ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ ‘ਤੇ ਮਾਰੇ ਥੱਪੜ, ਭੜਕੇ ਡਾਕਟਰਾਂ ਤੇ ਪੁਲਿਸ ਪ੍ਰਸ਼ਾਸਨ ਨੂੰ ਜੰਮਕੇ ਕੋਸਿਆ

ਡੇਰਾਬੱਸੀ/ਮੁਹਾਲੀ, 30 ਮਈ (ਗੁਰਪ੍ਰੀਤ ਸਿੰਘ) : ਡੇਰਾਬੱਸੀ ਦੇ ਸਰਕਾਰੀ ਹਸਪਤਾਲ ਦੇ ਐਨੇਸਥੀਸੀਆ ਵਿਭਾਗ ਦੀ ਮਹਿਲਾ ਡਾ. ਜੋਤ ਨੂਰ ਉੱਤੇ ਦੋ ਅਣਪਛਾਤੇ ਵਿਅਕਤੀਆਂ ਵਲੋਂ ਕੀਤੇ ਗਏ ਹਮਲੇ ਨੇ ਸ਼ਹਿਰ ਦੀ ਕਾਨੂੰਨ-ਵਿਵਸਥਾ ’ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਘਟਨਾ ਦੇ 24 ਘੰਟੇ ਬੀਤ ਜਾਣ ਦੇ ਬਾਵਜੂਦ ਡੇਰਾਬੱਸੀ ਪੁਲਿਸ ਵਲੋਂ ਕਾਰਵਾਈ ਨਾ ਕੀਤੇ ਜਾਣ ਤੋਂ ਖ਼ਫ਼ਾ ਸਿਵਲ ਹਸਪਤਾਲ ਦੇ ਸਮੂਹ ਡਾਕਟਰਾਂ ਅਤੇ ਸਟਾਫ਼ ਨੇ ਰੋਸ ਵਜੋਂ ਓਪੀਡੀ ਸੇਵਾਵਾਂ ਮੁਕੰਮਲ ਬੰਦ ਕਰਕੇ ਹਸਪਤਾਲ ਦੇ ਅੰਦਰ ਹੀ ਅਣਮਿੱਥੇ ਸਮੇਂ ਲਈ ਧਰਨਾ ਸ਼ੁਰੂ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਦੁਪਹਿਰ ਦੀ ਹੈ ਜਦੋਂ ਡਾਕਟਰ ਜੋਤ ਨੂਰ ਆਪਣੀ ਕਾਰ ਜੰਗਲਾਤ ਵਿਭਾਗ ਦੇ ਦਫ਼ਤਰ ਨੇੜੇ ਤੋ ਲੈਣ ਲਈ ਪੁਜੇ ਸਨ। ਇੱਸ ਦੋਰਾਨ ਦੋ- ਤਿੰਨ ਨੌਜਵਾਨਾਂ ਨੇ ਉਨ੍ਹਾਂ ਨਾਲ ਬਤਮੀਜੀ ਸ਼ੁਰੂ ਕਰ ਦਿੱਤੀ ਅਤੇ ਕਿਹਾ ਕਿ ਸਾਡੇ ਮਰੀਜ ਨੂੰ ਚੰਡੀਗੜ੍ਹ ਕਿਓ ਰੈਫਰ ਕੀਤਾ ਗਿਆ ਹੈ। ਇੱਸ ਤੋ ਬਾਅਦ ਉਨ੍ਹਾਂ ਨੇ ਡਾਕਟਰ ਨੂੰ ਥੱਪੜ ਮਾਰਿਆ ਅਤੇ ਮੌਕੇ ਤੋ ਫ਼ਰਾਰ ਹੋ ਗਏ।

ਹੈਰਾਨੀ ਦੀ ਗੱਲ ਹੈ ਇਹ ਘਟਨਾ ਬੱਸ ਸਟੈਂਡ ਅਤੇ ਡੇਰਾਬੱਸੀ ਪੁਲਿਸ ਸਟੇਸ਼ਨ ਤੋਂ ਕੁਝ ਕਦਮਾਂ ਦੀ ਦੂਰੀ ਤੇ ਵਾਪਰੀ ਹੈ। ਬੀਤੇ ਦਿਨ ਵੋਟਾਂ ਦੀ ਗਿਣਤੀ ਕਰਕੇ ਥਾਂ ਥਾਂ ਤੇ ਪੁਲਿਸ ਮੋਜੂਦ ਸੀ। ਬੱਸ ਸਟੈਂਡ ਤੇ ਥਾਂ ਥਾਂ ਤੇ ਸੀ ਸੀ ਟੀਵੀ ਕੈਮਰੇ ਲੱਗੇ ਹੋਏ ਹਨ ਜਿੰਨਾ ਦਾ ਕੰਟਰੋਲ ਡੇਰਾਬੱਸੀ ਪੁਲਿਸ ਦੇ ਹੱਥ ਵਿਚ ਹੈ। ਇਸਦੇ ਬਾਵਜੂਦ 24 ਘੰਟੇ ਬੀਤ ਜਾਣ ਮਗਰੋ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਘਟਨਾ ਮੌਕੇ ਡਾਕਟਰ ਜੋਤ ਨੂਰ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਆਪਣੀ ਗੱਡੀ ਵਿਚ ਬੈਠ ਕੇ ਜਾਨ ਬਚਾਈ, ਜਿਸ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ।

ਸੁਰੱਖਿਆ ਨੂੰ ਲੈ ਕੇ ਡਾਕਟਰਾਂ ਵਿੱਚ ਭਾਰੀ ਰੋਸ
ਪੀੜਤ ਵਲੋਂ ਥਾਣੇ ਵਿਚ ਲਿਖਤੀ ਸ਼ਿਕਾਇਤ ਦਰਜ ਕਰਵਾਉਣ ਦੇ ਬਾਵਜੂਦ ਹਮਲਾਵਰਾਂ ਦੀ ਪਛਾਣ ਨਾ ਹੋਣ ਕਾਰਨ ਮੈਡੀਕਲ ਸਟਾਫ਼ ਵਿਚ ਭਾਰੀ ਰੋਸ ਹੈ। ਡਾਕਟਰਾਂ ਮੁਤਾਬਿਕ ਜਦੋਂ ਤੱਕ ਹਮਲਾਵਰਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾਂਦਾ, ਓਪੀਡੀ ਸੇਵਾਵਾਂ ਬੰਦ ਰਹਿਣਗੀਆਂ। ਡਾਕਟਰਾਂ ਦੀ ਸੁਰੱਖਿਆ ਲਈ ਹਸਪਤਾਲ ਵਿਚ ਪੁਖ਼ਤਾ ਪ੍ਰਬੰਧ ਕੀਤੇ ਜਾਣ। ਮਰੀਜ਼ਾਂ ਦੀ ਸਹੂਲਤ ਨੂੰ ਦੇਖਦਿਆਂ ਐਮਰਜੈਂਸੀ ਸੇਵਾਵਾਂ ਪਹਿਲਾਂ ਵਾਂਗ ਨਿਰੰਤਰ ਜਾਰੀ ਰੱਖੀਆਂ ਗਈਆਂ ਹਨ।

SMO ਨੇ ਦੱਸਿਆ ਕਿ ਡਾਕਟਰਾਂ ਦੀ ਹੜਤਾਲ ਨਹੀਂ ਹੈ। ਇੱਕ ਸ਼ਿਕਾਇਤ ਮਿਲੀ ਸੀ ਕਿ ਦੋ ਵਿਅਕਤੀਆਂ ਨੇ ਸਾਡੇ ਐਮਸੀ ਦੇ ਡਾਕਟਰ ਨਾਲ ਬਦਸਲੂਖੀ ਕੀਤੀ ਅਤੇ ਥੱਪੜ ਮਾਰਿਆ। ਇਸ ਘਟਨਾ ਨੂੰ ਧਿਆਨ ਵਿੱਚ ਲਿਆ ਕੇ ਕੰਪਲੈਂਟ ਦਰਜ ਕਰਵਾਈ ਗਈ। SMO ਨੇ ਇਹ ਵੀ ਕਿਹਾ ਕਿ ਸੁਰੱਖਿਆ ਦੇ ਪ੍ਰਬੰਧਾਂ ਵਿੱਚ 2 ਗਾਰਡ ਤਾਇਨਾਤ ਹਨ ਅਤੇ ਸਥਾਨ ‘ਤੇ CCTV ਕੈਮਰੇ ਵੀ ਲਗਾਏ ਗਏ ਹਨ।

By Gurpreet Singh

Leave a Reply

Your email address will not be published. Required fields are marked *