ਅੱਜ ਪੰਜਾਬ ਦੇ ਇਨ੍ਹਾਂ ਇਲਾਕਿਆਂ ‘ਚ ਸ਼ਾਮ 5 ਵਜੇ ਤੱਕ ਬਿਜਲੀ ਰਹੇਗੀ ਬੰਦ

ਜਲੰਧਰ – ਪੰਜਾਬ ਦੇ ਕਈ ਇਲਾਕਿਆਂ ਵਿਚ ਅੱਜ ਨੂੰ ਲੰਬਾ ਪਾਵਰ ਕੱਟ ਲੱਗੇਗਾ। ਪੰਜਾਬ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ  ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ, ਜਿਸ ਬਾਰੇ ਸ਼ਹਿਰਾਂ ਵਿਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਅਤੇ ਸਮਾਂ ਵੀ ਨਿਰਧਾਰਿਤ ਕੀਤਾ ਗਿਆ ਹੈ।  

ਫਗਵਾੜਾ –ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸਹਾਇਕ ਕਾਰਜਕਾਰੀ ਇੰਜੀਅਰ, ਟੀ-2 ਸਬ ਅਰਬਨ ਉਪ ਮੰਡਲ ਫਗਵਾੜਾ ਕਿ 22 ਫਰਵਰੀ ਦਿਨ ਐਤਵਾਰ ਨੂੰ 132 ਕੇ. ਵੀ. ਸਬ ਸਟੇਸ਼ਨ ਬੰਗਾ ਰੋਡ ਫਗਵਾੜਾ ਵਿਖੇ ਸ਼ੱਟ ਡਾਊਨ ਦੌਰਾਨ ਜ਼ਰੂਰੀ ਮੇਨਟੀਨੈਂਸ ਕਰਨ ਅਤੇ 66 ਕੇ. ਵੀ. ਹੁਸ਼ਿਆਰਪੁਰ ਰੋਡ ਵਿਖੇ ਸ਼ੱਟ ਡਾਊਨ ਦੌਰਾਨ ਜ਼ਰੂਰੀ ਮੇਨਟੀਨੈਂਸ ਕਰਨ ਲਈ ਹੇਠ ਲਿਖੇ ਏਰੀਆਂ ਦੀ ਬਿਜਲੀ ਸਪਲਾਈ ਸਮਾਂ ਸਵੇਰੇ 10:00 ਵਜੇ ਤੋਂ ਲਗਭਗ ਸ਼ਾਮ 4:00 ਵਜੇ ਤੱਕ ਬੰਦ ਰਹੇਗੀ। 11 ਕੇ. ਵੀ. ਸਿਵਲ ਹਸਪਤਾਲ ਫੀਡਰ, 11 ਕੇ. ਵੀ. ਲਿੰਕ ਫੀਡਰ, 11 ਕੇ. ਵੀ. ਕਾਨਵੇਟ ਸਕੂਲ ਫੀਡਰ, 11 ਕੇ. ਵੀ. ਹੁਸ਼ਿਆਰਪੁਰ ਰੋਡ ਫੀਡਰ, 11 ਕੇ. ਵੀ. ਅਸ਼ੋਕ ਵਿਹਾਰ ਫੀਡਰ, 11 ਕੇ. ਵੀ. ਬਾਬਾ ਗਧੀਆ ਫੀਡਰ, 11 ਕੇ. ਵੀ. ਢੱਡੇ ਫੀਡਰ, 11 ਕੇ. ਵੀ. ਪੇਂਡੂ ਸ਼ਹਿਰੀ ਨੰ:1 ਅਤੇ 11 ਕੇ. ਵੀ. ਪੇਂਡੂ ਸ਼ਹਿਰੀ ਨੰ. 2, 11 ਕੇ ਵੀ ਖਲਵਾੜਾ ਫੀਡਰ, 11 ਕੇ. ਵੀ. ਫਤਿਹਗੜ, 11 ਕੇ ਵੀ ਜੰਡਿਆਲੀ ਫੀਡਰ, 11 ਕੇ. ਵੀ. ਸੁਖਚੈਨ ਨਗਰ ਫੀਡਰ, 11 ਕੇ. ਵੀ. ਕਾਲੋਨੀ ਫੀਡਰ ਅਤੇ ਇਹਨਾਂ ਸਬ ਸਟੇਸ਼ਨਾਂ ਤੋਂ ਚੱਲਦੇ ਸਾਰੇ ਏ ਪੀ ਫੀਡਰਾਂ ਦੀ ਸਪਲਾਈ ਬੰਦ ਰਹੇਗੀ ਏਰੀਆ ਮੁਹੱਲਾ ਸੁਖਚੈਨ ਨਗਰ, ਬੰਗਾ ਰੋਡ, ਫਰੈਂਡਸ ਕਲੌਨੀ, ਤਾਰੂ ਕਾ ਬਾੜਾ, ਸਵਰਾਜ ਇਨਕਲੇਵ, ਗਰੀਨ ਮਾਡਲ ਟਾਊਨ, ਜੁਗਿੰਦਰ ਸਿੰਘ ਨਗਰ, ਚਾਹਲ ਨਗਰ, ਸੰਤੋਖਪੁਰਾ, ਦਸਮੇਸ਼ ਨਗਰ, ਸ਼ਾਂਮ ਇਨਕਲੇਵ, ਨੇੜੇ ਜੀਟੀ ਰੋਡ, ਮੁਹੱਲਾ ਧਰਮਕੋਟ, ਪਲਾਹੀ ਰੋਡ, ਬਾਬਾ ਗਧੀਆ, ਪਿੰਡ ਭੁੱਲਾਰਾਈ, ਹਾਜੀਪੁਰ, ਚੱਕ ਹਕੀਮ, ਖੰਗੂੜਾ, ਪਲਾਹੀ, ਮੇਹਲੀ, ਖੋਥੜਾਂ, ਵਜੀਦੋਵਾਲ, ਖਲਵਾੜਾ, ਪੰਡੋਰੀ, ਖਾਟੀ, ਖੁਰਮਪੁਰ, ਚੱਕ ਪ੍ਰੇਮਾ, ਲੱਖਪੁਰ ਸੰਗਤਪੁਰ,ਗੁਰੂ ਨਾਨਕ ਨਗ,ਨਵਾਂ ਪਿੰਡ ਆਦਿ ਬਿਜਲੀ ਸਪਲਾਈ ਬੰਦ ਰਹਿਣ ਕਾਰਣ ਪ੍ਰਭਾਵਿਤ ਰਹਿਣਗੇ।

ਤਰਨਤਾਰਨ-132 ਕੇ.ਵੀ..ਏ. ਸਬ ਸ਼ਟੇਸ਼ਨ ਤਰਨ ਤਾਰਨ ਤੋਂ ਚਲਦੇ 11 ਕੇ.ਵੀ. ਸਿਟੀ 4 ਤਰਨ ਤਾਰਨ ਫੀਡਰ ਦੀ ਬਾਈਫਰਕੇਸ਼ਨ ਕਰਨ ਕਰ ਕੇ 11 ਕੇ.ਵੀ. ਸਿਟੀ 4 ਫੀਡਰ ਤੇ ਪੁਲਸ ਲਾਈਨ ਤਰਨ ਤਾਰਨ ਦੀ ਬਿਜਲੀ ਸਪਲਾਈ 23.02.2026 ਸੋਮਵਾਰ ਨੂੰ ਸਮਾਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਨ੍ਹਾਂ ਤੋਂ ਚਲਦੇ ਇਲਾਕੇ ਦੀਪ ਐਵੀਨਿਊ, ਨਿਊ ਦੀਪ ਐਵੀਨਿਊ, ਫਤਿਹ ਚੱਕ, ਸ਼੍ਰੀ ਗੁਰੂ ਤੇਗ ਬਹਾਦਰ ਨਗਰ, ਅੰਮ੍ਰਿਤਸਰ ਰੋਡ, ਸ਼੍ਰੀ ਗੁਰੂ ਤੇਗ ਬਹਾਦਰ ਨਗਰ 2 ਤੇ ਪੁਲਸ ਲਾਈਨ ਫੀਡਰ ਤਰਨ ਤਾਰਨ ਤੋਂ ਚਲਦੇ ਏਰੀਏ ਬੰਦ ਰਹਿਣਗੇ। ਇਹ ਸੂਚਨਾ ਇੰਜੀ. ਨਰਿੰਦਰ ਸਿੰਘ ਉੱਪ ਮੰਡਲ ਅਫ਼ਸਰ ਪਾਵਰਕਾਮ ਸ਼ਹਿਰੀ ਤਰਨ ਤਾਰਨ ਤੇ ਇੰਜੀ. ਗੁਰਭੇਜ ਸਿੰਘ ਜੇ. ਈ. ਨੇ ਦਿੱਤੀ।

ਜਲਾਲਾਬਾਦ–ਪੀ. ਐੱਸ. ਪੀ. ਸੀ. ਐੱਲ. ਸਬ ਡਵਿਜਨ ਜਲਾਲਾਬਾਦ ਸ਼ਹਿਰੀ ਦੇ ਐੱਸ. ਡੀ. ਓ. ਸੰਦੀਪ ਕੁਮਾਰ ਨੇ ਦੱਸਿਆ ਕਿ 22 ਫਰਵਰੀ ਨੂੰ ਘੁਬਾਇਆ ਸਬ-ਡਵੀਜ਼ਨ ਵੱਲੋਂ ਜ਼ਰੂਰੀ ਮੈਨਟੀਨੈਂਸ ਕਰਨ ਕਰ ਕੇ ਸਵੇਰੇ 10 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਵੱਖ-ਵੱਖ ਫੀਡਰਾਂ ਦੀ ਬਿਜਲੀ ਸਪਲਾਈ ਬੰਦ ਰਹੇਗੀ। ਜਿਸ ਅਧੀਨ 132 ਕੇ. ਵੀ. ਸਬ ਸਟੈਸ਼ਨ ਜਲਾਲਾਬਾਦ ਤੋਂ ਚਲਦੇ 11 ਕੇ. ਵੀ. ਫੀਡਰ ਗੁੰਮਾਨੀਵਾਲਾ, ਟਿਵਾਨਾ, ਘੁਰੀ, ਆਲਮਕੇ, ਯੂ. ਪੀ. ਐੱਸ. ਫੀਡਰ ਕਾਲੂਵਾਲਾ, ਚੱਕ ਸੁਖੇਰਾ, ਬਾਰੇਵਾਲਾ, ਮੋਹਰ ਸਿੰਘ ਵਾਲਾ ਵਿਖੇ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ।

ਫਾਜ਼ਿਲਕਾ –ਅੱਜ 22 ਫਰਵਰੀ ਨੂੰ ਜ਼ਰੂਰੀ ਮੈਂਟੀਨੈਂਸ ਕਾਰਨ 11 ਕੇ. ਵੀ. ਬੀਕਾਨੇਰੀ ਫੀਡਰ ਦੀ ਬਿਜਲੀ ਸਪਲਾਈ ਸਵੇਰੇ 10 ਵੱਜੇ ਤੋਂ ਲੈ ਕੇ ਸ਼ਾਮ ਲੱਗਭਗ 4 ਵੱਜੇ ਤੱਕ ਬੰਦ ਰਹੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਕਾਰੀ ਇੰਜੀਨੀਅਰ ਪੀ. ਐੱਸ. ਪੀ. ਸੀ. ਐੱਲ. ਨੇ ਦੱਸਿਆ ਕਿ ਫੀਡਰ ਅਧੀਨ ਆਉਣ ਵਾਲੇ ਬੀਕਾਨੇਰੀ ਰੋਡ, ਨਵੀਂ ਕੋਰਟ ਕੰਪਲੈਕਸ, ਨਵਾਂ ਸਿਵਲ ਹੋਸਪਤਾਲ, ਮਹਾਵੀਰ ਕਾਲੋਨੀ, ਡਾ. ਜੱਸੀ ਹਸਪਤਾਲ ਏਰੀਆ, ਜੈਨ ਸਕੂਲ ਗਲੀ, ਵਿਸ਼ਵਕਰਮਾ ਮੰਦਰ ਏਰੀਆ, ਦੌਲਤ ਰਾਮ ਹਲਵਾਈ ਗਲੀ, ਮਦਨ ਗੋਪਾਲ ਰੋਡ, ਲੇਬਰ ਚੌਕ, ਗਰੀਬ ਚੰਦ ਧਰਮਸ਼ਾਲਾ ਏਰੀਆ, ਜੰਗਲੀਆ ਗਲੀ, ਡਾ. ਸਾਧੂ ਰਾਮ ਗਲੀ, ਪਨਸਾਰੀਆ ਗਲੀ, ਫਰਸ਼ ਨੰਬਰ 14, ਸਬਜ਼ੀ ਮੰਡੀ ਏਰੀਆ, ਮਹਿਰੀਆਂ ਬਾਜ਼ਾਰ, ਬਜਾਜੀ ਬਾਜ਼ਾਰ, ਅਜੀਤ ਸਿੰਘ ਮਾਰਕੀਟ, ਸ਼ਨੀ ਦੇਵ ਮੰਦਰ ਗਲੀ, ਆਹੂਜਾ ਗਲੀ, ਪੁਰਾਣਾ ਅਬੋਹਰੀ ਰੋਡ, ਮੀਟ ਮਾਰਕੀਟ, ਸਚਦੇਵਾ ਗਲੀ, ਡਾ. ਪ੍ਰਣਾਮੀ ਗਲੀ ਆਦਿ ਦੀ ਬਿਜਲੀ ਸਪਲਾਈ ਬੰਦ ਰਹੇਗੀ।

ਆਦਮਪੁਰ –220 ਕੇ. ਵੀ. ਅਲਾਵਲਪੁਰ ਸਬ ਸਟੇਸ਼ਨ ਤੋਂ ਚਲਦੀ 66 ਕੇ. ਵੀ. ਲਾਈਨ ਦੇ ਨਵੇਂ ਟਾਵਰਾਂ ਦੀ ਉਸਾਰੀ ਕਾਰਨ ਆਦਮਪੁਰ ਸ਼ਹਿਰ, ਨਾਲ ਲਗਦੇ ਸਾਰੇ ਮੁਹੱਲਿਆਂ ਉਦੇਸੀਆਂ, ਚੂਹੜਵਾਲੀ, ਅਰਜਨਵਾਲ, ਸੱਤੋਵਾਲੀ, ਚੋਮੋ, ਰਾਮ ਨਗਰ, ਕਡਿਆਣਾ, ਪੰਡੋਰੀ, ਡੀਂਗਰੀਆਂ, ਕਠਾਰ, ਰਾਜੋਵਾਲ, ਮੰਡੇਰ, ਕੂਪੁਰ, ਖੁਰਦਪੁਰ ਪਿੰਡਾਂ ਦੀ ਬਿਜਲੀ ਸਪਲਾਈ 21 ਫਰਵਰੀ ਸ਼ਨੀਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਹ ਜਾਣਕਾਰੀ ਪਾਵਰਕਾਮ ਦਫਤਰ ਸਬ ਡਵੀਜ਼ਨ ਆਦਮਪੁਰ ਦੇ ਐੱਸ. ਡੀ. ਓ. ਰਾਜ ਕੁਮਾਰ ਨੇ ਦਿੱਤੀ l

By Gurpreet Singh

Leave a Reply

Your email address will not be published. Required fields are marked *