ਫਗਵਾੜਾ ‘ਚ ਦੇਰ ਰਾਤ ਵੱਡੀ ਵਾਰਦਾਤ: ਨੈਸ਼ਨਲ ਹਾਈਵੇ ‘ਤੇ ਪਿਸਤੌਲ ਦੀ ਨੋਕ ਤੇ ਮੋਟਰਸਾਈਕਲ ਖੋਹ ਕੇ ਫ਼ਰਾਰ ਹੋਏ ਲੁਟੇਰੇ

ਗੁਰਪ੍ਰੀਤ ਸਿੰਘ :- ਦੇਰ ਰਾਤ ਨੈਸ਼ਨਲ ਹਾਈਵੇ ‘ਤੇ ਫਗਵਾੜਾ ਜਾ ਰਹੇ ਇੱਕ ਮੋਟਰਸਾਈਕਲ ਸਵਾਰ ਨੂੰ ਤਿੰਨ ਮੋਟਰਸਾਈਕਲ ਸਵਾਰ ਲੁਟੇਰੇ ਰੋਕ ਕੇ ਪਿਸਤੌਲ ਦੀ ਨੋਕ ‘ਤੇ ਮੋਟਰਸਾਈਕਲ ਖੋਹ ਕੇ ਉੱਥੋਂ ਫਰਾਰ ਹੋ ਗਏ। ਸੂਚਨਾ ਮਿਲਣ ‘ਤੇ ਮੌਕੇ ‘ਤੇ ਟੀਮ ਸਮੇਤ ਪੁੱਜੇ ਸੜਕ ਸੁਰੱਖਿਆ ਫੋਰਸ ਦੇ ਹਾਈਵੇ ਪੁਲਿਸ ਇੰਚਾਰਜ ਏ ਐਸ ਮੱਖਣ ਸਿੰਘ ਨੇ ਦੱਸਿਆ ਕਿ ਐਮ.ਡੀ.ਟੀ ਡਿਵਾਈਸ ਤੋਂ ਲਗਭਗ 11.30 ਵਜੇ ਪਤਾ ਲੱਗਿਆ ਸੀ ਕਿ ਨੈਸ਼ਨਲ ਹਾਈਵੇ ਫਗਵਾੜਾ ‘ਤੇ ਗੁੜੀਆਂ ਢਾਬੇ ਅਤੇ ਡੀ.ਏ.ਵੀ ਕਾਲਜ ਵਿਚਕਾਰ ਤਿੰਨ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਪਿਸਤੌਲ ਦੀ ਨੋਕ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ।

ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਣਪਛਾਤੇ ਵਾਹਨ ਅਤੇ ਤਿੰਨ ਮੋਟਰਸਾਈਕਲ ਸਵਾਰ ਆਏ, ਜਿਨ੍ਹਾਂ ਨੇ ਫਗਵਾੜਾ ਵੱਲ ਜਾ ਰਹੇ ਮੋਟਰਸਾਈਕਲ ਨੰਬਰ PB 10 HZ 0699 ਸਵਾਰ ਨੂੰ ਰਿਵਾਲਵਰ ਦਿਖਾਇਆ ਅਤੇ ਉਹਨਾਂ ਦਾ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਸੂਚਨਾ ਮਿਲਣ ‘ਤੇ ਐਸ ਐਸ ਟੀਮ ਮੌਕੇ ਤੇ ਪੁੱਜੀ ਅਤੇ ਸਾਰਾ ਮਾਮਲਾ ਸਦਰ ਥਾਣਾ ਫਗਵਾੜਾ ਦੇ ਐਸ ਐਚ ਓ ਹਰਪਾਲ ਸਿੰਘ ਦੇ ਧਿਆਨ ਵਿੱਚ ਲਿਆਂਦਾ ਗਿਆ ਅਤੇ ਨਾਲ ਹੀ ਡਿਊਟੀ ਅਫ਼ਸਰ ਅਤੇ ਕੰਟਰੋਲ ਰੂਮ ਫਗਵਾੜਾ ਦੇ ਨੋਟਿਸ ਵਿੱਚ ਲਿਆਂਦਾ ਗਿਆ।

ਪੁਲਿਸ ਅਧਿਕਾਰੀ ਨੇ ਹੋਰ ਦੱਸਿਆ ਕਿ ਮੋਟਰਸਾਈਕਲ ਸਵਾਰ ਫਗਵਾੜਾ ਰੇਲਵੇ ਸਟੇਸ਼ਨ ਆਪਣੇ ਕਿਸੇ ਸਾਥੀ ਨੂੰ ਲੈਣ ਜਾ ਰਿਹਾ ਸੀ ਅਤੇ ਲੁਧਿਆਣਾ ਦਾ ਰਹਿਣ ਵਾਲਾ ਹੈ। ਉਨ੍ਹਾਂ ਹੋਰ ਕਿਹਾ ਕਿ ਇਸ ਨਾਲ ਦੋ ਐਕਟਿਵਾ ਸਵਾਰ ਸਾਥੀ ਹੋਰ ਸਨ, ਜੋ ਇਸ ਤੋਂ ਥੋੜ੍ਹਾ ਦੂਰ ਸਨ। ਪੁਲਿਸ ਨੇ ਮਾਮਲਾ ਅਮਲ ਵਿੱਚ ਲਿਆ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

By Gurpreet Singh

Leave a Reply

Your email address will not be published. Required fields are marked *