VVIP ਮੂਵਮੈਂਟ ਨੇ ਜਾਮ ਕਰ”ਤਾ ਅੰਮ੍ਰਿਤਸਰ, ਐਂਬੂਲੈਂਸਾਂ ਵੀ ਫਸੀਆਂ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਵਿੱਚ ਵੀਵੀਆਈਪੀ ਮੂਵਮੈਂਟ ਨੇ ਆਮ ਲੋਕਾਂ ਦੀ ਮੁਸ਼ਕਲ ਵਧਾ ਦਿੱਤੀ ਹੈ। ਸ਼ਹਿਰ ਵਿੱਚ ਵੀਵੀਆਈਪੀ ਆਵਾਜਾਈ ਦੇ ਚਲਦੇ ਟਰੈਫਿਕ ਪ੍ਰਬੰਧ ਪੂਰੀ ਤਰ੍ਹਾਂ ਨਾਲ ਵਿਗੜ ਗਿਆ, ਜਿਸ ਕਾਰਨ ਮਜੀਠਾ ਰੋਡ ਬਾਈਪਾਸ ਉੱਤੇ ਲਗਭਗ ਦੋ ਕਿਲੋਮੀਟਰ ਲੰਬਾ ਜਾਮ ਲੱਗ ਗਿਆ।

ਜਾਮ ਕਾਰਨ ਸੜਕਾਂ ਉੱਤੇ ਵਾਹਨਾਂ ਦੀ ਲੰਬੀ ਕਤਾਰਾਂ ਲੱਗ ਗਈਆਂ ਅਤੇ ਦਫ਼ਤਰਾਂ, ਸਕੂਲਾਂ ਤੇ ਹੋਰ ਜ਼ਰੂਰੀ ਕੰਮਾਂ ਲਈ ਨਿਕਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਕਈ ਵਾਹਨ ਚਾਲਕ ਘੰਟਿਆਂ ਤੱਕ ਜਾਮ ਵਿੱਚ ਫਸੇ ਰਹੇ।

ਸਭ ਤੋਂ ਗੰਭੀਰ ਸਥਿਤੀ ਉਸ ਸਮੇਂ ਬਣੀ, ਜਦੋਂ ਗੁਰੂ ਨਾਨਕ ਦੇਵ ਹਸਪਤਾਲ ਵੱਲ ਜਾ ਰਹੀਆਂ ਐਂਬੂਲੈਂਸ ਵੈਨਾਂ ਵੀ ਇਸ ਜਾਮ ਵਿੱਚ ਫਸ ਗਈਆਂ। ਐਮਰਜੈਂਸੀ ਮਰੀਜ਼ਾਂ ਨੂੰ ਸਮੇਂ ਸਿਰ ਇਲਾਜ ਮਿਲਣ ਵਿੱਚ ਦੇਰੀ ਹੋਣ ਦੀ ਸੰਭਾਵਨਾ ਨੇ ਲੋਕਾਂ ਨੂੰ ਹੋਰ ਵੀ ਚਿੰਤਤ ਕਰ ਦਿੱਤਾ।

By Gurpreet Singh

Leave a Reply

Your email address will not be published. Required fields are marked *