ਆਟੋ-ਰਿਕਸ਼ਾ ਤੇ ਟੈਕਸੀ ਦੇ ਕਿਰਾਏ ‘ਚ ਵਾਧਾ, ਸਫ਼ਰ ਕਰਨ ਤੋਂ ਪਹਿਲਾਂ ਮੁੰਬਈ ਵਾਲੇ ਪੜ੍ਹ ਲੈਣ ਇਹ ਖ਼ਬਰ

ਗੁਰਪ੍ਰੀਤ ਸਿੰਘ :- ਸੰਤਬਰ ਮਹੀਨਾ ਸ਼ੁਰੂ ਹੋ ਗਿਆ ਹੈ। ਇਸ ਮਹੀਨੇ ਦੇ ਪਹਿਲੇ ਦਿਨ ਆਟੋ-ਰਿਕਸ਼ਾ ਅਤੇ ਟੈਕਸੀ ਵਿਚ ਸਫਰ ਕਰਨ ਵਾਲੇ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਮੰਗਲਵਾਰ ਤੋਂ ਮੁੰਬਈ ਮੈਟਰੋਪੋਲੀਟਨ ਖੇਤਰ ਦੇ ਯਾਤਰੀਆਂ ਨੂੰ ਆਟੋ-ਰਿਕਸ਼ਾ ਲਈ ਘੱਟੋ-ਘੱਟ ਕਿਰਾਇਆ 27 ਰੁਪਏ ਅਤੇ ਕਾਲੀ-ਪੀਲੀ ਟੈਕਸੀ ਲਈ 33 ਰੁਪਏ ਦੇਣੇ ਪੈਣਗੇ, ਕਿਉਂਕਿ ਮੁੰਬਈ ਵਿਚ ਆਟੋ-ਰਿਕਸ਼ਾ ਅਤੇ ਟੈਕਸੀ ਦੇ ਕਿਰਾਏ ਵਿਚ ਮੁੜ ਤੋਂ ਵਾਧਾ ਹੋ ਗਿਆ ਹੈ। 

ਜਾਣਕਾਰੀ ਮੁਤਾਬਕ ਮੁੰਬਈ ਮੈਟਰੋਪੋਲੀਟਨ ਰੀਜਨ ਟਰਾਂਸਪੋਰਟ ਅਥਾਰਟੀ (ਐਮਐਮਆਰਟੀਏ) ਨੇ ਆਟੋ-ਰਿਕਸ਼ਾ ਕਿਰਾਏ ਵਿੱਚ 1 ਰੁਪਏ ਅਤੇ ਕਾਲੀ-ਪੀਲੀ ਟੈਕਸੀ ਕਿਰਾਏ ਵਿੱਚ 2 ਰੁਪਏ ਦੇ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇੱਕ ਆਰਟੀਓ ਅਧਿਕਾਰੀ ਨੇ ਦੱਸਿਆ ਕਿ ਟੈਕਸੀ ਕਿਰਾਏ ₹20.66 ਤੋਂ ਵਧਾ ਕੇ ₹21.90 ਪ੍ਰਤੀ ਕਿਲੋਮੀਟਰ ਕਰ ਦਿੱਤੇ ਗਏ ਹਨ, ਜਦੋਂ ਕਿ ਆਟੋ-ਰਿਕਸ਼ਾ ਕਿਰਾਏ ₹17.4 ਤੋਂ ਵਧਾ ਕੇ ₹18.22 ਪ੍ਰਤੀ ਕਿਲੋਮੀਟਰ ਕਰ ਦਿੱਤੇ ਗਏ ਹਨ। ਇਸ ਨਾਲ ਟੈਕਸੀ ਅਤੇ ਆਟੋ-ਰਿਕਸ਼ਾ ਚਾਲਕ ਆਪਣੇ ਇਲੈਕਟ੍ਰਾਨਿਕ ਕਿਰਾਇਆ ਮੀਟਰਾਂ ਨੂੰ ਕੈਲੀਬ੍ਰੇਟ ਕਰਕੇ ਜਾਂ ਆਰਟੀਓ ਦੁਆਰਾ ਪ੍ਰਵਾਨਿਤ ਕਿਰਾਇਆ ਸੂਚੀ ਦਿਖਾ ਕੇ ਨਵਾਂ ਕਿਰਾਇਆ ਵਸੂਲ ਸਕਦੇ ਹਨ।

ਕਿਰਾਏ ਵਿੱਚ ਬਦਲਾਅ ਨੂੰ ਮੁੰਬਈ ਮੈਟਰੋਪੋਲੀਟਨ ਰੀਜਨ ਟ੍ਰਾਂਸਪੋਰਟ ਅਥਾਰਟੀ (MMRTA) ਨੇ ਮਹਾਰਾਸ਼ਟਰ ਦੇ ਟਰਾਂਸਪੋਰਟ ਸਕੱਤਰ ਦੀ ਪ੍ਰਧਾਨਗੀ ਹੇਠ ਹੋਈ ਹਾਲ ਹੀ ਦੀ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ। ਡਰਾਈਵਰਾਂ ਨੂੰ ਤਿੰਨ ਮਹੀਨਿਆਂ ਦੇ ਅੰਦਰ ਯਾਨੀ ਨਵੰਬਰ ਦੇ ਅੰਤ ਤੱਕ ਆਪਣੇ ਮੀਟਰਾਂ ਨੂੰ ਰੀਕੈਲੀਬ੍ਰੇਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਹਾਲਾਂਕਿ, ਅਧਿਕਾਰੀ ਨੇ ਕਿਹਾ ਕਿ ਨਵਾਂ ਕਿਰਾਇਆ 1 ਸਤੰਬਰ ਤੋਂ ਲਾਗੂ ਹੋਵੇਗਾ ਅਤੇ ਜੋ ਡਰਾਈਵਰ ਨਿਰਧਾਰਤ ਸਮੇਂ ਦੇ ਅੰਦਰ ਆਪਣੇ ਮੀਟਰ ਰੀਕੈਲੀਬ੍ਰੇਟ ਨਹੀਂ ਕਰਵਾਉਂਦੇ, ਉਨ੍ਹਾਂ ਨੂੰ ਜੁਰਮਾਨਾ ਲਗਾਇਆ ਜਾਵੇਗਾ।

By Gurpreet Singh

Leave a Reply

Your email address will not be published. Required fields are marked *