ਪੰਜਾਬ ‘ਚ ਵੱਡਾ ਹਾਦਸਾ, ਜਵਾਕੜੀ ਨੂੰ ਮਿਲੀ ਰੂਹ ਕੰਬਾਊ ਮੌਤ!

ਗੁਰਪ੍ਰੀਤ ਸਿੰਘ :- ਟਾਂਡਾ-ਹੁਸ਼ਿਆਰਪੁਰ ਸੜਕ ‘ਤੇ ਪਿੰਡ ਰਾਮਪੁਰ ਚੰਦੇੜ ਦੇ ਮੋੜ ਨੇੜੇ ਇਕ ਅਣਪਛਾਤੇ ਕਾਰ ਚਾਲਕ ਵੱਲੋਂ ਟੱਕਰ ਮਾਰਨ ਕਰਕੇ ਨੌ ਸਾਲਾ ਬੱਚੀ ਦੀ ਮੌਤ ਹੋ ਗਈ। ਜਿਸ ਦੌਰਾਨ ਟਾਂਡਾ ਪੁਲਸ ਨੇ ਟੱਕਰ ਮਾਰ ਕੇ ਟੱਕਰ ਮਾਰਨ ਵਾਲੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ  ਪੁਲਸ ਨੇ ਇਹ ਮਾਮਲਾ ਮ੍ਰਿਤਕ ਬੱਚੀ ਗੁਰਕੀਰਤ ਕੌਰ ਦੇ ਪਿਤਾ ਅੰਮ੍ਰਿਤ ਪਾਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਰਾਮਪੁਰ ਚੰਗੇ ਅੱਧੇ ਬਿਆਨਾਂ ਦੇ ਆਧਾਰ ‘ਤੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।

ਟਾਂਡਾ ਪੁਲਸ ਕੋਲ ਦਰਜ ਕਰਾਏ ਗਏ ਬਿਆਨਾਂ ਵਿੱਚ ਮ੍ਰਿਤਕ ਬੱਚੀ ਗੁਰਕੀਰਤ ਕੌਰ ਦੇ ਪਿਤਾ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਬੀਤੀ 16 ਫਰਵਰੀ ਨੂੰ ਉਹ ਆਪਣੀਆਂ ਬੱਚੀਆਂ ਸਮੇਤ ਕੰਧਾਲਾ ਜੱਟਾਂ ਕਿਸੇ ਕੰਮ ਲਈ ਗਿਆ ਸੀ ਜਦੋਂ ਉਹ ਵਾਪਸ ਸੜਕ ਪਾਰ ਕਰਨ ਲੱਗਾ ਤਾਂ ਸੜਕ ਕਿਨਾਰੇ ਖੜ੍ਹੀ ਉਸ ਦੀ ਨੌ ਸਾਲਾ ਪੁੱਤਰੀ ਗੁਰਕੀਰਤ ਕੌਰ ਵਿੱਚ ਤੇਜ਼ ਰਫ਼ਤਾਰ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ ਅਤੇ ਉਸ ਦੀ ਬੇਟੀ ਸੜਕ ‘ਤੇ ਡਿੱਗ ਗਈ, ਜਿਸ ਨੂੰ ਉਹ ਸੰਭਾਲਣ ਲੱਗ ਪਿਆ, ਇੰਨੇ ਨੂੰ ਹੀ ਅਣਪਛਾਤਾ ਕਾਰ ਚਾਲਕ ਗੱਡੀ ਉਥੋਂ ਭਜਾ ਕੇ ਲੈ ਗਿਆ। 

ਅੰਮ੍ਰਿਤ ਪਾਲ ਨੇ ਹੋਰ ਦੱਸਿਆ ਕਿ ਜ਼ਖ਼ਮੀ ਹਾਲਤ ਵਿੱਚ ਉਸ ਨੇ ਆਪਣੀ ਬੱਚੀ ਨੂੰ ਇਕ ਨਿੱਜੀ ਹਸਪਤਾਲ ਲਿਆਂਦਾ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਟਾਂਡਾ ਪੁਲਸ ਨੇ ਕਾਰ  ਨੰਬਰ ਪੀ. ਬੀ. 07  ਸੀ. ਕੇ. 6863 ਨੂੰ ਚਲਾ ਰਹੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਸੰਬੰਧੀ ਹੋਰ ਲੋੜੀਂਦੀ ਤਫ਼ਤੀਸ਼ ਏ. ਐੱਸ. ਆਈ. ਬੁੱਧ ਸਿੰਘ ਵੱਲੋਂ ਕੀਤੀ ਜਾ ਰਹੀ।

By Gurpreet Singh

Leave a Reply

Your email address will not be published. Required fields are marked *