ਕਰਨੀ ਚਾਹੀਦੀ ਹੈ ਇਸਦੇ ਖਮਿਆਜੇ ਵੀ ਭੁਗਤਨੇ ਪੈ ਸਕਦੇ ਹਨ।

By Gurpreet Singh

Leave a Reply

Your email address will not be published. Required fields are marked *