ਪੰਜਾਬ ਦੀ ਕਾਨੂੰਨ ਵਿਵਸਥਾ ਉਤੇ ਹਾਈ ਕੋਰਟ ਵਿੱਚ ਹੋਈ ਸੁਣਵਾਈ; ਪੁਲਿਸ ਫੋਰਸ ਦਾ ਰਿਕਾਰਡ ਤਲਬ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਦੀ ਕਾਨੂੰਨ ਵਿਵਸਥਾ ਮਾਮਲੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਹੋਈ ਸੁਣਵਾਈ। ਡੀਜੀਪੀ ਪੰਜਾਬ ਆਨਲਾਈਨ ਵੀਡੀਓ ਕਾਨਫਰੰਸ ਜ਼ਰੀਏ ਪੇਸ਼ ਹੋਏ। ਡੀਜੀਪੀ ਪੰਜਾਬ ਵੱਲੋਂ ਪੰਜਾਬ ਵਿੱਚ ਫਿਰੌਤੀ ਅਤੇ ਇਸ ਨਾਲ ਸਬੰਧਤ ਰਿਕਾਰਡ, ਪੰਜਾਬ ਵਿੱਚ ਸੀਸੀਟੀਵੀ ਕੈਮਰਿਆਂ ਦੇ ਸਾਹਮਣੇ ਹੋਏ ਕਤਲ ਅਤੇ ਬਾਕੀ ਮਾਮਲਿਆਂ ਵਿੱਚ ਹਲਫਨਾਮਾ ਜਮ੍ਹਾਂ ਕੀਤਾ ਗਿਆ। ਪੰਜਾਬ ਹਰਿਆਣਾ ਹਾਈ ਕੋਰਟ ਨੇ ਮੋਹਾਲੀ ਕੋਰਟ ਦੇ ਬਾਹਰ ਹੋਏ ਕਤਲ ਦੇ ਮਾਮਲੇ ਵਿੱਚ ਡਿਟੇਲਡ ਰਿਪੋਰਟ ਮੰਗੀ ਹੈ।

ਪੰਜਾਬ ਦੇ ਵਿੱਚ ਕੁੱਲ ਕਿੰਨੀ ਪੁਲਿਸ ਫੋਰਸ ਹੈ ਕਿੰਨੀ ਪੁਲਿਸ ਫੋਰਸ ਵੀਵੀਆਈਪੀ ਦੇ ਨਾਂ ਲੱਗੀ ਹੈ ਕਿੰਨੀ ਪੁਲਿਸ ਫੋਰਸ ਪੈਟਰੋਲਿੰਗਉ ਤੇ ਹੈ ਉਸਦਾ ਰਿਕਾਰਡ ਮੰਗਿਆ ਗਿਆ ਹੈ। ਬਿਕਰਮ ਮਜੀਠੀਆ ਦੀ ਪੇਸ਼ੀ ਸਮੇਂ ਕੋਰਟ ਸਟਾਫ ਨਾਲ ਹੋਈ ਬਦਤਮੀਜ਼ੀ ਦੇ ਮਾਮਲੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਸੀ ਪਰ ਹਲੇ ਤੱਕ ਕੋਈ ਕਾਰਵਾਈ ਕੀ ਕੀਤੀ ਹੈ ਉਸ ਦੀ ਮੰਗੀ ਡਿਟੇਲ ਰਿਪੋਰਟ ਮੰਗੀ ਹੈ 10 ਫਰਵਰੀ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।

By Gurpreet Singh

Leave a Reply

Your email address will not be published. Required fields are marked *