ਅਲੀਗੜ੍ਹ ਮੁਸਲਿਮ ‘ਵਰਸਿਟੀ’ ‘ਚ ਬੀ.ਏ. ਦੇ ਵਿਦਿਆਰਥੀ ਨੇ ਕੀਤੀ ਖੁਦਕੁਸ਼ੀ

ਗੁਰਪ੍ਰੀਤ ਸਿੰਘ :- ਭਾਰਤ ਦੇਸ਼ ਦੇ ਸੂਬੇ ਉਤਰ ਪ੍ਰਦੇਸ਼ (Uttar Pradesh) ਦੇ ਸ਼ਹਿਰ ਅਲੀਗੜ੍ਹ ਵਿਖੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਬੀ. ਏ. ਵਿਦਿਆਰਥੀ ਨੇ ਖੁਦਕੁਸ਼ੀ ਕਰ ਲਈ ਹੈ ।

ਕੌਣ ਹੈ ਇਹ ਵਿਦਿਆਰਥੀ

ਮਿਲੀ ਜਾਣਕਾਰੀ ਅਨੁਸਾਰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ (Aligarh Muslim University) (ਏ. ਐੱਮ. ਯੂ.) ਦੇ ਵਿਦੇਸ਼ੀ ਭਾਸ਼ਾ ਵਿਭਾਗ ਦੇ ਬੀ. ਏ. ਦੂਜੇ ਸਾਲ ਦੇ ਜਿਸ ਵਿਦਿਆਰਥੀ (Student) ਵਲੋਂ ਖੁਦਕੁਸ਼ੀ ਕਰ ਲਈ ਗਈ ਹੈ ਦੀ ਪਛਾਣ ਕ੍ਰਿਸ਼ਨਾ ਸ਼ਰਮਾ ਦੇ ਤੌਰ ‘ਤੇ ਹੋਈ ਹੈ । ਮੌਕੇ ‘ਤੇ ਪਹੁੰਚੀ ਪੁਲਸ ਨੇ ਕਮਰੇ ‘ਚ ਪ੍ਰਵੇਸ਼ ਕੀਤਾ ਤਾਂ ਕ੍ਰਿਸ਼ਨਾ ਮ੍ਰਿਤਕ ਮਿਲਿਆ । ਪੁਲਸ ਨੇ ਸੁਸਾਈਡ ਨੋਟ ਕਬਜ਼ੇ ‘ਚ ਲੈ ਕੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ । ਆਤਮਹੱਤਿਆ ਦੀ ਵਜ੍ਹਾ ਅਜੇ ਸਪੱਸ਼ਟ ਨਹੀਂ ਹੋ ਸਕੀ ਹੈ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ।

ਕੀ ਲਿਖਿਆ ਮਿਲਿਆ ਸੁਸਾਇਡ ਨੋਟ ਵਿਚ

ਉਪਰੋਕਤ ਵਿਦਿਆਰਥੀ ਜਿਸ ਵਲੋਂ ਸੁਸਾਇਡ ਹੀ ਕਰ ਲਿਆ ਗਿਆ ਦੀ ਲਾਸ਼ ਕੋਲੋਂ ਪੁਲਸ ਨੂੰ ਕਮਰੇ ਤੋਂ 5 ਲਾਈਨਾਂ ਦਾ ਸੁਸਾਈਡ ਨੋਟ (Suicide note) ਮਿਲਿਆ ਹੈ, ਜਿਸ ‘ਚ ਵਿਦਿਆਰਥੀ ਨੇ ਪਰਿਵਾਰ ਪ੍ਰਤੀ ਆਪਣੇ ਪ੍ਰੇਮ ਦਾ ਜ਼ਿਕਰ ਕਰਦਿਆਂ ਖੁਦ ਨੂੰ ਲੈ ਕੇ ਨਿਰਾਸ਼ਾ ਪ੍ਰਗਟ ਕੀਤੀ ਹੈ । ਨੋਟ ‘ਚ `ਮੈਂ ਲੂਜ਼ਰ ਹਾਂ` ਵਰਗੇ ਸ਼ਬਦ ਲਿਖੇ ਹੋਣ ਦੀ ਗੱਲ ਸਾਹਮਣੇ ਆਈ ਹੈ । ਜੰਮੂ-ਕਸ਼ਮੀਰ ਨਿਵਾਸੀ ਕ੍ਰਿਸ਼ਨਾ ਮੁਜ਼ੰਮਿਲ ਮੰਜਿ਼ਲ ਦੇ ਪਿੱਛੇ ਸਥਿਤ ਇਕ ਨਿੱਜੀ ਪੀ. ਜੀ. ‘ਚ ਸਾਥੀ ਵਿਦਿਆਰਥੀ ਨਾਲ ਰਹਿੰਦਾ ਸੀ । ਵੀਰਵਾਰ ਰਾਤ ਉਸ ਦਾ ਰੂਮਮੇਟ ਬਾਹਰ ਗਿਆ ਹੋਇਆ ਸੀ । ਦੇਰ ਰਾਤ ਪਰਤਣ ‘ਤੇ ਦਰਵਾਜ਼ਾ ਨਾ ਖੁੱਲ੍ਹਿਆ ਤਾਂ ਉਸ ਨੇ ਹੋਰ ਕਿਰਾਏਦਾਰਾਂ ਦੀ ਮਦਦ ਨਾਲ ਪੁਲਸ ਨੂੰ ਸੂਚਨਾ ਦਿੱਤੀ ।

By Gurpreet Singh

Leave a Reply

Your email address will not be published. Required fields are marked *