ਟਰੰਪ ਦੇ ਜੰਗਬੰਦੀ ਐਲਾਨ ਤੋਂ ਬਾਅਦ ਧੜੰਮ ਡਿੱਗੀਆਂ ਤੇਲ ਦੀਆਂ ਕੀਮਤਾਂ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ‘ਤੇ ਸੰਭਾਵੀ ਵੱਡੇ ਹਮਲੇ ਨੂੰ ਦੋ ਹਫ਼ਤਿਆਂ ਲਈ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਈਰਾਨ ਜਹਾਜ਼ਾਂ ਨੂੰ ਹੋਰਮੁਜ਼ ਜਲਡਮਰੂ ਤੋਂ ਸੁਰੱਖਿਅਤ ਢੰਗ ਨਾਲ ਲੰਘਣ ਦਿੰਦਾ ਹੈ, ਤਾਂ ਫੌਜੀ ਕਾਰਵਾਈ ਨੂੰ ਫਿਲਹਾਲ ਰੋਕਿਆ ਜਾ ਸਕਦਾ ਹੈ। ਟਰੰਪ ਦੇ ਇਸ ਫੈਸਲੇ ਦਾ ਅਸਰ ਗਲੋਬਲ ਬਾਜ਼ਾਰਾਂ ‘ਤੇ ਪਿਆ, ਜਿਸ ਨਾਲ ਕੱਚੇ ਤੇਲ ਦੀਆਂ ਕੀਮਤਾਂ ਭਾਰੀ ਮਾਤਰਾ ਵਿਚ ਡਿੱਗ ਗਈਆਂ।

ਰਾਸ਼ਟਰਪਤੀ ਟਰੰਪ ਦੇ ਇਸ ਫੈਸਲੇ ਦਾ ਅਸਰ ਬਾਜ਼ਾਰ ‘ਤੇ ਤੁਰੰਤ ਦੇਖਣ ਨੂੰ ਮਿਲਿਆ…

ਅਮਰੀਕੀ ਕਰੂਡ ਆਇਲ (U.S. Crude Oil): ਇਸ ਦੀਆਂ ਕੀਮਤਾਂ 18% ਡਿੱਗ ਕੇ $92.60 ਦੇ ਕਰੀਬ ਆ ਗਈਆਂ ਹਨ।
ਬ੍ਰੈਂਟ ਕਰੂਡ ਆਇਲ (Brent Crude): ਇਸ ਦੀ ਕੀਮਤ ਵਿੱਚ ਵੀ 6% ਦੀ ਕਮੀ ਆਈ ਹੈ ਅਤੇ ਇਹ $103.40 ‘ਤੇ ਪਹੁੰਚ ਗਿਆ ਹੈ।
ਸਟਾਕ ਮਾਰਕੀਟ: S&P 500 ਫਿਊਚਰਜ਼ ਵਿੱਚ 2.4% ਦਾ ਉਛਾਲ ਦਰਜ ਕੀਤਾ ਗਿਆ ਹੈ।

ਹਾਲਾਂਕਿ, ਇਹ ਕੀਮਤਾਂ ਅਜੇ ਵੀ ਯੁੱਧ ਸ਼ੁਰੂ ਹੋਣ ਤੋਂ ਪਹਿਲਾਂ ਨਾਲੋਂ ਵੱਧ ਹਨ। 8 ਅਪ੍ਰੈਲ ਨੂੰ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ਼ਾਰਾ ਕੀਤਾ ਕਿ ਉਹ ਈਰਾਨ ਵਿਰੁੱਧ ਪ੍ਰਸਤਾਵਿਤ ਫੌਜੀ ਕਾਰਵਾਈ ਨੂੰ ਦੋ ਹਫ਼ਤਿਆਂ ਲਈ ਟਾਲ ਦੇਣਗੇ। ਰਿਪੋਰਟਾਂ ਦੇ ਅਨੁਸਾਰ, ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ 100 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈਆਂ ਹਨ, ਜੋ ਕਿ ਹਾਲ ਹੀ ਦੇ ਹਫ਼ਤਿਆਂ ਵਿੱਚ ਹੋਰਮੁਜ਼ ਜਲਡਮਰੂ ਉੱਤੇ ਵਧੇ ਤਣਾਅ ਕਾਰਨ ਵਧੀਆਂ ਹਨ।

By Rajeev Sharma

Leave a Reply

Your email address will not be published. Required fields are marked *