ਦਿੱਲੀ ਦੇ ਕਈ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ! ਪ੍ਰਸ਼ਾਸਨ ਨੂੰ ਪਈਆਂ ਭਾਜੜਾਂ

ਨਵੀਂ ਦਿੱਲੀ– ਦਿੱਲੀ ਦੇ ਕਈ ਇਲਾਕਿਆਂ ‘ਚ ਸੋਮਵਾਰ ਸਵੇਰੇ ਉਸ ਸਮੇਂ ਭਾਜੜਾਂ ਪੈ ਗਈਆਂ, ਜਦੋਂ ਸ਼ਹਿਰ ਦੇ 9 ਵੱਡੇ ਅਤੇ ਨਾਮੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਕਾਲ ਮਿਲੀ। ਇਹ ਘਟਨਾ ਸਵੇਰੇ 8:30 ਤੋਂ 9:00 ਵਜੇ ਦੇ ਵਿਚਕਾਰ ਵਾਪਰੀ, ਜਿਸ ਤੋਂ ਤੁਰੰਤ ਬਾਅਦ ਸਕੂਲ ਪ੍ਰਸ਼ਾਸਨ ਨੇ ਪੁਲਿਸ ਨੂੰ ਸੂਚਿਤ ਕੀਤਾ।

ਇਨ੍ਹਾਂ ਸਕੂਲਾਂ ਨੂੰ ਮਿਲੀ ਧਮਕੀ: ਜਿਨ੍ਹਾਂ 9 ਸਕੂਲਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ, ਉਨ੍ਹਾਂ ‘ਚ ਸ਼ਾਮਲ ਹਨ:

  • ਲਾਰੇਟੋ ਕਾਨਵੈਂਟ ਸਕੂਲ, ਦਿੱਲੀ ਕੈਂਟ
  • ਕੈਂਬਰਿਜ ਸਕੂਲ, ਸ੍ਰੀਨਿਵਾਸਪੁਰੀ ਅਤੇ ਨਿਊ ਫ੍ਰੈਂਡਸ ਕਾਲੋਨੀ
  • ਵੈਂਕਟੇਸ਼ਵਰ ਸਕੂਲ, ਰੋਹਿਣੀ
  • ਇੰਡੀਅਨ ਸਕੂਲ, ਸਾਦਿਕ ਨਗਰ
  • CM ਸ਼੍ਰੀ ਸਕੂਲ, ਰੋਹਿਣੀ
  • DTA ਸਕੂਲ, ਆਈ.ਐਨ.ਏ. (INA)
  • ਬਾਲ ਭਾਰਤੀ ਸਕੂਲ, ਰੋਹਿਣੀ
  • ਵਨਸਥਲੀ ਸਕੂਲ, ਨਿਊ ਰਾਜੇਂਦਰ ਨਗਰ

ਸੁਰੱਖਿਆ ਏਜੰਸੀਆਂ ਵਲੋਂ ਜਾਂਚ ਤੇਜ਼

ਸੂਚਨਾ ਮਿਲਦੇ ਹੀ ਦਿੱਲੀ ਪੁਲਸ, ਫਾਇਰ ਬ੍ਰਿਗੇਡ ਅਤੇ ਬੰਬ ਸਕੁਐਡ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ। ਸੁਰੱਖਿਆ ਦੇ ਮੱਦੇਨਜ਼ਰ ਬੱਚਿਆਂ ਅਤੇ ਸਟਾਫ ਨੂੰ ਤੁਰੰਤ ਸਕੂਲਾਂ ਤੋਂ ਬਾਹਰ ਕੱਢ ਲਿਆ ਗਿਆ ਅਤੇ ਪੂਰੇ ਸਕੂਲ ਪਰਿਸਰ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਪੁਲਸ ਅਨੁਸਾਰ, ਇਹ ਸਾਰੀਆਂ ਕਾਲਾਂ ਲਗਭਗ ਇਕੋ ਸਮੇਂ ਆਈਆਂ ਸਨ, ਜਿਸ ਕਾਰਨ ਸੁਰੱਖਿਆ ਏਜੰਸੀਆਂ ਕਾਫੀ ਚੌਕਸ ਹਨ। ਫਿਲਹਾਲ ਕਾਲ ਕਰਨ ਵਾਲੇ ਵਿਅਕਤੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਜੇ ਤੱਕ ਕਿਸੇ ਵੀ ਸ਼ੱਕੀ ਵਸਤੂ ਦੇ ਮਿਲਣ ਦੀ ਪੁਸ਼ਟੀ ਨਹੀਂ ਹੋਈ ਹੈ, ਪਰ ਜਾਂਚ ਜਾਰੀ ਹੈ।

By Rajeev Sharma

Leave a Reply

Your email address will not be published. Required fields are marked *