ਇਕ ਹੋਰ ਮਸ਼ਹੂਰ ਇੰਫਲੂਐਂਸਰ ਅੰਮ੍ਰਿਤਪਾਲ ਸਿੰਘ ਦੇ ਨਿਸ਼ਾਨੇ ‘ਤੇ, ਦਿੱਤੀ ਸਿੱਧੀ ਧਮਕੀ

ਜਲੰਧਰ – ਸੋਸ਼ਲ ਮੀਡੀਆ ’ਤੇ ਵਿਵਾਦਤ ਵੀਡੀਓ ਅਪਲੋਡ ਕਰਨ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਅੰਮ੍ਰਿਤਸਰ ਦੀ ਇੰਫਲੂਐਂਸਰ ਦੀਪਿਕਾ ਲੂਥਰਾ ਨੂੰ ਧਮਕੀ ਦੇਣ ਮਗਰੋਂ ਇਕ ਹੋਰ ਇੰਫਲੂਐਂਸਰ ਸਿਮਰਨਪ੍ਰੀਤ ਕੌਰ ਉਰਫ਼ ਪ੍ਰੀਤ ਜੱਟੀ ਨੂੰ ਧਮਕੀਆਂ ਦਿੱਤੀਆਂ ਗਈਆਂ ਹਨ। ਅੰਮ੍ਰਿਤਪਾਲ ਸਿੰਘ ਵੱਲੋਂ ਕਿਹਾ ਗਿਆ ਹੈ ਕਿ ਪ੍ਰੀਤ ਜੱਟੀ ਗਾਣਿਆਂ ‘ਤੇ ਵੀਡੀਓਜ਼ ਬਣਾਉਣੀਆਂ ਬੰਦ ਕਰ ਦੇਵੇ, ਨਹੀਂ ਤਾਂ ਉਸ ਦੇ ਕੋਲ ਸਿਰਫ਼ ਦੋ ਦਿਨ ਬਚੇ ਹਨ। 

PunjabKesari

ਧਮਕੀਆਂ ਮਿਲਣ ਮਗਰੋਂ ਸਿਮਰਨਪ੍ਰੀਤ ਕੌਰ ਨੇ ਲਾਈਵ ਆ ਕੇ ਰੋਂਦੇ ਹੋਏ ਕਿਹਾ ਕਿ ਉਸ ਨੂੰ ਨਵੇਂ ਨੰਬਰ ਤੋਂ ਫੋਨ ਕੀਤੇ ਜਾ ਰਹੇ ਹਨ ਅਤੇ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਪ੍ਰੀਤ ਜੱਟੀ ਨੇ ਕਿਹਾ ਕਿ ਮੈਨੂੰ ਧਮਕੀਆਂ ਦੇ ਰਹੇ ਹਨ ਕਿ  ਤੂੰ ਸੂਟ ਪਾ ਕੇ ਵੀ ਵੀਡੀਓ ਨਹੀਂ ਬਣਾਉਣੀ’। ਇਹ ਗੱਲ ਤਾਂ ਬਿਲਕੁੱਲ ਗਲਤ ਹੈ ਕਿ ਤੁਸੀਂ ਸਾਨੂੰ ਤੰਗ ਕਰਦੇ ਪਏ ਹੋ। ਧਮਕੀਆਂ ਦਿੰਦੇ ਹੋਏ ਇਹ ਕਿਹਾ ਜਾ ਰਿਹਾ ਹੈ ਕਿ ਤੇਰੇ ਕੋਲ ਸਿਰਫ਼ ਹੁਣ ਦੋ ਦਿਨ ਬਚੇ ਹਨ। ਰੋਂਦੇ ਹੋਏ ਉਸ ਨੇ ਕਿਹਾ ਕਿ ਉਸ ਦਾ 5 ਮਹੀਨਿਆਂ ਦਾ ਬੱਚਾ ਹੈ। ਉਹ ਜੋ ਕੰਮ ਕਰ ਰਹੀ ਹੈ ਆਪਣੇ ਪਰਿਵਾਰ ਨੂੰ ਪਾਲਣ ਲਈ ਕਰਦੀ ਹੈ। ਇਹ ਲੋਕ ਆ ਕੇ ਕੀ ਇਹ ਮੇਰਾ ਖਰਚਾ ਚੁੱਕਣਗੇ। ਮੇਰੇ ਘਰ ਦੀਆਂ ਕਈ ਜ਼ਿੰਮੇਵਾਰੀਆਂ ਹਨ। ਜਾ ਤਾਂ ਇਹ ਲੋਕ ਆ ਕੇ ਮੇਰੀ ਮਦਦ ਕਰਨ ਜਾਂ ਫਿਰ ਮੈਨੂੰ ਇਸ ਤਰੀਕੇ ਨਾਲ ਤੰਗ ਪਰੇਸ਼ਾਨ ਕਰਨਾ ਬੰਦ ਕਰ ਦੇਣ। 

PunjabKesari

ਲਾਈਵ ਆ ਕੇ ਅਤੇ ਪੋਸਟ ਜ਼ਰੀਏ ਪ੍ਰੀਤ ਜੱਟੀ ਨੇ ਇਥੋਂ ਤੱਕ ਕਿਹਾ ਕਿ ਜੋ ਗਲਤੀਆਂ ਉਸ ਕੋਲੋਂ ਪਹਿਲਾਂ ਹੋਈਆਂ ਹਨ, ਉਸ ਦੇ ਲਈ ਉਹ ਮੁਆਫ਼ੀ ਵੀ ਮੰਗ ਚੁੱਕੀ ਹੈ। ਉਸ ਨੇ ਕਿਹਾ ਕਿ ਅੰਮ੍ਰਿਤਪਾਲ ਮਹਿਰੋਂ ਨਾਲ ਮੁਲਾਕਾਤ ਕਰਕੇ ਪਹਿਲਾਂ ਮੈਂ ਮੁਆਫ਼ੀ ਵੀ ਮੰਗੀ ਸੀ। ਮੈਂ ਉਹ ਹੁਣ ਸੂਟ ਪਾ ਕੇ ਵੀਡੀਓ ਬਣਾਉਂਦੀ ਹੈ। ਉਸ ਨੇ ਕਿਹਾ ਕਿ ਉਹ ਸਿਰਫ਼ ਆਪਣੀ ਗਲਤੀ ਪੁੱਛਣ ਲਈ ਹੀ ਲਾਈਵ ਹੋਈ ਹੈ ਕਿ ਇਨ੍ਹਾਂ ਲੋਕਾਂ ਨੂੰ ਹੁਣ ਮੇਰੀ ਕਿਹੜੀ ਚੀਜ਼ ਤੋਂ ਸਮੱਸਿਆ ਆ ਰਹੀ ਹੈ। ਮੇਰੇ ਵਿਚ ਲੋਕਾਂ ਨੂੰ ਹੁਣ ਕੀ ਗਲਤ ਲੱਗ ਰਿਹਾ ਹੈ। ਜੋ ਮੇਰੇ ਕੋਲੋਂ ਗਲਤੀਆਂ ਹੋਈਆਂ ਉਸ ਨੂੰ ਮੈਂ ਸੁਧਾਰਿਆ ਵੀ ਹੈ ਅਤੇ ਮੁਆਫ਼ੀ ਵੀ ਮੰਗੀ ਹੈ। ਹੁਣ ਹੱਦ ਹੋ ਗਈ ਹੈ। ਤੰਗ ਪਰੇਸ਼ਾਨ ਕਰਨ ਦੀ ਵੀ ਹੱਦ ਹੁੰਦੀ ਹੈ। ਬਾਕੀ ਹਿਸਾਬ ਰੱਬ ਨੂੰ ਦੇਣਾ ਹੈ। ਫਿਰ ਵੀ ਦੁਨੀਆ ਜੱਜ ਕਰਨ ਤੋਂ ਹਟਦੀ। 

PunjabKesari

ਇਥੇ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ‘ਇੰਸਟਾ ਕੁਈਨ’ ਵਜੋਂ ਮਕਬੂਲ ਕੰਚਨ ਕੁਮਾਰੀ ਉਰਫ਼ ਕਮਲ ਕੌਰ ਭਾਬੀ ਦੀ ਸ਼ੱਕੀ ਹਾਲਾਤ ਵਿਚ ਬਠਿੰਡਾ ਵਿਖੇ ਕਾਰ ਵਿਚੋਂ ਲਾਸ਼ ਬਰਾਮਦ ਹੋਈ ਸੀ। ਉਸ ਦੇ ਕਤਲ ਦੀ ਜ਼ਿੰਮੇਵਾਰੀ ਖ਼ੁਦ ਅੰਮ੍ਰਿਤਪਾਲ ਸਿੰਘ ਮਹਿਰੋਂ ਵੱਲੋਂ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਲਈ ਗਈ ਸੀ। ਹੁਣ ਇਸ ਕਤਲ ਮਾਮਲੇ ਨੂੰ ਬਠਿੰਡਾ ਪੁਲਸ ਨੇ ਸੁਲਝਾ ਲਿਆ ਹੈ। ਇਸ ਵਾਰਦਾਤ ਦਾ ਮੁੱਖ ਸਾਜ਼ਿਸ਼ਘਾੜਾ ਅੰਮ੍ਰਿਤਪਾਲ ਸਿੰਘ ਮਹਿਰੋਂ ਫ਼ਰਾਰ ਹੈ ਪਰ ਉਸ ਦੇ ਦੋ ਸਾਥੀਆਂ ਨੂੰ ਪੁਲਸ ਨੇ ਲੰਘੀ ਰਾਤ ਗ੍ਰਿਫ਼ਤਾਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਾਤਲਾਂ ਨੂੰ ਕੰਚਨ ਵੱਲੋਂ ਸੋਸ਼ਲ ਮੀਡੀਆ ’ਤੇ ਲੱਚਰ ਸਮੱਗਰੀ ਪਾਉਣ ’ਤੇ ਇਤਰਾਜ਼ ਸੀ।

By Gurpreet Singh

Leave a Reply

Your email address will not be published. Required fields are marked *