ਨੈਸ਼ਨਲ ਟਾਈਮਜ਼ ਬਿਊਰੋ :- ਏਅਰ ਇੰਡੀਆ ਇਕ ਸਤੰਬਰ ਤੋਂ ਦਿੱਲੀ ਤੇ ਵਾਸ਼ਿੰਗਟਨ ਡੀ. ਸੀ. ਦਰਮਿਆਨ ਉਡਾਣਾਂ ਨੂੰ ਬੰਦ ਕਰ ਦੇਵੇਗੀ ਕਿਉਂਕਿ ‘ਰੋਟਰੋਫਿਟ’ ਪ੍ਰੋਗਰਾਮ ਕਾਰਨ ਕਈ ਬੋਇੰਗ 787 ਡ੍ਰੀਮਲਾਈਨਰ ਜਹਾਜ਼ ਸੰਚਾਲਨ ਲਈ ਉਪਲਬਧ ਨਹੀਂ ਹੋਣਗੇ। ਏਅਰਲਾਈਨ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ।
ਕੰਪਨੀ ਨੇ ਇਕ ਬਿਆਨ ’ਚ ਕਿਹਾ ਕਿ ਇਹ ਕਦਮ ਮੁੱਖ ਰੂਪ ’ਚ ਏਅਰ ਇੰਡੀਆ ਦੇ ਬੇੜੇ ’ਚ ਹਵਾਈ ਜਹਾਜ਼ਾਂ ਦੀ ਕਮੀ ਹੋਣ ਕਾਰਨ ਚੁੱਕਿਆ ਗਿਆ ਹੈ। ਏਅਰਲਾਈਨ ਨੇ ਪਿਛਲੇ ਮਹੀਨੇ ਆਪਣੇ 26 ਬੋਇੰਗ 787 ਜਹਾਜ਼ਾਂ ਦੀ ਮੁਰੰਮਤ ਦਾ ਕੰਮ ਸ਼ੁਰੂ ਕੀਤਾ ਸੀ।
