ਪੰਜਾਬ ‘ਚੋਂ ਪ੍ਰਵਾਸੀਆਂ ਦੀ ਆਪਣੇ ਸੂਬਿਆਂ ਨੂੰ ਵਾਪਸੀ, ਰੇਲਵੇ ਸਟੇਸ਼ਨ ‘ਤੇ ਲੱਗ ਗਈ ਭੀੜ

ਨੈਸ਼ਨਲ ਟਾਈਮਜ਼ ਬਿਊਰੋ :- ਬਠਿੰਡਾ ਤੋਂ ਪਰਵਾਸੀਆਂ ਦਾ ਵੱਡੇ ਪੱਧਰ ‘ਤੇ ਘਰ ਵਾਪਸੀ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਰੇਲਵੇ ਸਟੇਸ਼ਨ ‘ਤੇ ਹਜ਼ਾਰਾਂ ਦੀ ਗਿਣਤੀ ਵਿੱਚ ਯਾਤਰੀਆਂ ਦੀ ਭੀੜ ਦੇਖਣ ਨੂੰ ਮਿਲ ਰਹੀ ਹੈ। ਖ਼ਾਸ ਕਰਕੇ ਯੂ.ਪੀ. ਅਤੇ ਬਿਹਾਰ ਦੇ ਪਰਵਾਸੀ ਆਪਣੇ ਸੂਬਿਆਂ ਵੱਲ ਵਾਪਸ ਰੁਖ ਕਰ ਰਹੇ ਹਨ।ਆਮ ਤੌਰ ‘ਤੇ ਬਠਿੰਡਾ ਦੇ ਸਟੇਸ਼ਨ ‘ਤੇ ਭੀੜ ਰਹਿੰਦੀ ਹੈ ਪਰ ਅਜਿਹੀ ਭੀੜ ਵਾਪਸੀ ਵਾਲੀ ਘੱਟ ਹੀ ਵੇਖੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਮੌਜੂਦਾ ਹਾਲਾਤਾਂ ‘ਚ ਪੰਜਾਬ ਵਿੱਚ ਰਹਿਣਾ ਮੁਸ਼ਕਲ ਹੋ ਰਿਹਾ ਹੈ। ਕਈ ਪਰਵਾਸੀਆਂ ਨੇ ਬਿਨਾਂ ਕੈਮਰੇ ‘ਤੇ ਬੋਲਦੇ ਹੋਏ ਕਿਹਾ ਕਿ “ਪੰਜਾਬ ਸਾਡੇ ਰਹਿਣ ਦੇ ਕਾਬਿਲ ਨਹੀਂ ਰਿਹਾ, ਹਰ ਕੋਈ ਸਾਨੂੰ ਟਾਰਗਟ ਕਰਦਾ ਹੈ। ਕੰਮ ਤਾਂ ਕਰਨਾ ਹੀ ਹੈ, ਇਸ ਲਈ ਹੁਣ ਕਿਸੇ ਹੋਰ ਸੂਬੇ ਵਿੱਚ ਕਰ ਲਵਾਂਗੇ।”

ਇਸ ਹਾਲਾਤ ਕਰਕੇ ਬਠਿੰਡਾ ਰੇਲਵੇ ਸਟੇਸ਼ਨ ‘ਤੇ ਪਰਵਾਸੀ ਮਹਿਲਾਵਾਂ ਅਤੇ ਮਜ਼ਦੂਰਾਂ ਦੀ ਅਚਾਨਕ ਵਧੀ ਗਿਣਤੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

By Gurpreet Singh

Leave a Reply

Your email address will not be published. Required fields are marked *