
ਅੰਮ੍ਰਿਤਸਰ:- ਬੀਤੇ ਦਿਨ ਸ੍ਰੀ ਨਗਰ ਵਿਖੇ ਪੰਜਾਬ ਸਰਕਾਰ ਦੇ ਭਾਸ਼ਾ ਵਿਭਾਗ ਵਲੋ ਸ੍ਰੀ ਗੁਰੂ ਤੇਗ ਬਹਾਦੁਰ ਸਿੰਘ ਜੀ ਦੇ 350 ਵੇ ਸ਼ਹੀਦੀ ਸ਼ਤਾਬਦੀ ਸਮਾਗਮ ਵਿਚ ਗਾਇਕ ਬੀਰ ਸਿੰਘ ਵਲੋ ਗਾਏ ਗੀਤ ਅਤੇ ਭੰਗੜੇ ਤੋ ਬਾਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੇਸ਼ ਹੋ ਮੁਆਫੀ ਮੰਗਣ ਵਾਲੇ ਗਾਇਕ ਬੀਰ ਸਿੰਘ ਤੋ ਬਾਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵਲੋ ਮੀਡੀਆ ਨੂੰ ਸੰਬੋਧਿਤ ਕੀਤਾ ਗਿਆ।
ਜਿਸ ਸੰਬਧੀ ਜਥੇਦਾਰ ਸਾਹਿਬ ਨੇ ਦੱਸਿਆ ਕਿ ਗਾਇਕ ਬੀਰ ਸਿੰਘ ਨੇ ਲਿਖਤੀ ਮੁਆਫੀ ਮੰਗ ਕੇ ਇਹ ਦਸਿਆ ਕਿ ਉਹਨਾ ਨੂੰ ਇਸ ਸਮਾਗਮ ਬਾਰੇ ਜਾਣਕਾਰੀ ਨਹੀ ਸੀ ਕਿ ਇਹ ਸਮਾਗਮ ਕਿਸਦਾ ਸੀ ਸੋ ਜੋ ਗੁਰੂ ਘਰ ਆ ਕੇ ਨੀਵ ਗਿਆ ਉਹ ਮੁਆਫੀ ਦੇ ਲਾਇਕ ਹੈ ਅਤੇ ਇਸ ਬਾਰੇ ਵਿਚਾਰ ਕਰਾਂਗੇ।ਪੰਜਾਬ ਸਰਕਾਰ ਅਤੇ ਭਾਸ਼ਾ ਵਿਭਾਗ ਵਲੋ ਕੋਈ ਸ਼ਪਸਟੀਕਰਨ ਨਹੀ ਦਿਤਾ ਜਾ ਰਿਹਾ ਸਗੋ ਇਹਨਾ ਨੂੰ ਅਗੇ ਆ ਕੇ ਮੁਆਫੀ ਮੰਗਣ ਦੀ ਲੋੜ ਹੈ।ਅਤੇ ਸ਼ਥਾਬਦਿਆ ਮਣਾਉਣ ਮੌਕੇ ਪੰਜਾਬ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ ਕਿਉਕਿ ਸਮਾਗਮ ਦੇ ਰਸਤੇ ਵਿਚ ਅਵਾਰਾ ਕੁਤੇ, ਗਲੀਆ, ਨਾਲੀਆ ਅਤੇ ਸੜਕਾ ਦਾ ਵਿਕਾਸ ਕਰੇ।
ਭਾਸ਼ਾ ਵਿਭਾਗ ਅਤੇ ਮੰਤਰੀ ਹਰਜੋਤ ਬੈਸ ਦਾ ਬਿਆਨ ਕਿ ਉਹ ਸ਼ਹੀਦੀ ਦਿਹਾੜੀਆ ਦੀ ਸ਼ੁਰੂਆਤ ਸ੍ਰੀ ਨਗਰ ਤੋ ਕਰਣਗੇ ਇਥੇ ਪਹਿਲੀ ਸਮਾਗਮ ਸ਼ੁਰੂਆਤ ਵਿਚ ਹੀ ਇਹ ਕੰਮ ਹੋ ਗਿਆ ਜੋ ਕਿ ਦੁਖਦਾਈ ਗਲ ਹੈ ਅਤੇ ਜੇਕਰ ਅਸੀ ਇਸ ਉਪਰ ਕੋਈ ਕਾਰਵਾਈ ਕਰੀਏ ਤਾਂ ਇਹਨਾ ਕਹਿਨਾ ਕਿ ਸਿਖ ਪੰਥ ਸਿਆਸਤ ਕਰਦਾ। ਭਾਸ਼ਾ ਵਿਭਾਗ ਇਹ ਦਸੇ ਕਿ ਉਹ ਗੁਰੂ ਤੇਗ ਬਹਾਦਰ ਤੇ ਕਿਣੀਆ ਕਿਤਾਬਾ ਲਿਖਿਆ ਅਤੇ ਉਹਨਾ ਦੀ ਜੀਵਨੀ ਬਾਰੇ ਕੀ ਪ੍ਰਕਾਸ਼ ਕੀਤਾ ਸੋ ਸਰਕਾਰਾ ਇਹਨਾ ਸ਼ਹੀਦੀ ਦਿਹਾੜੀਆ ਵਿਚ ਸਹਿਯੋਗ ਕਰਨ ਅਤੇ ਪੰਥ ਦੀ ਸਟੇਜ ਤੇ ਕੋਈ ਵੀ ਆਵੇ ਮਥਾ ਟੇਕੇ ਪਰ ਸਿਖ ਪੰਥ ਅਤੇ ਧਾਰਮਿਕ ਸੰਸਥਾਵਾ ਦੇ ਬਰਾਬਰ ਸ਼ਹੀਦੀ ਸ਼ਤਾਬਦਿਆ ਮਣਾੳਣਾ ਮੰਦਭਾਗਾ ਹੈ।
ਬਾਇਟ:- ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
