2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 14 ਲੋਕਾਂ ਦੀ ਗਈ ਜਾਨ

ਨੈਸ਼ਨਲ ਟਾਈਮਜ਼ ਬਿਊਰੋ :- ਪੂਰਬੀ ਇਥੋਪੀਆ ਦੇ ਇਕ ਸੁਦੂਰ ਇਲਾਕੇ ‘ਚ ਇਕ ਟਰੇਨ ਦੀ ਦੂਜੀ ਟਰੇਨ ਨਾਲ ਟੱਕਰ ਹੋ ਗਈ। ਇਸ ਹਾਦਸੇ ‘ਚ 14 ਲੋਕਾਂ ਦੀ ਮੌਤ ਹੋ ਗਈ ਅਤੇ ਵੱਡੀ ਗਿਣਤੀ ‘ਚ ਲੋਕ ਜ਼ਖ਼ਮੀ ਹੋ ਗਏ। ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਇਹ ਹਾਦਸਾ ਸੋਮਵਾਰ ਰਾਤ ਨੂੰ ਦਿਰੇ ਦਾਵਾ ਸ਼ਹਿਰ ਨੇੜੇ ਉਸ ਸਮੇਂ ਵਾਪਰਿਆ ਜਦੋਂ ਟਰੇਨ ਵਪਾਰੀਆਂ ਅਤੇ ਉਨ੍ਹਾਂ ਦੇ ਸਾਮਾਨ ਨੂੰ ਲੈ ਕੇ ਜਿਬੂਤੀ ਸਰਹੱਦ ਦੇ ਨੇੜੇ ਦੇਵਾਲੇ ਸ਼ਹਿਰ ਤੋਂ ਵਾਪਸ ਆ ਰਹੀ ਸੀ।

ਦਿਰੇ ਦਾਵਾ ਦੇ ਮੇਅਰ ਇਬਰਾਹਿਮ ਉਸਮਾਨ ਨੇ ਮੰਗਲਵਾਰ ਨੂੰ ਫੇਸਬੁੱਕ ‘ਤੇ ਇਕ ਬਿਆਨ ‘ਚ ਹਾਦਸੇ ‘ਤੇ ਸੋਗ ਜ਼ਾਹਰ ਕੀਤਾ ਅਤੇ ਮ੍ਰਿਤਕਾਂ ਦੀ ਗਿਣਤੀ ਦੀ ਪੁਸ਼ਟੀ ਕੀਤੀ। ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਐਂਬੂਲੈਂਸ ਤੁਰੰਤ ਉਪਲੱਬਧ ਨਾ ਹੋਣ ਕਾਰਨ ਪੀੜਤਾਂ ਦੀ ਮਦਦ ‘ਚ ਦੇਰੀ ਹੋਈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਨੂੰ ਸਥਾਨਕ ਲੋਕਾਂ ਨੇ ਡੱਬਿਆਂ ‘ਚੋਂ ਬਾਹਰ ਕੱਢਿਆ।

By Gurpreet Singh

Leave a Reply

Your email address will not be published. Required fields are marked *