ਰਾਸ਼ਟਰਪਤੀ ਦੇ ਭਾਸ਼ਣ ’ਤੇ ਭਾਜਪਾ ਦੇ ਹੋਣਗੇ ਪੰਜ ਬੁਲਾਰੇ- ਕਿਰਨ ਰਿਜਿਜੂ

ਨੈਸ਼ਨਲ ਟਾਈਮਜ਼ ਬਿਊਰੋ :- ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਅੱਜ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਦਾ ਪ੍ਰਸਤਾਵ ’ਤੇ ਭਾਜਪਾ ਦੇ ਪੰਜ ਬੁਲਾਰੇ ਹੋਣਗੇ ਕਿਉਂਕਿ ਕੁੱਲ ਨਿਰਧਾਰਤ ਸਮਾਂ 18 ਘੰਟੇ ਹੈ। ਇਸ ਅਨੁਸਾਰ ਸਾਡੇ ਕੋਲ ਭਾਸ਼ਣ ਲਈ ਤਿੰਨ ਦਿਨ ਹਨ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ 4 ਫਰਵਰੀ ਦੀ ਸ਼ਾਮ ਨੂੰ ਜਵਾਬ ਦੇਣਗੇ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕਿਉਂਕਿ ਐਨ.ਡੀ.ਏ. ਨੂੰ ਲਗਭਗ 55% ਸਮਾਂ ਮਿਲੇਗਾ, ਇਸ ਲਈ ਅੱਜ ਪੰਜ ਤੋਂ ਛੇ ਬੁਲਾਰੇ ਹੋਣਗੇ।

ਉਨ੍ਹਾਂ ਅੱਗੇ ਕਿਹਾ ਕਿ ਮੈਨੂੰ ਦੱਸਿਆ ਗਿਆ ਹੈ ਕਿ ਸਰਬਾਨੰਦ ਸੋਨੋਵਾਲ ਵਲੋਂ ਪ੍ਰਸਤਾਵ ਪੇਸ਼ ਕਰਨ ਅਤੇ ਤੇਜਸਵੀ ਸੂਰਿਆ ਵਲੋਂ ਇਸ ਦਾ ਸਮਰਥਨ ਕਰਨ ਤੋਂ ਬਾਅਦ ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਤੇ ਕਾਂਗਰਸੀ ਆਗੂ ਰਾਹੁਲ ਗਾਂਧੀ ਬੋਲਣਗੇ।

By Rajeev Sharma

Leave a Reply

Your email address will not be published. Required fields are marked *