ਮਹਿੰਗਾਈ ਦਾ ਇੱਕ ਹੋਰ ਝਟਕਾ, ਅੱਜ ਤੋਂ LPG ਸਿਲੰਡਰ ਹੋਇਆ ਮਹਿੰਗਾ!

ਗੁਰਪ੍ਰੀਤ ਸਿੰਘ :- ਅੱਜ ਯਾਨੀ 1 ਸਤੰਬਰ ਤੋਂ ਕਮਰਸ਼ੀਅਲ LPG ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ। ਤੇਲ ਕੰਪਨੀਆਂ ਵੱਲੋਂ 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ ₹9 ਤੋਂ ₹10.50 ਤੱਕ ਦਾ ਵਾਧਾ ਕੀਤਾ ਗਿਆ ਹੈ। ਪੰਜਾਬ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਮਰਸ਼ੀਅਲ LPG ਦੇ ਨਵੇਂ ਰੇਟ ਅੱਜ ਤੋਂ ਲਾਗੂ ਹੋ ਗਏ ਹਨ। ਇਸ ਵਾਧੇ ਨਾਲ ਰੈਸਟੋਰੈਂਟ, ਢਾਬਿਆਂ, ਹੋਟਲਾਂ ਅਤੇ ਕੈਟਰਿੰਗ ਕਾਰੋਬਾਰ ਨਾਲ ਜੁੜੇ ਲੋਕਾਂ ਦੀ ਲਾਗਤ ਵਧ ਸਕਦੀ ਹੈ।

ਘਰੇਲੂ LPG ਗਾਹਕਾਂ ਨੂੰ ਰਾਹਤ
ਚੰਗੀ ਗੱਲ ਇਹ ਹੈ ਕਿ ਘਰੇਲੂ LPG ਸਿਲੰਡਰ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। 14.2 ਕਿਲੋ ਵਾਲਾ ਘਰੇਲੂ ਸਿਲੰਡਰ ਪਹਿਲਾਂ ਵਾਲੀ ਕੀਮਤ ’ਤੇ ਹੀ ਮਿਲੇਗਾ। ਕਮਰਸ਼ੀਅਲ ਸਿਲੰਡਰ ਦੀ ਕੀਮਤ ਵਿੱਚ ਵਾਧਾ ਹਰ ਸ਼ਹਿਰ ਵਿੱਚ ਵੱਖ-ਵੱਖ ਹੋ ਸਕਦਾ ਹੈ। ਨਵੇਂ ਰੇਟ ਅੱਜ ਤੋਂ ਲਾਗੂ ਹੋਣ ਕਾਰਨ ਕਾਰੋਬਾਰੀ ਵਰਗ ਲਈ LPG ਖਰਚ ਵਿੱਚ ਕੁਝ ਵਾਧਾ ਹੋਵੇਗਾ।

By Gurpreet Singh

Leave a Reply

Your email address will not be published. Required fields are marked *