ਕੈਨੇਡਾ: ਮਹਿਲਾ ਐਸੋਸੀਏਸ਼ਨ ਵੱਲੋਂ ਸੈਮੀਨਾਰ ’ਚ ‘ਊਰਜਾ ਬਚਾਉਣ’ ਉੱਤੇ ਜ਼ੋਰ

ਨੈਸ਼ਨਲ ਟਾਈਮਜ਼ ਬਿਊਰੋ :- ਕੈਲਗਰੀ ਵਿਮੈੱਨ ਕਲਚਰਲ ਐਸੋਸੀਏਸ਼ਨ ਨੇ ਕੈਲਗਰੀ ਦੀ ਮੇਅਰ ਜੋਤੀ ਗੌਂਡੇਕ ਦੇ ਦਫਤਰ ਵਿੱਚ ਸੈਮੀਨਾਰ ਕਰਕੇ ਊਰਜਾ ਦੀ ਬੱਚਤ ’ਤੇ ਜ਼ੋਰ ਦਿੰਦਿਆਂ ਇਸ ਦੀਆਂ ਵਿਉਂਤਾਂ ਦੀ ਜਾਣਕਾਰੀ ਦਿੱਤੀ। ਐਸੋਸੀਏਸ਼ਨ ਦੀ ਪ੍ਰਧਾਨ ਬਲਵਿੰਦਰ ਕੌਰ ਬਰਾੜ ਤੇ ਸੰਚਾਲਕ ਗੁਰਚਰਨ ਕੌਰ ਥਿੰਦ ਨੇ ਦੱਸਿਆ ਕਿ ਇਹ ਪਹਿਲੀ ਵਾਰ ਸੀ ਕਿ ਮੇਅਰ ਵੱਲੋਂ ਕਿਸੇ ਸਭਾ ਨੂੰ ਆਪਣੇ ਦਫਤਰ ’ਚ ਅਜਿਹੇ ਸੈਮੀਨਾਰ ਦੀ ਆਗਿਆ ਦਿੱਤੀ ਗਈ। ਸਭਾ ਦੀ ਸਕੱਤਰ ਗੁਰਨਾਮ ਕੌਰ ਦੁੱਲਟ ਨੇ ਕਿਹਾ ਕਿ ਭਾਈਚਾਰਿਆਂ ਦੀ ਏਕਤਾ ਅਤੇ ਸਹਿਚਾਰ ਨੂੰ ਸਮੇਂ ਦੀ ਮੁੱਖ ਲੋੜ ਸਮਝਦਿਆਂ ਇਹ ਸਭਾ ਕਾਇਮ ਕੀਤੀ ਗਈ ਹੈ। ਵਿਸ਼ਾ ਮਾਹਿਰ ਸੁਖਵੰਤ ਕੌਰ ਪਰਮਾਰ ਨੇ ਊਰਜਾ ਬੱਚਤ ਦੀਆਂ ਵਿਉਂਤਾਂ ਬਾਰੇ ਸਲਾਈਡ ਸ਼ੋਅ ਰਾਹੀਂ ਸਮਝਾਇਆ। ਉਨ੍ਹਾਂ ਕਿਹਾ ਕਿ ਊਰਜਾ ਦੀ ਬੱਚਤ ਸਮੇਂ ਦੀ ਲੋੜ ਹੋਣ ਕਰਕੇ ਸਾਰੀਆਂ ਘਰੇਲੂ ਔਰਤਾਂ ਨੂੰ ਇਸ ਬਾਰੇ ਜਾਗਰੂਕ ਕਰਨਾ ਜ਼ਰੂਰੀ ਹੈ। ਉਨ੍ਹਾਂ ਨੇ ਹਾਜ਼ਰ ਔਰਤਾਂ ਨੂੰ ਊਰਜਾ ਬੱਚਤ ਸਬੰਧੀ ਵਸਤਾਂ ਵੀ ਵੰਡੀਆਂ।

By Rajeev Sharma

Leave a Reply

Your email address will not be published. Required fields are marked *