ਏਅਰ ਫੋਰਸ ਨੇ ਅਗਨੀਵੀਰ ਵਾਯੂ ”ਚ ਕੱਢੀਆਂ ਭਰਤੀਆਂ, ਆਨਲਾਈਨ ਅਰਜ਼ੀ ਪ੍ਰਕਿਰਿਆ ਸ਼ੁਰੂ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਹਵਾਈ ਫੌਜ (Indian Air Force) ਨੇ ਅਗਨੀਵੀਰ ਵਾਯੂ ਇੰਟੇਕ 02/2026 ਅਧੀਨ ਭਰਤੀ ਲਈ ਨਵਾਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।  ਇਛੁੱਕ ਤੇ ਯੋਗ ਉਮੀਦਵਾਰ ਅਧਿਕਾਰਤ ਵੈੱਬਸਾਈਟ ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

ਅਹੁਦਿਆਂ ਦਾ ਵੇਰਵਾ
ਇਸ ਭਰਤੀ ‘ਚ ਭਾਰਤੀ ਹਵਾਈ ਫੌਜ (IAF) ਵੱਲੋਂ ਅਗਨੀਵੀਰ ਵਾਯੂ ਇੰਟੇਕ 02/2026 ਲਈ ਅਹੁਦੇ (posts) ਦੀ ਸੰਖਿਆ ਨੋਟੀਫਿਕੇਸ਼ਨ ‘ਚ ਸਪਸ਼ਟ ਤੌਰ ‘ਤੇ ਨਹੀਂ ਦਿੱਤੀ ਗਈ। ਹਾਲਾਂਕਿ ਪਿਛਲੇ ਇੰਟੇਕਸ ‘ਚ ਇਹ ਗਿਣਤੀ 3000 ਤੋਂ 3500 ਤੱਕ ਜਾਂਦੀ ਰਹੀ ਹੈ।

ਆਖ਼ਰੀ ਤਾਰੀਖ਼
ਉਮੀਦਵਾਰ 31 ਜੁਲਾਈ 2025 ਤੱਕ ਅਪਲਾਈ ਕਰ ਸਕਦੇ ਹਨ।

ਸਿੱਖਿਆ ਯੋਗਤਾ
ਮੈਥਮੈਟਿਕਸ, ਫਿਜਿਕਸ ਅਤੇ ਅੰਗਰੇਜ਼ੀ ਵਿਸ਼ਿਆਂ ਨਾਲ 10+2 ਜਾਂ ਸਮਕੱਖ ਪਾਸ ਹੋਣੇ ਚਾਹੀਦੇ ਹਨ। ਕੁੱਲ ਅੰਕਾਂ ‘ਚ ਘੱਟੋ-ਘੱਟ 50% ਅਤੇ ਅੰਗਰੇਜ਼ੀ ‘ਚ ਵੀ 50% ਅੰਕ ਲਾਜ਼ਮੀ ਹਨ।

ਤਨਖਾਹ
₹21,000 ਤੋਂ ₹30,000 ਪ੍ਰਤੀ ਮਹੀਨਾ।

ਇੰਝ ਕਰੋ ਅਪਲਾਈ
ਉਮੀਦਵਾਰ ਅਧਿਕਾਰਤ ਵੈੱਬਸਾਈਟ agnipathvayu.cdac.in ‘ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਵਧੇਰੇ ਜਾਣਕਾਰੀ ਲਈ ਨੋਟੀਫਿਕੇਸ਼ਨ ਲਿੰਕ ‘ਤੇ ਕਲਿੱਕ ਕਰੋ।

By Gurpreet Singh

Leave a Reply

Your email address will not be published. Required fields are marked *