ਪੰਜਾਬ ਦਾ ਇਹ ਵੱਡਾ ਹਾਈਵੇ ਹੋ ਗਿਆ ਜਾਮ, ਲੱਗ ਗਈਆਂ ਲੰਬੀਆਂ ਲਾਈਨਾਂ….

ਨੈਸ਼ਨਲ ਟਾਈਮਜ਼ ਬਿਊਰੋ :- ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇਅ ‘ਤੇ ਅੱਜ ਸਵੇਰੇ ਇਕ ਟਰਾਲਾ ਪਲਟ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਅਤੇ ਸੜਕ ‘ਤੇ ਲੰਬਾ ਜਾਮ ਲੱਗ ਗਿਆ। ਇਹ ਹਾਦਸਾ ਸਵੇਰੇ ਲਗਭਗ ਸਵਾ ਛੇ ਵਜੇ ਵਾਪਰਿਆ। ਰਾਹਤ ਦੀ ਗੱਲ ਇਹ ਰਹੀ ਕਿ ਇਸ ਹਾਦਸੇ ਵਿਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਹਾਈਵੇ ‘ਤੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਜਾਮ ਦੀ ਸਥਿਤੀ ਇੰਨੀ ਗੰਭੀਰ ਸੀ ਕਿ ਹਾਈਵੇ ਦੀਆਂ ਸਰਵਿਸ ਲੇਨਾਂ ਵੀ ਵਾਹਨਾਂ ਨਾਲ ਪੂਰੀ ਤਰ੍ਹਾਂ ਭਰ ਗਈਆਂ।

ਮੌਕੇ ‘ਤੇ ਪਹੁੰਚੇ ਜਾਂਚ ਅਧਿਕਾਰੀ ਨੇ ਦੱਸਿਆ ਕਿ ਟਰਾਲਾ ਪਲਟਣ ਕਾਰਨ ਇਹ ਰੁਕਾਵਟ ਪੈਦਾ ਹੋਈ ਹੈ। ਪੁਲਸ ਪ੍ਰਸ਼ਾਸਨ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਟ੍ਰੈਫਿਕ ਨੂੰ ਡਾਇਵਰਟ ਕਰ ਦਿੱਤਾ ਗਿਆ ਅਤੇ ਸੜਕ ‘ਤੇ ਪਲਟੇ ਹੋਏ ਵਾਹਨ ਨੂੰ ਹਟਾ ਕੇ ਟ੍ਰੈਫਿਕ ਨੂੰ ਮੁੜ ਸੁਚਾਰੂ ਕਰਵਾਉਣ ਲਈ ਕੰਮ ਆਰੰਭ ਦਿੱਤਾ ਗਿਆ। ਥੋੜੀ ਦੇਰ ਬਾਹਰ ਪੁਲਸ ਨੇ ਹਾਦਸਾ ਗ੍ਰਸਤ ਵਾਹਨ ਨੂੰ ਹਾਈਵੇ ਤੋਂ ਇਕ ਪਾਸੇ ਕਰਵਾ ਦਿੱਤਾ ਅਤੇ ਟ੍ਰੈਫਿਕ ਚਾਲੂ ਹੋ ਗਿਆ। 

By Gurpreet Singh

Leave a Reply

Your email address will not be published. Required fields are marked *