ਦੇਸ਼ ਭਰ ‘ਚ ਬੈਂਕ ਕਰਮਚਾਰੀਆਂ ਦੀ ਹੜਤਾਲ, ਅੱਜ ਪ੍ਰਭਾਵਿਤ ਰਹਿਣਗੀਆਂ ਬੈਂਕਿੰਗ ਸੇਵਾਵਾਂ

ਗੁਰਪ੍ਰੀਤ ਸਿੰਘ :- ਹਫ਼ਤੇ ਵਿੱਚ ਪੰਜ ਦਿਨ ਬੈਂਕਿੰਗ ਸੇਵਾਵਾਂ ਲਾਗੂ ਕਰਨ ਸਮੇਤ ਆਪਣੀਆਂ ਲੰਬਿਤ ਮੰਗਾਂ ਨੂੰ ਲੈ ਕੇ ਬੈਂਕ ਯੂਨੀਅਨਾਂ ਨੇ ਅੱਜ, ਸ਼ੁੱਕਰਵਾਰ ਨੂੰ ਦੇਸ਼ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਇਸ ਕਾਰਨ ਖਾਸ ਕਰਕੇ ਸਰਕਾਰੀ ਬੈਂਕਾਂ ਦੀਆਂ ਸੇਵਾਵਾਂ ਪ੍ਰਭਾਵਿਤ ਰਹਿਣ ਦੀ ਸੰਭਾਵਨਾ ਹੈ।

11 ਸਤੰਬਰ ਤੋਂ ਬਾਅਦ 12 ਅਤੇ 13 ਸਤੰਬਰ ਨੂੰ ਸ਼ਨੀਵਾਰ ਤੇ ਐਤਵਾਰ ਹੋਣ ਕਾਰਨ ਬੈਂਕਾਂ ਦੀ ਨਿਯਮਤ ਛੁੱਟੀ ਰਹੇਗੀ। ਇਸ ਤੋਂ ਇਲਾਵਾ 14 ਸਤੰਬਰ ਨੂੰ ਕੁਝ ਸੂਬਿਆਂ ਵਿੱਚ ਗਣੇਸ਼ ਚਤੁਰਥੀ ਦੀ ਛੁੱਟੀ ਹੈ। ਇਸ ਕਰਕੇ ਕਈ ਰਾਜਾਂ ਵਿੱਚ ਬੈਂਕਿੰਗ ਸੇਵਾਵਾਂ ਲਗਾਤਾਰ ਚਾਰ ਦਿਨ ਤੱਕ ਪ੍ਰਭਾਵਿਤ ਹੋ ਸਕਦੀਆਂ ਹਨ।

ਬੈਂਕ ਯੂਨੀਅਨਾਂ ਦੀ ਇਸ ਦੇਸ਼ਵਿਆਪੀ ਹੜਤਾਲ ਕਾਰਨ ਬੈਂਕ ਸ਼ਾਖਾਵਾਂ ਵਿੱਚ ਆਮ ਕੰਮਕਾਜ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਕਈ ਸਰਕਾਰੀ ਬੈਂਕਾਂ ਵੱਲੋਂ ਪਹਿਲਾਂ ਹੀ ਆਪਣੇ ਗਾਹਕਾਂ ਨੂੰ ਹੜਤਾਲ ਕਾਰਨ ਕੰਮਕਾਜ ’ਤੇ ਪੈਣ ਵਾਲੇ ਸੰਭਾਵਿਤ ਪ੍ਰਭਾਵ ਬਾਰੇ ਜਾਣਕਾਰੀ ਦਿੱਤੀ ਜਾ ਚੁੱਕੀ ਹੈ। ਗਾਹਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਜ਼ਰੂਰੀ ਬੈਂਕਿੰਗ ਕੰਮ ਪਹਿਲਾਂ ਹੀ ਨਿਪਟਾ ਲੈਣ ਜਾਂ ਉਪਲਬਧ ਡਿਜੀਟਲ ਬੈਂਕਿੰਗ ਸੇਵਾਵਾਂ ਦੀ ਵਰਤੋਂ ਕਰਨ।

By Gurpreet Singh

Leave a Reply

Your email address will not be published. Required fields are marked *