ਮਾਤਮ ‘ਚ ਬਦਲੀ ਬਰਥਡੇ ਪਾਰਟੀ: ਚਿਹਰੇ ‘ਤੇ ਕੇਕ ਲਗਾਉਣ ਪਿੱਛੇ ਚੱਲੀਆਂ ਗੋਲੀਆਂ, 3 ਦੋਸਤਾਂ ਦੀ ਮੌਤ

ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਖੁਰਜਾ ਵਿੱਚ ਇੱਕ ਜਨਮਦਿਨ ਦਾ ਜਸ਼ਨ ਉਸ ਸਮੇਂ ਮਾਤਮ ਵਿੱਚ ਬਦਲ ਗਿਆ, ਜਦੋਂ ਮਾਮੂਲੀ ਝਗੜੇ ਤੋਂ ਬਾਅਦ ਹੋਈ ਗੋਲੀਬਾਰੀ ਵਿੱਚ 3 ਨੌਜਵਾਨਾਂ ਦੀ ਜਾਨ ਚਲੀ ਗਈ। ਰਿਪੋਰਟਾਂ ਅਨੁਸਾਰ, ਇੱਕ ਜਿੰਮ ਵਿੱਚ ਜਨਮਦਿਨ ਦੀ ਪਾਰਟੀ ਚੱਲ ਰਹੀ ਸੀ, ਜਿੱਥੇ ਇੱਕ ਦੂਜੇ ਦੇ ਚਿਹਰਿਆਂ ‘ਤੇ ਕੇਕ ਲਗਾਉਣ ਨੂੰ ਲੈ ਕੇ ਦੋਸਤਾਂ ਵਿੱਚ ਆਪਸੀ ਝਗੜਾ ਹੋ ਗਿਆ। ਇਹ ਝਗੜਾ ਇੰਨਾ ਹਿੰਸਕ ਹੋ ਗਿਆ ਕਿ ਮੌਕੇ ‘ਤੇ ਅੰਨ੍ਹੇਵਾਹ ਗੋਲੀਬਾਰੀ ਸ਼ੁਰੂ ਹੋ ਗਈ, ਜਿਸ ਵਿੱਚ 3 ਨੌਜਵਾਨਾਂ ਦੇ ਸਿਰ ‘ਚ ਗੋਲੀ ਲੱਗਣ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਮੇਰਠ ਰੇਂਜ ਦੇ ਡੀਆਈਜੀ ਕਲਾਨਿਧੀ ਨੈਥਾਨੀ ਨੇ ਦੱਸਿਆ ਕਿ ਜਿੰਮ ਦੇ ਅੰਦਰ ਇੱਕ ਮਾਮੂਲੀ ਗੱਲ ‘ਤੇ ਹੋਏ ਝਗੜੇ ਨੇ ਇਸ ਖੂਨੀ ਟਕਰਾਅ ਦਾ ਰੂਪ ਧਾਰਨ ਕਰ ਲਿਆ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਵਿਅਕਤੀਆਂ ਵਿੱਚੋਂ ਇੱਕ ਉਹ ਸੀ, ਜੋ ਆਪਣਾ ਜਨਮਦਿਨ ਮਨਾ ਰਿਹਾ ਸੀ।

ਪੁਲਸ ਇਸ ਮਾਮਲੇ ਦੇ ਹਰ ਪਹਿਲੂ ਦੀ ਜਾਂਚ ਕਰ ਰਹੀ ਹੈ। ਸਥਾਨਕ ਪੁਲਸ ਨੇ ਦੋਸ਼ੀ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਬਣਾਈਆਂ ਹਨ ਅਤੇ ਅਪਰਾਧ ਸਥਾਨ ਦੇ ਆਸਪਾਸ ਦੇ ਸੀਸੀਟੀਵੀ ਫੁਟੇਜ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਇੱਕ ਫੀਲਡ ਯੂਨਿਟ ਵੀ ਮੌਕੇ ‘ਤੇ ਮੌਜੂਦ ਹੈ ਅਤੇ ਉਸਨੇ ਕਈ ਤਰ੍ਹਾਂ ਦੇ ਸਬੂਤ ਇਕੱਠੇ ਕੀਤੇ ਹਨ, ਜਿਨ੍ਹਾਂ ਦਾ ਇਸ ਸਮੇਂ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

By Rajeev Sharma

Leave a Reply

Your email address will not be published. Required fields are marked *