ਮੋਗਾ ਰੈਲੀ ‘ਤੇ ਸੁਖਪਾਲ ਖਹਿਰਾ ਨੇ ਘੇਰੀ ‘ਆਪ’ ਸਰਕਾਰ, ਕਿਹਾ-ਸਰਕਾਰੀ ਪ੍ਰੋਗਰਾਮ ‘ਚ ਕੇਜਰੀਵਾਲ ‘ਚੀਫ਼ ਗੈਸਟ’ ਕਿਵੇਂ?

ਚੰਡੀਗੜ੍ਹ (ਨੈਸ਼ਨਲ ਟਾਈਮਜ਼ ਬਿਊਰੋ): ਮੋਗਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਰੈਲੀ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ। ਕਾਂਗਰਸ ਦੇ ਸੀਨੀਅਰ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ‘ਤੇ ਤਿੱਖੇ ਸਵਾਲ ਵਿੰਨ੍ਹਦੇ ਹੋਏ ਰੈਲੀ ਦੇ ‘ਸਰਕਾਰੀ’ ਜਾਂ ‘ਪਾਰਟੀ’ ਪ੍ਰੋਗਰਾਮ ਹੋਣ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਮੋਗਾ ਵਿਖੇ ਆਮ ਆਦਮੀ ਪਾਰਟੀ ਵੱਲੋਂ ਕੀਤੀ ਗਈ ‘ਯੁੱਧ ਨਸ਼ਿਆਂ ਵਿਰੁੱਧ’ ਰੈਲੀ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭਖ ਗਈ ਹੈ।

ਕਾਂਗਰਸ ਦੇ ਸੀਨੀਅਰ ਆਗੂ ਅਤੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੋਸ਼ਲ ਮੀਡੀਆ ਰਾਹੀਂ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ‘ਤੇ ਤਿੱਖੇ ਸਵਾਲ ਵਿੰਨ੍ਹਦੇ ਹੋਏ ਰੈਲੀ ਦੇ ‘ਸਰਕਾਰੀ’ ਜਾਂ ‘ਪਾਰਟੀ’ ਪ੍ਰੋਗਰਾਮ ਹੋਣ ‘ਤੇ ਸਵਾਲੀਆ ਨਿਸ਼ਾਨ ਖੜ੍ਹੇ ਕੀਤੇ ਹਨ। ਸੁਖਪਾਲ ਸਿੰਘ ਖਹਿਰਾ ਨੇ ਇਸ ਸਬੰਧ ਵਿਚ ਐਕਸ ‘ਤੇ ਇਕ ਪੋਸਟ ਸ਼ੇਅਰ ਕਰਦਿਆਂ ਸਵਾਲ ਪੁੱਛਿਆ ਕਿ ਜੇਕਰ ਇਹ ਰੈਲੀ ਇਕ ਸਰਕਾਰੀ ਸਮਾਗਮ ਸੀ, ਤਾਂ ਅਰਵਿੰਦ ਕੇਜਰੀਵਾਲ ਨੂੰ ਕਿਸ ਹੈਸੀਅਤ ਵਿੱਚ ‘ਮੁੱਖ ਮਹਿਮਾਨ’ (Chief Guest) ਵਜੋਂ ਬੁਲਾਇਆ ਗਿਆ? ਉਨ੍ਹਾਂ ਕਿਹਾ ਕਿ ਕੇਜਰੀਵਾਲ ਕੋਲ ਕੋਈ ਵੀ ਸੰਵਿਧਾਨਕ ਜਾਂ ਚੁਣਿਆ ਹੋਇਆ ਅਹੁਦਾ ਨਹੀਂ ਹੈ, ਜਦਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਉੱਥੇ ਮੌਜੂਦ ਸਨ। ਖਹਿਰਾ ਨੇ ਸਵਾਲ ਕੀਤਾ ਕਿ ਕੀ ਸਰਕਾਰੀ ਪ੍ਰੋਗਰਾਮਾਂ ਵਿੱਚ ਕਿਸੇ ਪਾਰਟੀ ਦੇ ਕੌਮੀ ਕਨਵੀਨਰ ਨੂੰ ਮੁੱਖ ਮਹਿਮਾਨ ਬਣਾਉਣਾ ਨਿਯਮਾਂ ਦੀ ਉਲੰਘਣਾ ਨਹੀਂ?

PunjabKesari

CS ਅਤੇ DGP ਦੀ ਸਟੇਜ ‘ਤੇ ਮੌਜੂਦਗੀ ਨੂੰ ਦੱਸਿਆ ‘ਸ਼ਰਮਨਾਕ’
ਇਸ ਤੋਂ ਇਲਾਵਾ ‘ਆਪ’ ਦੀ ਮੋਗਾ ਰੈਲੀ ਦੌਰਾਨ ਪੰਜਾਬ ਦੇ ਮੁੱਖ ਸਕੱਤਰ (CS) ਅਤੇ ਡੀ.ਜੀ.ਪੀ. (DGP) ਦੀ ਸਟੇਜ ‘ਤੇ ਮੌਜੂਦਗੀ ਨੂੰ ਲੈ ਕੇ ਸੁਖਪਾਲ ਖਹਿਰਾ ਨੇ ਸਰਕਾਰ ਨੂੰ ਕਈ ਰਗੜੇ ਲਗਾਏ। ਉਨ੍ਹਾਂ ਕਿਹਾ ਕਿ ਜੇਕਰ ਇਹ ਪਾਰਟੀ ਦੀ ਰੈਲੀ ਸੀ ਤਾਂ ਸੂਬੇ ਦੇ ਸਭ ਤੋਂ ਉੱਚੇ ਅਧਿਕਾਰੀ ਉੱਥੇ ਕੀ ਕਰ ਰਹੇ ਸਨ? ਉਨ੍ਹਾਂ ਦੋਸ਼ ਲਾਇਆ ਕਿ ਰੈਲੀ ਵਿੱਚ ‘ਆਪ’ ਦੇ ਝੰਡੇ ਅਤੇ ਬੈਨਰਾਂ ਦੀ ਰੱਜ ਕੇ ਵਰਤੋਂ ਕੀਤੀ ਗਈ, ਜੋ ਸਾਫ਼ ਕਰਦਾ ਹੈ ਕਿ ਇਹ ਪਾਰਟੀ ਦਾ ਇਵੈਂਟ ਸੀ ਪਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕੀਤੀ ਗਈ।

ਖ਼ਰਚੇ ਦਾ ਪੂਰਾ ਵੇਰਵਾ ਜਨਤਕ ਕੀਤਾ ਜਾਵੇ
ਖਹਿਰਾ ਨੇ ਮੰਗ ਕੀਤੀ ਕਿ ਜੇਕਰ ਸਰਕਾਰ ਇਸ ਨੂੰ ਸਰਕਾਰੀ ਸਮਾਗਮ ਮੰਨਦੀ ਹੈ, ਤਾਂ ਮੁੱਖ ਸਕੱਤਰ ਇਸ ਰੈਲੀ ‘ਤੇ ਹੋਏ ਸਾਰੇ ਖ਼ਰਚੇ ਦਾ ਪੂਰਾ ਵੇਰਵਾ ਜਨਤਕ ਤੌਰ ‘ਤੇ ਪੇਸ਼ ਕਰਨ। ਉਹ ਰੈਲੀ ਵਿਚ ਪੰਡਾਲ, ਟੈਂਟ, ਕੁਰਸੀਆਂ ਅਤੇ ਰਿਫ੍ਰੈਸ਼ਮੈਂਟ ‘ਤੇ ਹੋਏ ਸਾਰੇ ਖ਼ਰਚੇ ਦੀ ਜਾਣਕਾਰੀ ਦੇਣ। ਇਸ ਤੋਂ ਇਲਾਵਾ ਭੀੜ ਇਕੱਠੀ ਕਰਨ ਲਈ ਵਰਤੀਆਂ ਗਈਆਂ ਬੱਸਾਂ, ਡੀਜ਼ਲ ਅਤੇ ਟਰਾਂਸਪੋਰਟੇਸ਼ਨ ਦੇ ਖ਼ਰਚ, ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਦਾ ਪੈਸਾ ਵੀ ਜਨਤਕ ਕਰਨ। 

By Gurpreet Singh

Leave a Reply

Your email address will not be published. Required fields are marked *