ਵੱਡੀ ਖ਼ਬਰ – ਪੰਜਾਬ ਸਰਕਾਰ ਨੇ ਚੁੱਕਿਆ 1000 ਕਰੋੜ ਦਾ ਕਰਜ਼ਾ!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਸਰਕਾਰ ਨੇ ਮੁੜ ਚੁੱਕਿਆ ਇੱਕ ਹਜ਼ਾਰ ਕਰੋੜ ਦਾ ਕਰਜ਼ਾ। ਕਰਜ਼ਾ ਲੈਣ ਲਈ ਪੰਜਾਬ ਸਰਕਾਰ ਵੱਲੋਂ ਐਸਡੀਐਲ ਬਾਂਡ ਜਾਰੀ ਕੀਤੇ ਗਏ ।

ਪੰਜਾਬ ਸਰਕਾਰ ਵੱਲੋਂ ਖਜਾਨੇ ਦੀ ਹਾਲਤ ਮਾੜੀ ਨਾ ਹੋਣ ਦਾ ਦਾਅਵਾ ਕਰਨ ਦੇ – ਬਾਵਜੂਦ ਸਰਕਾਰ ਪਿਛਲੇ 6 ਮਹੀਨਿਆਂ ਤੋਂ ਲਗਾਤਾਰ ਹਰ ਮਹੀਨੇ – ਕਰਜ਼ਾ ਚੁੱਕਦੀ ਨਜ਼ਰ ਆ ਰਹੀ ਹੈ।

18 ਸਤੰਬਰ ਨੂੰ ਹੀ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ 6.98 ਫੀਸਦੀ ਦਰ ਨਾਲ ਐਸਡੀਐਲ ਜਾਰੀ ਕੀਤਾ ਗਿਆ ਹੈ, ਇਸ ਨਾਲ ਪੰਜਾਬ ਸਰਕਾਰ ਵਲੋਂ ਮਾਰਕਿਟ ਵਿੱਚੋਂ ਇੱਕ ਹਜ਼ਾਰ ਕਰੋੜ ਰੁਪਏ ਦਾ ਕਰਜ਼ੇ ਲਿਆ

ਪੰਜਾਬ ਸਰਕਾਰ ਵੱਲੋਂ ਇਸ ਕਰਜ਼ੇ ਦੀ ਵਾਪਸੀ ਅਗਲੇ 8 ਸਾਲਾਂ ਦੌਰਾਨ ਕੀਤੀ ਜਾਣੀ ਹੈ ਅਤੇ 29 ਸਤੰਬਰ 2033 ਤੱਕ ਇਸ ਕਰਜ਼ੇ ਦੀ ਵਾਪਸੀ ਕੀਤੀ ਜਾਣੀ ਹੈ।

By Gurpreet Singh

Leave a Reply

Your email address will not be published. Required fields are marked *