ਪੰਜਾਬ ਤੋਂ ਵੱਡੀ ਖ਼ਬਰ: ਭਾਖੜਾ ਡੈਮ ਨੇ 7 ਫੁੱਟ ਖੋਲ੍ਹੇ ਫਲੱਡ ਗੇਟ, ਸਤਲੁਜ ਕੰਢੇ ਵਸੇ ਸੈਂਕੜੇ ਪਿੰਡ ਡੁੱਬੇ

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਬਹੁਤ ਸਾਰੀਆਂ ਥਾਵਾਂ ਅਤੇ ਪਿੰਡਾਂ ਵਿਚ ਹੜ੍ਹ ਆਏ ਹੋਏ ਹਨ। ਇਸ ਦੇ ਨਾਲ ਹੀ ਪੌਂਗ ਡੈਮ ਅਤੇ ਰਣਜੀਤ ਸਾਗਰ ਡੈਮ ਦੇ ਨਾਲ-ਨਾਲ ਭਾਖੜਾ ਡੈਮ ਨੇ ਪੰਜਾਬ ਸਰਕਾਰ ਅਤੇ ਬੀ. ਬੀ. ਐੱਮ. ਬੀ. ਦੀ ਚਿੰਤਾ ਵਧਾ ਦਿੱਤੀ ਹੈ। ਪਹਿਲਾਂ ਤੋਂ ਹੀ ਖ਼ਤਰੇ ਦੇ ਨਿਸ਼ਾਨ ਨੇੜੇ ਪਹੁੰਚੇ ਸਤਲੁਜ ਵਿਚ ਹੋਰ ਵਾਧੂ ਪਾਣੀ ਝੱਲਣ ਦੀ ਸਮਰੱਥਾ ਨਹੀਂ ਹੈ ਪਰ ਮੰਗਲਵਾਰ ਸ਼ਾਮ ਨੂੰ ਭਾਖੜਾ ਡੈਮ ਦਾ ਪਾਣੀ ਦਾ ਪੱਧਰ 1677.29 ਫੁੱਟ ਦਰਜ ਕੀਤਾ ਗਿਆ, ਜਿਸ ਕਾਰਨ ਭਾਖੜਾ ਡੈਮ ਦੇ ਫਲੱਡ ਗੇਟ 5 ਤੋਂ 7 ਫੁੱਟ ਖੋਲ੍ਹ ਦਿੱਤੇ ਗਏ। 

ਦੱਸ ਦੇਈਏ ਕਿ ਬੀ. ਬੀ. ਐੱਮ. ਬੀ. ਦੇ ਅਨੁਸਾਰ ਭਾਖੜਾ ਡੈਮ ਦੀ ਪਾਣੀ ਦੀ ਸਮਰੱਥਾ 1680 ਫੁੱਟ ਤੱਕ ਹੈ ਅਤੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 2.71 ਫੁੱਟ ਦੂਰ ਹੈ। ਸਤਲੁਜ ਦਰਿਆ ਵਿਚ ਵਾਧੂ ਪਾਣੀ ਛੱਡਣ ਕਾਰਨ ਸਤਲੁਜ ਦਰਿਆ ਕੰਢੇ ਵਸੇ ਸੈਂਕੜੇ ਪਿੰਡਾਂ ਵਿਚ ਪਾਣੀ ਦਾਖਲ ਹੋ ਗਿਆ ਹੈ। ਝੀਲ ਵਿਚ ਆਉਣ ਵਾਲਾ ਪਾਣੀ ਅਗਲੇ 24 ਘੰਟਿਆਂ ਵਿਚ ਘੱਟ ਨਾ ਹੋਇਆ ਤਾਂ ਭਾਖੜਾ ਡੈਮ ਦੇ ਵਾਧੂ ਫਲੱਡ ਗੇਟਾਂ ਤੋਂ ਵੱਡੀ ਮਾਤਰਾ ਵਿਚ ਪਾਣੀ ਛੱਡਿਆ ਜਾਵੇਗਾ, ਜੋ ਪੰਜਾਬ ਦੇ ਮਾਲਵਾ ਖੇਤਰ ਦੇ ਕਈ ਜ਼ਿਲਿਆਂ ਵਿਚ ਤਬਾਹੀ ਮਚਾਏਗਾ।

By Gurpreet Singh

Leave a Reply

Your email address will not be published. Required fields are marked *