ਨੈਸ਼ਨਲ ਟਾਈਮਜ਼ ਬਿਊਰੋ :- ਸੰਭੂ ਤੇ ਖਨੌਰੀ ਬਾਰਡਰ ਤੇ ਪਿਛਲੇ ਲੱਗਭੱਗ ਇਕ ਸਾਲ ਤੋਂ ਚੱਲ ਰਹੇ ਕਿਸਾਨੀ ਧਰਨੇ ਨੂੰ ਆਪ ਸਰਕਾਰ ਨੇ ਜ਼ਬਰਦਸਤੀ ਬੜੇ ਹੀ ਕਰੁਰ ਤਰੀਕੇ ਨਾਲ ਚੁੱਕਵਾ ਦਿੱਤਾ ਤੇ ਕਿਸਾਨਾਂ ਤੇ ਆਗੂਆ ਨੂੰ ਗਿਰਫਤਾਰ ਕਰ ਲਿਆ ਗਿਆ ਇਸ ਕਾਰਵਾਈ ਦੇ ਵਿਰੋਧ ਵਿੱਚ ਰੋਸ ਪ੍ਰਗਟ ਕਰਦਿਆਂ ਪੰਜਾਬ ਯੂਥ ਕਾਂਗਰਸ ਦੇ ਸੂਬਾ ਸਕੱਤਰ ਹੈਰੀ ਹੰਡੇਸਰਾ ਨੇ ਬਿਆਨ ਜਾਰੀ ਕਰਦਿਆ ਕਿਹਾ ਕਿ ਅਸੀ ਇਸ ਕਾਰਵਾਈ ਦੀ ਕੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ ਨਾਲ ਹੀ ਉਹਨਾ ਪੰਜਾਬ ਦੇ ਸੀਐਮ ਭਗਵੰਤ ਮਾਨ ਦੀ ਤੁਲਨਾ ਹਿਟਲਰ ਨਾਲ ਕੀਤੀ ਕਿ ਪੰਜਾਬ ਵਿੱਚ ਹੁਣ ਤਾਨਸਾਹੀ ਰਾਜ ਚੱਲ ਰਿਹਾ ਹੈ ਇੱਥੇ ਆਪਣੀ ਮੰਗਾ ਮੰਗਣ ਵਾਲੇ ਨੂੰ ਤੇ ਸਰਕਾਰ ਵਿਰੁੱਧ ਆਵਾਜ਼ ਚੁੱਕਣ ਵਾਲੇ ਨੂੰ ਜਾ ਤਾ ਗਿਰਫਤਾਰ ਕਰਲਿਆ ਜਾਂਦਾ ਹੈ ਜਾ ਉਸਦੀ ਆਵਾਜ਼ ਬੰਦ ਕਰਨ ਲਈ ਇੱਦਾਂ ਦੇ ਹੱਥਕੰਡੇ ਕੀਤਾ ਜਾ ਰਹੇ ਹਨ ਕਿਸਾਨ ਆਪਣੀ ਜਾਯਜ ਮੰਗਾ ਨੂੰ ਲੈ ਕੇ ਧਰਨੇ ਤੇ ਬੈਠੇ ਸਨ ਕਿਸਾਨ ਆਗੂਆ ਨੂੰ ਸਾਜ਼ਿਸ਼ ਤਹਿਤ ਪਹਿਲਾ ਭਰੋਸਾ ਦੇਕੇ ਮੀਟਿੰਗ ਵਿੱਚ ਸੱਦ ਕੇ ਬਾਅਦ ਵਿੱਚ ਗਿਰਫਤਾਰ ਕਰਲਿਆ ਗਿਆ ਤੇ ਧਰਨੇ ਵਾਲੀ ਥਾਂ ਤੇ ਕਿਸਾਨਾਂ ਤੇ ਪੁਲਿਸ ਤੱਸਦਤ ਕਰਦਿਆ ਧਰਨਾ ਚੁੱਕਵਾ ਦਿੱਤਾ ਗਿਆ। ਜਿਸ ਸਮੇਂ ਇਹ ਕਾਰਵਾਈ ਹੋ ਰਹੀ ਸੀ ਉਸ ਸਮੇਂ ਆਪ ਸਰਕਾਰ ਦੇ ਮੰਤਰੀ ਸੈਕਟਰ 79 ਵਿੱਚ ਪਾਰਟੀ ਕਰੇ ਸਨ ਮਹਿਫਲ ਵਿੱਚ ਗੱਜਲਾ ਸੁਣਕੇ ਆਪਣਾ ਮੰਨੋਰੰਜਣ ਕਰ ਰਹੇ ਸੀ। ਹੰਡੇਸਰਾ ਨੇ ਅੱਗੇ ਕਿਹਾ ਕਿ ਆਪ ਪਾਰਟੀ ਉੱਹੀ ਪਾਰਟੀ ਹੈ ਜਿਹੜੀ ਖੁਦ ਇਕ ਅੰਦੋਲਨ ਤੋਂ ਨਿਕਲੀ ਹੈ ਜਿਸ ਦੇ ਆਗੂ ਪਹਿਲਾ ਕਿਸਾਨ ਹਿਮਾਇਤ ਹੋਣ ਦਾ ਝੂਠਾ ਦਾਅਵਾ ਕਰਦੇ ਰਹੇ ਕਿਸਾਨੀ ਅੰਦੇਲਨ ਵਿੱਚ ਮੁਹਰੇ ਹੋਕੇ ਬੈਠਦੇ ਰਹੇ ਤੇ ਚੁਟਕੀਆਂ ਵਿੱਚ ਐਮਐਸਪੀ ਦੇਣ ਦੀ ਗੱਲ ਕਰਦੇ ਰਹੇ। ਇਹ ਸਾਰੀ ਕਾਰਵਾਈ ਸਿਰਫ ਔਰ ਸਿਰਫ ਇਕ ਬਾਏ ਇਲੈਕਸਨ ਜਿੱਤਣ ਕਰਕੇ ਤੇ ਅਰਵਿੰਦ ਕੇਜਰੀਵਾਲ ਨੂੰ ਰਾਜਸਭਾ ਭੇਜਣ ਦੀ ਤਿਆਰੀ ਕਰਕੇ ਕੀਤਾ ਗਿਆ ਹੈ। ਅੱਗੇ ਉਹਨਾ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕ ਸਾਲ ਤੋਂ ਆਰਥੀਕ ਘਾਟੇ ਵਾਲੀ ਜਿਹੜੀ ਗੱਲ ਕਹੀ ਜਾ ਰਹੀ ਹੈ ਫਿਰ ਤੁਸੀਂ ਪਹਿਲੇ ਦੋ ਸਾਲਾ ਵਿੱਚ ਕਰਜ਼ਾ ਕਿਉ ਚੁੱਕ ਰਹੇ ਸੀ ਕਿਉ ਤੁਹਾਡੇ 2021-22 ਵਿੱਚ ਖਜਾਨਾ ਭਰਨ ਦੇ ਦਾਅਵੇ ਖੋਖਲੇ ਸਾਬਤ ਹੋਏ । ਪੰਜਾਬ ਦੇ ਇਤਿਹਾਸ ਵਿੱਚ ਇਸ ਦਿਨ ਨੂੰ ਕਾਲੇ ਦਿਨ ਦੇ ਤੌਰ ਤੇ ਹਮੇਸਾ ਯਾਦ ਰੱਖੇਆ ਜਾਵੇਗਾ
ਭਗਵੰਤ ਮਾਨ ਨੇ ਕਿਸਾਨਾਂ ਦੀ ਪਿੱਠ ਚ ਮਾਰੇਆ ਛੂਰਾਃ ਹੈਰੀ ਹੰਡੇਸਰਾ
